05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਭਾਜਪਾ ਦੇ ਨੌਜਵਾਨ ਆਗੂ ਪੰਕਜ ਹਨੀ 'ਆਪ' 'ਚ ਸ਼ਾਮਿਲ

ਅਜੀਤ ਡੈਸਕ 04-11-2025
ਆਦਮਪੁਰ, 3 ਨਵੰਬਰ (ਹਰਪ੍ਰੀਤ ਸਿੰਘ)-ਭਾਜਪਾ ਨੂੰ ਉਸ ਵੇਲੇ ਝਟਕਾ ਲੱਗਿਆ ਜਦੋਂ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਸਮਾਜ ਸੇਵਕ,ਧਾਰਮਿਕ ਸ਼ਖ਼ਸੀਅਤ ਤੇ ਸਰਗਰਮ ਨੌਜਵਾਨ ਆਗੂ ਪੰਕਜ ਹਨੀ ਭਾਜਪਾ ਨੂੰ ਅਲਵਿਦਾ ਕਹਿ ਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ 'ਆਪ' ਵਿਚ ਸ਼ਾਮਿਲ ਹੋਏ | ਪਵਨ ਟੀਨੂੰ ਵੱਲੋਂ ਪਾਰਟੀ ਦਫਤਰ ਆਦਮਪੁਰ ਵਿਖੇ ਸ਼ਾਮਿਲ ਹੋਏ ਆਗੂ ਹਨੀ ਸਮੇਤ ਸਾਥੀਆਂ ਦਾ ਸਿਰੋਪਾਓ ਪਾਕੇ ਸਨਮਾਨ ਕਰਦਿਆਂ ਵਿਸ਼ਵਾਸ ਦਵਾਇਆ ਕਿ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਆਗੂਆਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗ | ਇਸ ਮੌਕੇ ਪਰਮਜੀਤ ਹਲਕਾ ਸੰਗਠਨ ਇੰਚਾਰਜ, ਪਰਮਜੀਤ ਪੰਮਾ, ਬਲਾਕ ਪ੍ਰਧਾਨ ਅਕਾਸ਼ਦੀਪ ਆਸ਼ੂ ਸ਼ਹਿਰੀ, ਅਸ਼ੋਕ ਕੁਮਾਰ ਸਰਪੰਚ ਹਲਕਾ ਕੋਆਰਡੀਨੇਟਰ ਯੂਥ ਸੇਵਾਵਾਂ, ਪ੍ਰਦੀਪ ਸਿੰਘ ਬਲਾਕ ਪ੍ਰਧਾਨ, ਰਾਕੇਸ਼ ਅਗਰਵਾਲ ਸੀਨੀਅਰ ਆਪ, ਨੰਬਰਦਾਰ ਚਰਨਜੀਤ ਸਿੰਘ ਸ਼ੈਰੀ, ਸੰਜੀਵ ਜੋਗੀ ਗਾਂਧੀ, ਹਰਕੀਤ ਸਿੰਘ ਭੇਲਾ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ, ਅਮਨਦੀਪ ਮਾਹੀ ਹਲਕਾ ਕੋਆਰਡੀਨੇਟਰ ਸੋਸ਼ਲ ਮੀਡੀਆ ਵਿੰਗ, ਜੋਗਿੰਦਰ ਪਾਲ ਸ਼ਹਿਰੀ ਪ੍ਰਧਾਨ, ਗੁਰਪ੍ਰੀਤ ਸਿੰਘ ਯੂਥ ਆਗੂ, ਪ੍ਰੇਮ ਕੁਮਾਰ, ਸੁਖਮਨ ਸਿੰਘ , ਸੁਖਵਿੰਦਰ ਬੱਲਾ, ਮੰਗਣ ਰਾਮ ਜ਼ਿਲ੍ਹਾ ਸੰਯੁਕਤ ਸਕੱਤਰ ਐਸ.ਸੀ ਵਿੰਗ, ਚਤਿੰਦਰਪਾਲ ਟੀਨਾ, ਰਾਮ ਲਾਲ, ਰਾਜਾ ਡਰੋਲੀ ਖੁਰਦ ਕੇ ਸਮੇਤ 'ਆਪ' ਆਗੂ ਹਾਜ਼ਰ ਹੇਏ |
ਪਿਛਲੀ ਖ਼ਬਰ ਹੈਪੀ ਮਾਹੀ ਗੁਰਾਇਆ ਬਲੱਡ ਸੇਵਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਮਾਤਾ ਸਲਾਣੀ ਦੇ ਮੰਦਰ ਸੁੰਨੜ ਕਲਾਂ 'ਚ ਪ੍ਰਭਾਤ ਫੇਰੀਆਂ ਕੱਲ੍ਹ ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।