ਗੁਰਾਇਆ, 23 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਪਿੰਡ ਦੁਸਾਂਝ ਖੁਰਦ ਦੇ ਰੇਲਵੇ ਫਾਟਕ ਨੂੰ ਮੁਰੰਮਤ ਕਾਰਨ ਪੰਜ ਦਿਨ੍ਹਾਂ ਦੇ ਵਕਫ਼ੇ ਬਾਅਦ ਅੱਜ ਮੁੜ ਬੰਦ ਕਰ ਦਿੱਤਾ ਗਿਆ | ਜਿਸ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੰਜ ਦਿਨ ਪਹਿਲਾਂ ਵੀ ਬਿਨ੍ਹਾਂ ਕੋਈ ਨੋਟਿਸ ਦਿੱਤੇ ਦਿਨ ਭਰ ਫਾਟਕ ਬੰਦ ਰਿਹਾ ਸੀ | ਇਸ ਤੋਂ ਪਹਿਲਾ ਲੋਕ ਸਭਾ ਚੋਣਾਂ ਦੌਰਾਨ ਬਿਨ੍ਹਾਂ ਕਿਸੇ ਸੂਚਨਾ ਦੇ ਇਹ ਫਾਟਕ ਕਈ ਦਿਨ ਬੰਦ ਰਿਹਾ ਸੀ, ਜਿਸ ਕਾਰਨ ਦੁਸਾਂਝ ਖੁਰਦ ਦੇ ਵਸਨੀਕਾਂ ਨੇ ਵੋਟਾਂ ਦਾ ਬਾਈਕਾਟ ਦਾ ਜਿਓਾ ਹੀ ਸੱਦਾ ਦਿੱਤਾ ਤਾਂ ਸ਼ਾਮ ਵੇਲੇ ਹੀ ਫਾਟਕ ਚਾਲੂ ਕਰ ਦਿੱਤਾ ਗਿਆ ਸੀ | ਪਿੰਡ ਮੁਠੱਡਾ ਕਲਾਂ, ਲਾਗੜੀਆਂ ਅਤੇ ਕੁਤਬੇਵਾਲ ਦੇ ਕਿਸਾਨਾਂ ਨੇ ਦੱਸਿਆ ਕਿ ਉਹ ਮੰਡੀ ਝੋਨਾ ਲੈ ਕੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਡੱਲੇਵਾਲ ਪਿੰਡ ਵਿੱਚ ਦੀ ਟਰਾਲੀਆਂ ਲੰਘਾਉਣੀਆਂ ਹੀ ਅÏਖੀਆਂ ਹੋ ਜਾਂਦੀਆਂ ਹਨ | ਇਸ ਫਾਟਕ ਨਾਲ ਸਬੰਧਤ ਆਲੇ ਦੁਆਲੇ ਦੇ ਕਈ ਪਿੰਡ ਜੁੜੇ ਹੋਏ ਹਨ, ਜਿਨ੍ਹਾਂ ਨੂੰ ਅੱਜ ਦਿਨ ਭਰ ਮੁਸ਼ਦਕਲਾਂ ਦਾ ਸਾਹਮਣਾ ਕਰਨਾ ਪਿਆ | ਇੱਕ ਨਿੱਜੀ ਸਕੂਲ ਦੇ ਅਧਿਆਪਕ ਰਾਜਨ ਨੇ ਕਿਹਾ ਕਿ ਸਕੂਲ ਦੇ ਬੱਚੇ ਦਸ ਮਿੰਟ ਵੀ ਲੇਟ ਹੋ ਜਾਣ ਤਾਂ ਮਾਪਿਆਂ ਨੂੰ ਫਿਕਰ ਪੈ ਜਾਂਦੇ ਹਨ | ਜਿਸ ਕਾਰਨ ਰੇਲਵੇ ਨੂੰ ਕੁੱਝ ਦਿਨ ਪਹਿਲਾ ਫਾਟਕ ਬੰਦ ਕਰਨ ਬਾਰੇ ਦੱਸਣਾ ਚਾਹੀਦਾ ਸੀ | ਪਿੰਡ ਦੁਸਾਂਝ ਖੁਰਦ ਦੇ ਸਾਬਕਾ ਸਰਪੰਚ ਹਰਜਿੰਦਰ ਕੁਮਾਰ ਨੇ ਕਿਹਾ ਕਿ ਜੇ ਰੇਲਵੇ ਦੇ ਅਧਿਕਾਰੀ ਸਮੇਂ ਸਿਰ ਦੱਸ ਦਿੰਦੇ ਤਾਂ ਕੁਤਬੇਵਾਲ ਵਾਲੀ ਸੜਕ 'ਤੇ ਲਿਖ ਕੇ ਲਗਾਇਆ ਜਾ ਸਕਦਾ ਸੀ ਕਿ ਅੱਗੇ ਫਾਟਕ ਬੰਦ ਹੈ | ਇਸ ਸਬੰਧੀ ਭੱਟੀਆਂ ਦੇ ਸਟੇਸ਼ਨ ਮਾਸਟਰ ਰਾਜ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਨੂੰ ਫਾਟਕ ਬੰਦ ਕਰਨ ਦਾ ਸੁਨੇਹਾ ਆਇਆ ਸੀ, ਜਿਸ ਕਰਕੇ ਸੂਚਿਤ ਨਹੀਂ ਕੀਤਾ ਜਾ ਸਕਿਆ | ਦੋ ਪਹੀਆ ਵਾਹਨਾਂ 'ਤੇ ਬੱਚਿਆਂ ਸਮੇਤ ਰਾਹਗੀਰ ਨੂੰ ਇਸ ਮੌਕੇ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਪੀਸ ਇੰਡੀਆ ਦੇ ਬੁਲਾਰੇ ਗੁਰਿੰਦਰਜੀਤ ਸਿੰਘ ਨੇ ਮੰਗ ਕੀਤੀ ਕਿ ਕਿੳਾੁ ਨਹੀਂ ਫਿਲੌਰ ਫਾਟਕ ਵਾਂਗ ਇੱਕ ਵਾਰ ਤਸੱਲੀ ਨਾਲ ਮੁਰੰਮਤ ਕੀਤੀ ਜਾਵੇ ਤਾਂ ਜੋ ਨਿੱਤ ਦੀ ਖੱਜਲ-ਖੁਆਰੀ ਤੋਂ ਬਚਿਆ ਜਾ ਸਕੇ |