29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸ਼ਾਹਕੋਟ ਵਿਖੇ ਗਊਸ਼ਾਲਾ 'ਚ 30 ਨੂੰ ਮਨਾਈ ਜਾਵੇਗੀ 'ਗਊ ਅਸ਼ਟਮੀ' <br/>

ਅਜੀਤ ਡੈਸਕ 24-10-2025
ਸ਼ਾਹਕੋਟ, 23 ਅਕਤੂਬਰ (ਸੁਖਦੀਪ ਸਿੰਘ)-ਸ਼੍ਰੀ ਠਾਕੁਰ ਦੁਆਰਾ ਗਊਸ਼ਾਲਾ ਕਮੇਟੀ, ਸ਼ਾਹਕੋਟ ਵਲੋਂ ਸ਼ਹਿਰਵਾਸੀਆਂ ਦੇ ਸਹਿਯੋਗ ਨਾਲ ਗਊਸ਼ਾਲਾ ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ ਗਊ ਅਸ਼ਟਮੀ ਦਾ ਤਿਉਹਾਰ 30 ਅਕਤੂਬਰ ਦਿਨ ਵੀਰਵਾਰ ਨੂੰ ਮਨਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਮੋਹਣ ਮਲਹੋਤਰਾ ਨੇ ਦੱਸਿਆ ਕਿ ਗਊ ਅਸ਼ਟਮੀ ਮੌਕੇ ਸਵੇਰੇ 9 ਵਜੇ ਗਊ ਪੂਜਾ ਹੋਵੇਗੀ, ਉਪਰੰਤ ਸਵੇਰੇ 10:30 ਤੋਂ ਦੁਪਹਿਰ 12:30 ਵਜੇ ਤੱਕ ਸ੍ਰੀ ਹਰੀਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਵੱਲੋਂ ਕੀਰਤਨ ਕੀਤਾ ਜਾਵੇਗਾ | ਸਮਾਪਤੀ ਮੌਕੇ ਭੰਡਾਰਾ ਵਰਤਾਇਆ ਜਾਵੇਗਾ | ਉਨ੍ਹਾਂ ਸਮੂਹ ਸੰਗਤਾਂ ਨੂੰ ਸਮਾਗਮ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ |

ਪਿਛਲੀ ਖ਼ਬਰ ਬਗੈਰ ਚਿਤਾਵਨੀ ਰੇਲਵੇ ਫਾਟਕ ਬੰਦ ਹੋਣ ਨਾਲ ਰਾਹਗੀਰ ਪ੍ਰੇਸ਼ਾਨ <br/> ਅਗਲੀ ਖ਼ਬਰ ਸੱਚ ਸਾਹਮਣੇ ਲਿਆਉਣ ਕਾਰਨ ਮਿਲ ਰਹੀਆਂ ਨੇ ਧਮਕੀਆਂ-ਸ਼ਮਸੁਦੀਨ ਚੌਧਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।