15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਦੇ ਪ੍ਰਬੰਧਕਾਂ ਤੇ ਸਮੂਹ ਸੰਗਤਾਂ ਵਲੋਂ ਹੜ੍ਹ ਪੀੜਤਾਂ ਲਈ ਨਕਦੀ ਤੇ ਕੱਪੜੇ ਦਾਨ

ਅਜੀਤ ਡੈਸਕ 20-11-2025
ਚੁਗਿੱਟੀ/ਜੰਡੂ ਸਿੰਘਾ, 19 ਨਵੰਬਰ (ਨਰਿੰਦਰ ਲਾਗੂ)-ਮੰਗਲਵਾਰ ਨੂੰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਦੇ ਪ੍ਰਬੰਧਕਾਂ ਤੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਵਲੋਂ ਆਪਣੀ ਕਮਾਈ 'ਚੋਂ ਹੜ੍ਹ ਪੀੜਤਾਂ ਦੀ ਸਹਾਇਤਾ ਹਿੱਤ ਨਕਦੀ ਤੇ ਲੋੜੀਂਦੇ ਕੱਪੜੇ ਨਿਰਮਲ ਕੁਟੀਆ ਸੀਚੇਵਾਲ ਸੁਲਤਾਨਪੁਰ ਵਿਖੇ ਸੰਤ ਸੁਖਜੀਤ ਸਿੰਘ ਹੁਰਾਂ ਦੇ ਸਪੁਰਦ ਕੀਤੇ ਗਏ ¢ ਇਸ ਸੰਬੰਧੀ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭਾਈ ਜੋਗਾ ਸਿੰਘ ਨੇ ਦੱਸਿਆ ਕਿ ਗੁਰੂ ਸਹਿਬਾਨਾਂ ਦੇ ਦੱਸੇ ਮਾਰਗ 'ਤੇ ਚੱਲਦੇ ਹੋਏ ਸੰਗਤਾਂ ਤੇ ਉਨ੍ਹਾਂ ਦੇ ਸਾਥੀਆਂ ਵਲੋਂ 44000 ਦੀ ਨਕਦੀ ਅਤੇ ਨਿੱਤ ਵਰਤੋਂ ਦੇ ਕੱਪੜੇ ਜਿਨ੍ਹਾਂ 'ਚ ਗਰਮ ਕੱਪੜੇ ਵੀ ਸ਼ਾਮਿਲ ਹਨ ਉਹ ਅੱਜ ਦਾਨ ਕੀਤੇ ਗਏ ਹਨ¢ ਉਨ੍ਹਾਂ ਆਖਿਆ ਕਿ ਇਹ ਮਾਤਰ ਇੱਕ ਛੋਟਾ ਜਿਹਾ ਯਤਨ ਹੈ, ਦੂਸਰਿਆਂ ਦੀ ਮਦਦ ਕਰਨਾ ਬੜਾ ਅÏਖਾ ਕੰਮ ਹੈ¢ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆਂ ਦੀ ਦੇਖ-ਰੇਖ ਹੇਠ ਚੱਲ ਰਹੇ ਉਕਤ ਅਸਥਾਨ ਤੋਂ ਸੰਤ ਸੁਖਜੀਤ ਸਿੰਘ ਵਲੋਂ ਲੰਮਾ ਪਿੰਡ ਦੀਆਂ ਸਮੁੱਚੀਆਂ ਸੰਗਤਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ ¢ ਇਸ ਮÏਕੇ ਪ੍ਰਧਾਨ ਭਾਈ ਜੋਗਾ ਸਿੰਘ ਨਾਲ ਜਥੇਦਾਰ ਜਸਵੰਤ ਸਿੰਘ, ਗੁਲਜ਼ਾਰ ਸਿੰਘ, ਬਾਬਾ ਗਿਆਨ ਸਿੰਘ, ਸੁਰਜਨ ਸਿੰਘ, ਕਸ਼ਮੀਰਾ ਸਿੰਘ ਰੰਧਾਵਾ ਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਲਾਟਰੀ ਦੀ ਦੁਕਾਨ 'ਤੇ ਲੁੱਟ ਕਰਨ ਵਾਲੇ 3 ਗਿ੍ਫ਼ਤਾਰ ਅਗਲੀ ਖ਼ਬਰ ਸਿੱਖਿਆ ਵਿਭਾਗ ਦੇ ਦਰਜਾ ਚਾਰ ਕਰਮਚਾਰੀ ਯੂਨੀਅਨ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।