07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਏ.ਪੀ.ਜੇ. ਸਕੂਲ ਮਹਾਂਵੀਰ ਮਾਰਗ 'ਚ ਜਲੰਧਰ ਸਪਾਰਕਲ 3.0 ਪ੍ਰਤਿਭਾ ਤੇ ਖੁਸ਼ੀ ਦਾ ਰੰਗੀਨ ਮੇਲਾ ਕਰਵਾਇਆ

ਅਜੀਤ ਡੈਸਕ 04-11-2025
ਜਲੰਧਰ, 3 ਨਵੰਬਰ (ਪਵਨ ਖਰਬੰਦਾ) -ਏ. ਪੀ. ਜੇ. ਸਕੂਲ ਮਹਾਂਵੀਰ ਮਾਰਗ ਜਲੰਧਰ ਵਿਖੇ ਸਪਾਰਕਲ 3.0 ਤਹਿਤ ਮੇਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ, ਮਾਪਿਆਂ ਅਤੇ ਮਹਿਮਾਨਾਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ | ਮੇਲੇ ਦਾ ਸ਼ੁਭ ਆਗਾਜ਼ ਵਿਵੇਕ ਕੁਮਾਰ ਮੋਦੀ (ਐਸਡੀਐਮ ਆਦਮਪੁਰ) ਦੇ ਹੱਥੋਂ ਕੀਤਾ ਗਿਆ | ਮੁੱਖ ਮਹਿਮਾਨ ਮਹਿੰਦਰ ਭਗਤ (ਮੰਤਰੀ, ਬਾਗਬਾਨੀ ਵਿਭਾਗ, ਪੰਜਾਬ ਸਰਕਾਰ) ਸਨ | ਪਿ੍ੰਸੀਪਲ ਯਸ਼ ਪਾਲ ਸ਼ਰਮਾ, ਵਾਇਸ ਪਿ੍ੰਸੀਪਲ ਆਰਤੀ ਸ਼ੋਰੀ ਭੱਟ, ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਡਾ. ਸੁਚਾਰਿਤਾ ( ਡਾਇਰੈਕਟਰ ਏਪੀਜੇ ਐਜੁਕੇਸ਼ਨ ਸੁਸਾਇਟੀ), ਨਿਰਮਲ ਮਹਾਜਨ (ਮੈਂਬਰ ਬੀ.ਓ. ਜੀ), ਡਾਕਟਰ ਰਾਜੇਸ਼ ਕੁਮਾਰ ਚੰਦੇਲ (ਪਿ੍ੰਸੀਪਲ ਏਪੀਜੇ ਸਕੂਲ, ਮਾਡਲ ਟਾਊਨ ਜਲੰਧਰ), ਏ. ਕੇ ਸ਼ਰਮਾ (ਪਿ੍ੰਸੀਪਲ ਏਪੀਜੇ ਸਕੂਲ ਰਾਮਾ ਮੰਡੀ, ਜਲੰਧਰ), ਭੁਪਿੰਦਰ ਕਟਾਰੀਆ (ਸੀਨੀਅਰ ਮੈਨੇਜਰ ਓਪਰੇਸ਼ਨ) ਡਾ. ਰਾਜੇਸ਼ ਬੱਗਾ ( ਮੈਨੇਜਿੰਗ ਡਾਇਰੈਕਟਰ ਏਪੀਜੇ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇੰਜੀਨੀਅਰਿੰਗ) ਨੇ ਵੀ ਆਪਣੀ ਹਾਜ਼ਰੀ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ | ਇਸ ਮੌਕੇ ਸਕੂਲ ਕੈਂਪਸ ਇੱਕ ਰੰਗ-ਬਰੰਗੇ ਮੇਲੇ ਦੇ ਮੈਦਾਨ ਵਿੱਚ ਤਬਦੀਲ ਹੋ ਗਿਆ, ਜਿੱਥੇ ਗੇਮਜ਼, ਫੂਡ ਸਟਾਲ, ਝੂਲੇ, ਤੰਬੋਲਾ ਆਦਿ ਨੇ ਸਾਰੇ ਮਹਿਮਾਨਾਂ ਨੂੰ ਮੋਹ ਲਿਆ | ਵਿਦਿਆਰਥੀਆਂ ਵਲੋਂ ਚਲਾਏ ਗਏ ਨੇਲ ਆਰਟ ਕੋਰਨਰ, ਗੇਮ ਸਟਾਲ ਅਤੇ ਹੋਰ ਰਚਨਾਤਮਿਕ ਸਟਾਲਾਂ ਨੇ ਸਭ ਦਾ ਧਿਆਨ ਖਿੱਚਿਆ | ਮੇਲੇ ਦਾ ਵਿਸ਼ੇਸ਼ ਆਕਰਸ਼ਣ ਸੋਲੋ ਡਾਂਸ ਮੁਕਾਬਲਾ ਰਿਹਾ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਆਤਮ ਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ | ਕਲੋਜ਼ਿੰਗ ਸੈਰੇਮਨੀ ਵਿੱਚ ਪ੍ਰਸਿੱਧ ਰੇਡੀਓ ਮਿਰਚੀ ਦੇ ਆਰ.ਜੇ. ਦੀਪਕ (ਪਕ ਪਕ ਦੀਪਕ) ਦੀ ਹਾਜ਼ਰੀ ਨੇ ਸਮਾਰੋਹ ਦੀ ਰੌਣਕ ਹੋਰ ਵਧਾ ਦਿੱਤੀ | ਸਕੂਲ ਦੇ ਪਿ੍ੰਸੀਪਲ ਯਸ਼ਪਾਲ ਸ਼ਰਮਾ ਨੇ ਪੂਰੀ ਟੀਮ ਦੀ ਸ਼ਲਾਘਾ ਕੀਤੀ ਅਤੇ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ | ਉਨ੍ਹਾਂ ਨੇ ਕਿਹਾ ਕਿ ਸਪਾਰਕਲ 3.0 ਨੇ ਸਾਬਤ ਕਰ ਦਿੱਤਾ ਕਿ ਏਪੀਜੇ ਸਕੂਲ ਸਿਰਫ ਸਿੱਖਿਆ ਹੀ ਨਹੀਂ, ਸਗੋਂ ਖੁਸ਼ੀ, ਪ੍ਰਤਿਭਾ ਅਤੇ ਮਿਲਾਪ ਦਾ ਕੇਂਦਰ ਹੈ |
ਪਿਛਲੀ ਖ਼ਬਰ ਆਈਵੀ ਵਰਲਡ ਸਕੂਲ ਆਫਲਾਈਨ ਐਡਵੈਂਚਰ ਤਕਨਾਲੋਜੀ ਤੋਂ ਦੂਰ, ਕਲਪਨਾ ਦੇ ਨੇੜੇ ਨਾਟਕ ਦਾ ਮੰਚ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ ਕੁਲਾਰ ਹਸਪਤਾਲ ਬੀਜਾ ਦੀ ਮੋਟਾਪੇ ਦੇ ਇਲਾਜ 'ਚ ਦੋ ਦਹਾਕਿਆਂ ਤੋਂ ਸਰਦਾਰੀ ਬਰਕਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।