06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਦਿਨ ਚੜ੍ਹਦੇ ਕੰਮ 'ਤੇ ਜਾ ਰਹੇ ਕਾਰੋਬਾਰੀ ਦੀ ਸੋਨੇ ਦੀ ਚੇਨੀ ਝਪਟ ਕੇ ਲੁਟੇਰੇ ਫ਼ਰਾਰ

ਅਜੀਤ ਡੈਸਕ 04-11-2025
ਜਲੰਧਰ, 3 ਨਵੰਬਰ (ਐੱਮ. ਐੱਸ. ਲੋਹੀਆ)-ਪੱਛਮੀ ਹਲਕੇ ਦੇ ਬਬਰੀਕ ਚੌਕ 'ਚ ਦਿਨ ਚੜ੍ਹਦੇ ਐਕਟਿਵਾ 'ਤੇ ਆਪਣੇ ਕੰਮ 'ਤੇ ਜਾ ਰਹੇ ਕਾਰੋਬਾਰੀ ਦੇ ਗਲੇ 'ਚ ਪਾਈ ਸੋਨੇ ਦੀ ਚੇਨੀ ਝਪਟ ਕੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਫ਼ਰਾਰ ਹੋ ਗਏ | ਲੁੱਟ ਦੀ ਵਾਰਦਾਤ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ | ਵਿਨੇ ਮਲਹੋਤਰਾ ਵਾਸੀ ਬੰਬੇ ਨਗਰ, ਨੇੜੇ ਵਡਾਲਾ ਚੌਕ, ਜਲੰਧਰ ਨੇ ਜਾਣਕਾਰੀ ਦਿੱਤੀ ਕਿ ਉਸ ਦਾ ਬਸਤੀ ਨੌ ਵਿਖੇ ਬੂਟਾਂ ਦਾ ਕਾਰੋਬਾਰ ਹੈ | ਅੱਜ ਸਵੇਰੇ ਕਰੀਬ 8 ਵਜੇ ਉਹ ਐਕਟਿਵਾ 'ਤੇ ਆਪਣੇ ਦਫ਼ਤਰ ਜਾ ਰਿਹਾ ਸੀ | ਬਬਰੀਕ ਚੌਕ 'ਚ ਅਚਾਨਕ ਉਸ ਦੇ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਗਲੇ 'ਚ ਪਾਈ ਸੋਨੇ ਦੀ ਚੇਨੀ ਝਪਟ ਲਈ | ਉਸ
ਵਲੋਂ ਆਪਣੀ ਚੇਨੀ ਨੂੰ ਬਚਾਉਣ ਲਈ, ਜਿਵੇਂ ਹੀ ਲੁਟੇਰਿਆਂ ਨੂੰ ਹੱਥ ਪਾਇਆ ਗਿਆ, ਤਾਂ ਐਕਟਿਵਾ ਦੇ ਬੇਕਾਬੂ ਹੋ ਜਾਣ ਕਰਕੇ ਉਹ ਸੜਕ 'ਤੇ ਡਿੱਗ ਗਿਆ | ਉਸ ਨੂੰ ਮਾਮੂਲੀ ਸੱਟਾਂ ਲੱਗੀਆਂ, ਪਰ ਇਸ ਦੌਰਾਨ ਲੁਟੇਰੇ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ | ਪੀੜਤ ਵਲੋਂ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ | ਮੌਕੇ 'ਤੇ ਪਹੁੰਚੇ ਥਾਣਾ ਮੁਖੀ ਸਾਹਿਲ ਚੌਧਰੀ ਨੇ ਜਾਣਕਾਰੀ ਦਿੱਤੀ ਕਿ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਜਥੇਦਾਰ ਮੰਨਣ ਨੂੰ ਦੂਸਰੀ ਵਾਰ ਮੁੱਖ ਸਕੱਤਰ ਚੁਣੇ ਜਾਣ 'ਤੇ ਸਿੰਘ ਸਭਾਵਾਂ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।