04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਵੱਖ-ਵੱਖ ਕੇਸਾਂ 'ਚ 6 ਤਸਕਰ ਨਸ਼ੇ ਦੀਆਂ ਗੋਲੀਆਂ, ਨਾਜਾਇਜ਼ ਸ਼ਰਾਬ ਅਤੇ ਗੱਡੀ ਸਮੇਤ ਕਾਬੂ

ਅਜੀਤ ਡੈਸਕ 04-11-2025
ਫਿਲੌਰ, 3 ਨਵੰਬਰ (ਸਤਿੰਦਰ ਸ਼ਰਮਾ) -ਡੀ. ਐਸ. ਪੀ. ਫਿਲੌਰ ਸਰਵਣ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਡਵੀਜ਼ਨ ਫਿਲੌਰ ਦੀ ਪੁਲਿਸ ਨੇ ਵੱਖ-ਵੱਖ ਕੇਸਾਂ ਵਿਚ 6 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ | ਡੀ.ਐਸ.ਪੀ. ਬੱਲ ਨੇ ਦੱਸਿਆ ਕਿ ਐਸ.ਐਚ.ਓ. ਫਿਲੌਰ ਇੰਸਪੈਕਟਰ ਅਮਨ ਸੈਣੀ ਅਤੇ ਉਨ੍ਹਾਂ ਦੀ ਟੀਮ ਨੇ ਸ਼ੁਰੂ ਕੀਤੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਕੁਲਵੰਤ ਸਿੰਘ ਉਰਫ ਜੋਰਾ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਅਕਲਪੁਰ ਕੋਲੋਂ 50 ਨਸ਼ੇ ਦੀਆਂ ਗੋਲੀਆਂ ਅਲਪਰਾਜ਼ੋਲਮ, ਆਈ ਪੀ-0.50 ਐਮ.ਜੀ. ਅਤੇ ਐਲਪਰਾਸਫੀ-0.5 ਬਰਾਮਦ ਕਰਕੇ ਮੁਕੱਦਮਾ ਨੰਬਰ 354 ਧਾਰਾ 22-61-85 ਐਨ.ਡੀ.ਪੀ.ਐਸ. ਐਕਟ ਅਧੀਨ, ਕਮਲਜੀਤ ਕੌਰ ਪਤਨੀ ਅਮਰਜੀਤ ਉਰਫ ਜੀਤਾ ਵਾਸੀ ਸਮਰਾੜੀ ਕੋਲੋਂ 78 ਨਸ਼ੇ ਦੀਆਂ ਗੋਲੀਆਂ ਬਰਾਮਦ ਕਰਕੇ ਮੁਕੱਦਮਾ ਨੰਬਰ 355, ਜੁਰਮ 22-61-85 ਐਨ.ਡੀ.ਪੀ.ਐਸ. ਐਕਟ ਅਧੀਨ, ਦਿਲਾਬਾਰ ਸਿੰਘ ਪੁੱਤਰ ਪ੍ਰੇਮ ਚੰਦ ਵਾਸੀ ਗੰਨਾ ਪਿੰਡ ਨੂੰ 37,500 ਐਮ. ਐਲ. ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਮੁਕੱਦਮਾ ਨੰਬਰ 351 ਜੁਰਮ 61-1-14 ਆਬਕਾਰੀ ਐਕਟ ਅਧੀਨ ਅਤੇ ਰਾਜ ਸਿੰਘ ਉਰਫ ਕਾਲੂ ਪੁੱਤਰ ਲੇਟ ਗੁਲਜ਼ਾਰ ਸਿੰਘ ਵਾਸੀ ਭੋਲੇਵਾਲ (ਲਾਢੋਵਾਲ) ਲੁਧਿਆਣਾ ਨੂੰ 60 ਹਜ਼ਾਰ ਐਮ. ਐਲ. ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਆਬਕਾਰੀ ਐਕਟ ਅਧੀਨ ਥਾਣਾ ਫਿਲੌਰ ਵਿਖੇ ਵੱਖ-ਵੱਖ ਮਾਮਲੇ ਦਰਜ ਕੀਤੇ ਹਨ | ਡੀ. ਐਸ. ਪੀ. ਬੱਲ ਨੇ ਦੱਸਿਆ ਕਿ ਥਾਣਾ ਗੁਰਾਇਆ ਦੇ ਐਸ. ਐਚ. ਓ. ਇੰਸਪੈਕਟਰ ਸਿਕੰਦਰ ਸਿੰਘ ਨੇ ਜਤਿੰਦਰ ਕੁਮਾਰ ਮੋਨੂੰ ਵਾਸੀ ਪਿੰਡ ਵਿਰਕ ਨੂੰ 60 ਨਸ਼ੇ ਦੀਆਂ ਗੋਲੀਆਂ ਸਮੇਤ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ |
ਇਸੇ ਤਰ੍ਹਾਂ ਥਾਣਾ ਬਿਲਗਾ ਦੇ ਐਸ.ਐਚ.ਓ. ਇੰਸਪੈਕਟਰ ਪਲਵਿੰਦਰ ਸਿੰਘ ਨੇ 205 ਗੋਲੀਆਂ ਅਤੇ ਇਕ ਐਕਸ. ਯੂ. ਵੀ. 500 ਮਹਿੰਦਰਾ ਗੱਡੀ ਸਮੇਤ ਜੱਜ ਸਿੰਘ ਵਾਸੀ ਫਤਹਿਗੜ੍ਹ ਨਿਹਾਲ (ਬਿਲਗਾ) ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਨੇ ਕੱਢੀ 'ਰਾਸ਼ਟਰੀ ਏਕਤਾ ਰੈਲੀ' ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਵਿਦਿਆਰਥੀਆਂ ਨੇ ਕੀਤੀ ਹੈਲੋਵੀਨ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।