14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਇੰਪਰੂਵਮੈਂਟ ਟਰੱਸਟ ਦੇ ਐਲ. ਡੀ. ਪੀ. ਪਲਾਟ ਅਲਾਟਮੈਂਟ ਦੀਆਂ ਰਿਪੋਰਟਾਂ ਤਲਬ

ਅਜੀਤ ਡੈਸਕ 20-11-2025
• ਪਲਾਟਾਂ ਦੀ ਅਲਾਟਮੈਂਟ 'ਚ ਗੜਬੜੀ ਬਾਰੇ ਸਟੇਟ ਵਿਜੀਲੈਂਸ ਬਿਊਰੋ ਕੋਲ ਪੁੱਜੀਆਂ ਸਨ ਸ਼ਿਕਾਇਤਾਂ
ਜਲੰਧਰ, 19 ਨਵੰਬਰ (ਸ਼ਿਵ)-ਇੰਪਰੂਵਮੈਂਟ ਟਰੱਸਟ ਵਿਚ ਕੁਝ ਸਾਲ ਪਹਿਲਾਂ ਐਲ. ਡੀ. ਪੀ. ਪਲਾਟਾਂ ਦੀ ਅਲਾਟਮੈਂਟ ਦਾ ਮਾਮਲਾ ਕਾਫੀ ਚਰਚਾ 'ਚ ਰਿਹਾ ਸੀ ਤਾਂ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਜਲੰਧਰ ਵਿਚ ਪੱਤਰਕਾਰ ਸੰਮੇਲਨ ਕਰਕੇ ਬਕਾਇਦਾ ਐਲ. ਡੀ. ਪੀ. ਪਲਾਟਾਂ ਦੀ ਅਲਾਟਮੈਂਟ ਵਿਚ ਕਰੋੜਾਂ ਦਾ ਘੋਟਾਲਾ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਸੀ ਤਾਂ ਜਦੋਂ ਉਨ੍ਹਾਂ ਦਾ ਵਿਭਾਗ ਬਦਲਿਆ ਗਿਆ ਸੀ ਤਾਂ ਉਸ ਤੋਂ ਬਾਅਦ ਇਹ ਮਾਮਲਾ ਬੰਦ ਹੋ ਗਿਆ ਸੀ | ਹੁਣ ਕਈ ਸਾਲ ਬਾਅਦ ਇਹ ਮਾਮਲਾ ਦੁਬਾਰਾ ਖੁੱਲ੍ਹ ਗਿਆ ਹੈ | ਦੱਸਿਆ ਜਾਂਦਾ ਹੈ ਕਿ ਸਟੇਟ ਵਿਜੀਲੈਂਸ ਬਿਊਰੋ ਵਲੋਂ ਕੁੱਝ ਸਮਾਂ ਪਹਿਲਾਂ 2022-23 ਸਾਲ ਦੀਆਂ ਸ਼ਿਕਾਇਤਾਂ ਪੁੱਜੀਆਂ ਸੀ ਜਿਨਾਂ 'ਚ ਐਲ. ਡੀ. ਪੀ. (ਲੋਕਲ ਡਿਸਪਲੇਸਮੈਂਟ ਪਰਸਨ) ਦੇ ਪਲਾਟਾਂ ਦੀ ਗ਼ਲਤ ਅਲਾਟਮੈਂਟ ਕਰਨ ਦੇ ਦੋਸ਼ ਲਗਾਏ ਸਨ | ਇਸ ਮਾਮਲੇ 'ਚ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਵੀ ਜਾਣਕਾਰੀ ਤਲਬ ਕੀਤੀ ਗਈ ਸੀ ਤਾਂ ਵਿਜੀਲੈਂਸ ਬਿਊਰੋ ਵਲੋਂ ਇੰਪਰੂਵਮੈਂਟ ਟਰੱਸਟ ਇਨ੍ਹਾਂ ਸਾਲਾਂ 'ਚ ਐਲ. ਡੀ. ਪੀ. ਪਲਾਟਾਂ ਦੀ ਅਲਾਟਮੈਂਟਾਂ ਦੀਆਂ ਫਾਈਲਾਂ ਦੀਆਂ ਰਿਪੋਰਟਾਂ ਤਲਬ ਕੀਤੀਆਂ ਗਈਆਂ ਹਨ |
ਦੱਸਿਆ ਜਾਂਦਾ ਹੈ ਕਿ ਇਹ ਰਿਪੋਰਟ ਅਫ਼ਸਰਾਂ ਤੋਂ ਤਲਬ ਕੀਤੀਆਂ ਗਈਆਂ ਹਨ | ਟਰੱਸਟ ਸੂਤਰਾਂ ਦਾ ਕਹਿਣਾ ਹੈ ਕਿ ਇਹ ਰਿਪੋਰਟਾਂ ਅਜੇ ਬਣਾਈਆਂ ਜਾਣੀਆਂ ਹਨ ਜਿਹੜੀਆਂ ਕਿ ਸਟੇਟ ਵਿਜੀਲੈਂਸ ਬਿਊਰੋ ਨੂੰ ਭੇਜੀਆਂ ਜਾਣਗੀਆਂ | ਸੂਤਰਾਂ ਨੇ ਦੱਸਿਆ ਕਿ ਸਟੇਟ ਵਿਜੀਲੈਂਸ ਬਿਊਰੋ ਕੋਲ ਕਾਫੀ ਸਮਾਂ ਪਹਿਲਾਂ ਸ਼ਿਕਾਇਤਾਂ ਪੁੱਜੀਆਂ ਸੀ ਜਿਨਾਂ ਦੀ ਜਾਂਚ ਦੇ ਤਹਿਤ ਇਹ ਰਿਪੋਰਟਾਂ ਤਲਬ ਕੀਤੀਆਂ ਗਈਆਂ ਹਨ | ਦੱਸਿਆ ਜਾਂਦਾ ਹੈ ਕਿ ਸਟੇਟ ਵਿਜੀਲੈਂਸ ਬਿਊਰੋ ਇਨ੍ਹਾਂ ਸ਼ਿਕਾਇਤਾਂ ਨੂੰ ਕਾਫੀ ਗੰਭੀਰਤਾ ਨਾਲ ਲੈ ਰਿਹਾ ਹੈ ਤੇ ਜਿਸ ਤਰਾਂ ਨਾਲ ਇਸ ਦੀਆਂ ਰਿਪੋਰਟਾਂ ਤਲਬ ਕੀਤੀਆਂ ਗਈਆਂ ਹਨ, ਉਸ ਬਾਰੇ ਆਉਣ ਵਾਲੇ ਸਮੇਂ ਵਿਚ ਸਰਕਾਰ ਵੱਲੋਂ ਵੱਡੀ ਕਾਰਵਾਈ ਹੋਣ ਦੀ ਸੰਭਾਵਨਾ ਨੂੰ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਉਂਝ ਵਿਜੀਲੈਂਸ ਬਿਊਰੋ ਵੱਲੋਂ ਰਿਕਾਰਡ ਦੀ ਜਾਂਚ ਕਰਨ ਤੋਂ ਬਾਅਦ ਹੀ ਇਸ ਮਾਮਲੇ ਵਿਚ ਸਾਰੀ ਸਚਾਈ ਸਾਹਮਣੇ ਆ ਸਕਦੀ ਹੈ | ਇਸ ਤਰਾਂ ਦੀਆਂ 80 ਦੇ ਕਰੀਬ ਫਾਈਲਾਂ ਦੱਸੀਆਂ ਜਾਂਦੀਆਂ ਹਨ ਜਿਹੜੀਆਂ ਕਿ ਐਲ. ਡੀ. ਪੀ. ਪਲਾਟਾਂ ਦੀ ਅਲਾਟਮੈਂਟ ਨਾਲ ਸੰਬੰਧਿਤ ਦੱਸੀਆਂ ਜਾਂਦੀਆਂ ਹਨ |
ਪਿਛਲੀ ਖ਼ਬਰ ਰਾਮ ਨਗਰ 'ਚ ਗਲੀਆਂ ਦੇ ਕੰਮ ਦਾ ਉਦਘਾਟਨ ਅਗਲੀ ਖ਼ਬਰ ਮੰਗੇਤਰ ਲੜਕੀ, ਮਾਤਾ-ਪਿਤਾ, ਨਾਨੀ ਅਤੇ ਕੌਂਸਲਰ ਪਤੀ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।