ਵਪਾਰਕ ਘੋਸ਼ਿਤ ਹੋਣਗੀਆਂ 8 ਸੜਕਾਂ- ਨਗਰ ਨਿਗਮ ਨੂੰ ਮਿਲੇਗਾ 70 ਕਰੋੜ
ਅਜੀਤ ਡੈਸਕ
20-11-2025
ਫ਼ਾਇਦਾ ਲਿਆ ਜਾ ਸਕਦਾ ਹੈ | ਮੇਅਰ ਵਨੀਤ ਧੀਰ ਲੰਬੇ ਸਮੇਂ ਤੋਂ ਇਨ੍ਹਾਂ ਸੜਕਾਂ ਨੂੰ ਵਪਾਰਕ ਘੋਸ਼ਿਤ ਕਰਵਾਉਣ ਲਈ ਕਾਫੀ ਦਿਲਚਸਪੀ ਲੈ ਰਹੇ ਸਨ ਕਿਉਂਕਿ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ | ਇਸ ਤੋਂ ਪਹਿਲਾਂ ਨਿਗਮ ਵਲੋਂ ਪੁਰਾਣੇ ਸ਼ਹਿਰ ਦੀਆਂ ਛੋਟੀਆਂ ਸੜਕਾਂ 'ਤੇ ਵਪਾਰਕ ਨਕਸ਼ੇ ਪਾਸ ਕਰਨ ਲਈ ਵੀ ਸਰਕਾਰ ਤੋਂ ਮਨਜੂਰੀ ਮੰਗੀ ਗਈ ਹੈ | ਪੰਜਾਬ ਸਰਕਾਰ ਜੇਕਰ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਰਾਹਤ ਦਿੰਦੀ ਹੈ ਤਾਂ ਇਸ ਨਾਲ ਲੋਕਾਂ ਦਾ ਵੱਡਾ ਫ਼ਾਇਦਾ ਹੋਵੇਗਾ ਸਗੋਂ ਇਸ ਨਾਲ ਨਿਗਮ 'ਤੇ ਸਿਆਸੀ ਦਬਾਅ ਤਾਂ ਘਟੇਗਾ ਸਗੋਂ ਨਾਜਾਇਜ਼ ਵਪਾਰਕ ਉਸਾਰੀਆਂ ਬਣਾਉਣ ਦਾ ਕੰਮ ਵੀ ਬੰਦ ਹੋ ਜਾਵੇਗਾ |
8 ਸੜਕਾਂ ਕਿਹੜੀਆਂ ਹਨ
ਜਿਹੜੀਆਂ 8 ਸੜਕਾਂ ਵਪਾਰਕ ਘੋਸ਼ਿਤ ਹੋਣੀਆਂ ਹਨ, ਉਨ੍ਹਾਂ ਵਿਚ ਵਿਕਾਸ ਸਕੀਮ 25 ਏਕੜ ਗੁਜਰਾਲ ਨਗਰ ਸ਼ਾਮਿਲ ਹਨ, ਜਿਸ ਵਿਚ ਮਹਾਂਵੀਰ ਮਾਰਗ ਤੋਂ ਕਨਾਲ ਰੋਡ ਨੂੰ ਜਾਂਦੇ ਹੋਏ ਸੱਜੇ ਪਾਸੇ ਪੈਂਦੇ ਪਲਾਟ ਨੰਬਰ 7, 8, 17, 18, 19, 20 ਅਤੇ 21 ਅੱਗੇ ਲੱਗਦੀ ਸੜਕ ਨੂੰ ਕਾਰੋਬਾਰੀ ਘੋਸ਼ਿਤ ਕੀਤਾ ਜਾਣਾ ਹੈ | ਇਸ ਨਾਲ ਨਿਗਮ ਨੂੰ 3.15 ਕਰੋੜ ਰੁਪਏ ਦੀ ਆਮਦਨ ਮਿਲੇਗੀ | ਇਸੇ ਤਰ੍ਹਾਂ ਨਾਲ ਵਿਕਾਸ ਸਕੀਮ ਮੋਤਾ ਸਿੰਘ ਨਗਰ ਵਿਚ ਨੂਰਮਹਿਲ ਰੋਡ ਤੋਂ ਰੇਲਵੇ ਲਾਈਨ ਤੋਂ ਨਕੋਦਰ , ਕੂਲ ਰੋਡ ਪੈਪੋ ਚੌਕ ਤੋਂ ਲਿਬਰਟੀ ਚੌਕ ਤੱਕ ਤੇ ਇਸ ਤੋਂ ਨਿਗਮ ਨੂੰ 10. 89 ਕਰੋੜ ਦਾ ਮਾਲੀਆ ਮਿਲੇਗਾ | ਵਿਕਾਸ ਸਕੀਮ ਆਦਰਸ਼ ਨਗਰ ਦੇ ਤਹਿਤ ਚਿਕ-ਚਿਕ ਹਾਊਸ ਤੋਂ ਪਲਾਟ ਨੰਬਰ 120 ਤੱਕ ਇਹ ਰੋਡ 'ਤੇ ਕਾਫੀ ਵਪਾਰਕ ਇਮਾਰਤਾਂ ਬਣ ਚੁੱਕੀਆਂ ਹਨ | ਇਸ ਸੜਕ 'ਤੇ 7.95 ਕਰੋੜ ਦਾ ਮਾਲੀਆ ਮਿਲੇਗਾ | ਆਦਰਸ਼ ਨਗਰ ਸਕੀਮ ਦੇ ਤਹਿਤ ਕਪੂਰਥਲਾ ਚੌਕ ਤੋਂ ਕਪੂਰਥਲਾ ਰੋਡ 'ਤੇ ਪਲਾਟ ਨੰਬਰ 417 ਤੋਂ 407 ਤੱਕ ਵਾਲੀ ਇਸ ਸੜਕ ਤੋਂ 5.92 ਕਰੋੜ ਮਾਲੀਆ, ਨਿਊ ਕਾਲੋਨੀ ਬੈਕ ਸਾਈਡ ਅਗਰਵਾਲ ਢਾਬਾ ਦੀ 625 ਲੰਬੀ ਸੜਕ 10.14 ਕਰੋੜ ਦਾ ਮਾਲੀਆ, ਵਿਕਾਸ ਸਕੀਮ ਜੇ. ਪੀ. ਨਗਰ ਵਿਚ ਗੁਰਦੁਆਰਾ ਸਾਹਿਬ ਆਦਰਸ਼ ਨਗਰ ਵਿਚ ਝੰਡੀਆਂ ਵਾਲਾ ਪੀਰ ਤੱਕ ਦੀ ਸੜਕ 10.41 ਕਰੋੜ ਦਾ ਮਾਲੀਆ ਮਿਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ |