14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਮਹਾਰਾਜਾ ਰਣਜੀਤ ਸਿੰਘ ਐਵੇਨਿਊ ਨਗਰ ਨਿਗਮ ਦੇ ਅਧੀਨ ਆਉਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੋਵੇਗਾ ਹੱਲ-ਅਜੈਬ

ਅਜੀਤ ਡੈਸਕ 20-11-2025
ਚੁਗਿੱਟੀ/ ਜੰਡੂ ਸਿੰਘਾ,19 ਨਵੰਬਰ (ਨਰਿੰਦਰ ਲਾਗੂ)-ਮਹਾਰਾਜਾ ਰਣਜੀਤ ਸਿੰਘ ਐਵੇਨਿਊ ਨਗਰ ਨਿਗਮ ਅਧੀਨ ਆਉਣ ਨਾਲ ਹੁਣ ਲੋਕਾਂ ਦੀਆਂ ਤਮਾਮ ਮੁਸ਼ਕਿਲਾਂ ਦਾ ਹੱਲ ਹੋਵੇਗਾ ¢ ਇਹ ਪ੍ਰਗਟਾਵਾ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਅਜੈਬ ਵਲੋਂ ਸਥਾਨਕ ਲੋਕਾਂ ਤੇ ਕਮੇਟੀ ਮੈਂਬਰਾਂ ਨਾਲ ਕੀਤੀ ਗਈ ਇੱਕ ਬੈਠਕ ਦÏਰਾਨ ਕੀਤਾ ਗਿਆ¢ ਇਸ ਮÏਕੇ ਉਨ੍ਹਾਂ ਨੇ ਕਿਹਾ ਕਿ ਇਲਾਕਾ ਵਸਨੀਕਾਂ ਲਈ ਇਹ ਬੜੀ ਖੁਸ਼ੀ ਵਾਲੀ ਗੱਲ ਹੈ¢ ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਜਲੰਧਰ ਇੰਪਰੂਵਮੈਂਟ ਵਲੋਂ ਉਕਤ ਇਲਾਕੇ ਵਿੱਚ ਵਿਕਾਸ ਨਹੀਂ ਸੀ ਕੀਤਾ ਜਾ ਰਿਹਾ, ਹਰ ਸਮੇਂ ਫੰਡ ਨਾ ਹੋਣ ਦਾ ਕਹਿ ਕੇ ਸਮਾਂ ਬਰਬਾਦ ਕੀਤਾ ਜਾ ਰਿਹਾ ਸੀ ਪਰ ਨਿਤਿਨ ਕੋਹਲੀ ਹਲਕਾ ਇੰਚਾਰਜ ਵਲੋਂ ਪੁਰੀ ਮਿਹਨਤ ਨਾਲ ਕੀਤੀ ਗਈ ਕੋਸ਼ਿਸ਼ ਸਦਕਾ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਤੇ ਸੂਰੀਆ ਐਨਕਲੇਵ ਜਲੰਧਰ ਇੰਪਰੂਵਮੈਂਟ ਟਰੱਸਟ ਤੋਂ ਨਗਰ ਨਿਗਮ ਅਧੀਨ ਆ ਗਿਆ ਹੈ¢ ਉਨ੍ਹਾਂ ਕਿਹਾ ਕਿ ਆਗਾਮੀ ਦਿਨਾਂ ਵਿੱਚ ਇਲਾਕਾ ਵਸਨੀਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਖਾਤਮਾ ਹੋ ਜਾਵੇਗਾ¢ ਉਨ੍ਹਾਂ ਕਿਹਾ ਇਸ ਮਾਮਲੇ ਵਿੱਚ ਰਮਣੀਕ ਸਿੰਘ ਰੰਧਾਵਾ ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ ਤੇ ਮੇਅਰ ਵਨੀਤ ਧੀਰ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ ਹੈ ਜਿਸ ਦੇ ਲਈ ਇਲਾਕਾ ਨਿਵਾਸੀ ਉਨ੍ਹਾਂ ਦੇ ਧੰਨਵਾਦੀ ਹਨ¢ ਇਸ ਮÏਕੇ ਹਾਜ਼ਰੀਨ ਵਲੋਂ ਕÏਾਸਲਰ ਮਨਮੋਹਨ ਸਿੰਘ ਰਾਜੂ ਤੇ ਲਵ ਰÏਬਿਨ ਦਾ ਵੀ ਧੰਨਵਾਦ ਕੀਤਾ ਗਿਆ¢ ਬੈਠਕ ਦÏਰਾਨ ਤਰਲੋਚਨ ਸਿੰਘ ਬਿੱਟੂ, ਪੰਕਜ ਸ਼ਰਮਾ,ਰਜੀਵ ਧਮੀਜਾ, ਮਨਮੋਹਨ ਸਿੰਘ ਭਾਟੀਆ, ਸੰਤੋਖ ਸਿੰਘ ਪਤਾਰਾ, ਸਤੀਸ਼ ਨੰਦਾ, ਸਮੇਤ ਕਈ ਹੋਰ ਪ੍ਰਬੰਧਕ ਤੇ ਇਲਾਕਾ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ੇ ਦੀਆਂ ਗੋਲੀਆਂ, ਕੈਪਸੂਲ ਤੇ ਡਰੱਗ ਮਨੀ ਸਮੇਤ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਗਾਂਜਾ ਸਮੇਤ ਅÏਰਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।