06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਜਥੇਦਾਰ ਮੰਨਣ ਨੂੰ ਦੂਸਰੀ ਵਾਰ ਮੁੱਖ ਸਕੱਤਰ ਚੁਣੇ ਜਾਣ 'ਤੇ ਸਿੰਘ ਸਭਾਵਾਂ ਨੇ ਕੀਤਾ ਸਨਮਾਨਿਤ

ਅਜੀਤ ਡੈਸਕ 04-11-2025
ਜਲੰਧਰ, 3 ਨਵੰਬਰ (ਹਰਵਿੰਦਰ ਸਿੰਘ ਫੁੱਲ)-ਜਥੇਦਾਰ ਕੁਲਵੰਤ ਸਿੰਘ ਮੰਨਣ ਨੂੰ ਸ਼ੋ੍ਰਮਣੀ ਕਮੇਟੀ ਦਾ ਦੂਸਰੀ ਵਾਰ ਮੁੱਖ ਸਕੱਤਰ ਚੁਣੇ ਜਾਣ 'ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਵਿਖੇ ਹੋਈ ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ ਅਤੇ 350 ਸ਼ਤਾਬਦੀ ਕਮੇਟੀ ਜਲੰਧਰ ਵਿਖੇ ਹੋਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਬੁਲਾਰਿਆਂ ਨੇ ਜਥੇਦਾਰ ਮੰਨਣ ਨੂੰ ਦੂਸਰੀ ਵਾਰੀ ਮੁੱਖ ਸਕੱਤਰ ਚੁਣੇ ਜਾਣ 'ਤੇ ਵਧਾਈ ਦਿੱਤੀ ਅਤੇ ਸ਼ੋ੍ਰਮਣੀ ਕਮੇਟੀ ਦਾ ਧੰਨਵਾਦ ਕੀਤਾ | ਇਸ ਮੌਕੇ ਜਥੇਦਾਰ ਮੰਨਣ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਗੁਰੂ ਘਰ ਦੀ ਸੇਵਾ ਇਸੇ ਤਰ੍ਹਾਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮÏਕੇ ਸ਼ਤਾਬਦੀ ਕਮੇਟੀ ਦੇ ਕਨਵੀਨਰ ਗੁਰਕਿਰਪਾਲ ਸਿੰਘ, ਜਥੇਦਾਰ ਜਗਜੀਤ ਸਿੰਘ ਗਾਬਾ, ਹਰਮਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਅਰਬਨ ਅਸਟੇਟ ਫੇਸ-1, ਕੰਵਲਜੀਤ ਸਿੰਘ ਟੋਨੀ, ਚਰਨਜੀਵ ਸਿੰਘ ਲਾਲੀ, ਰਣਜੀਤ ਸਿੰਘ ਰਾਣਾ, ਹਰਪ੍ਰੀਤ ਸਿੰਘ (ਅੰਮਿ੍ਤ ਕੰਪਿਊਟਰ), ਸਤਿੰਦਰ ਸਿੰਘ ਪੀਤਾ, ਅਮਰਜੀਤ ਸਿੰਘ ਮਿੱਠਾ, ਗੁਰਬਚਨ ਸਿੰਘ ਮੱਕੜ, ਜਸਬੀਰ ਸਿੰਘ ਦਕੋਹਾ, ਸਰਬਜੀਤ ਸਿੰਘ ਰਾਜਪਾਲ ਐਡਵੋਕੇਟ, ਗੁਰਮੀਤ ਸਿੰਘ ਬਿੱਟੂ, ਅਰਜਨ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਬਵੇਜਾ, ਗੁਰਜੀਤ ਸਿੰਘ ਪੋਪਲੀ, ਦਵਿੰਦਰ ਸਿੰਘ ਬੜਿੰਗ, ਮਹਿੰਦਰ ਸਿੰਘ, ਸੁਖਪ੍ਰੀਤ ਸਿੰਘ, ਮਨਮੋਹਨ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਪਰਮਜੀਤ ਸਿੰਘ ਮਲਟਾਨ, ਗੁਰਬਖ਼ਸ਼ ਸਿੰਘ ਜੁਨੇਜਾ, ਸੰਦੀਪ ਸਿੰਘ ਚਾਵਲਾ, ਮਨਜੀਤ ਸਿੰਘ ਠੁਕਰਾਲ, ਪਰਮਿੰਦਰ ਸਿੰਘ ਦਸਮੇਸ਼ ਨਗਰ, ਪ੍ਰਚਾਰਕ ਬੀਬੀ ਤਰਲੋਚਨ ਕÏਰ ਤੇ ਹੋਰ ਬਹੁਤ ਸਾਰੇ ਪ੍ਰਬੰਧਕ ਹਾਜ਼ਰ ਸਨ |
ਪਿਛਲੀ ਖ਼ਬਰ ਕਮਿਸ਼ਨਰੇਟ ਪੁਲਿਸ ਨੇ ਗੁੰਮ ਹੋਏ ਅਤੇ ਝਪਟੇ ਗਏ 50 ਮੋਬਾਈਲ ਫੋਨ ਅਸਲ ਮਾਲਕਾਂ ਨੂੰ ਕੀਤੇ ਵਾਪਸ ਅਗਲੀ ਖ਼ਬਰ ਦਿਨ ਚੜ੍ਹਦੇ ਕੰਮ 'ਤੇ ਜਾ ਰਹੇ ਕਾਰੋਬਾਰੀ ਦੀ ਸੋਨੇ ਦੀ ਚੇਨੀ ਝਪਟ ਕੇ ਲੁਟੇਰੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।