14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਤੀਸਰਾ ਪੰਡਿਤ ਗੋਵਰਧਨ ਦਾਸ ਸੰਗੀਤ ਸੰਮੇਲਨ 22 ਨੂੰ

ਅਜੀਤ ਡੈਸਕ 20-11-2025
ਅੱਪਰਾ, 19 ਨਵੰਬਰ (ਦਲਵਿੰਦਰ ਸਿੰਘ ਅੱਪਰਾ)-ਪੰਡਿਤ ਗੋਵਰਧਨ ਦਾਸ ਸੰਗੀਤ ਸਭਾ ਅੱਪਰਾ ਵਲੋਂ ਸ਼ਹੀਦ ਭਗਤ ਸਿੰਘ ਪਾਰਕ ਅੱਪਰਾ ਵਿਖੇ ਉੱਘੇ ਸੰਗੀਤ ਸ਼ਾਸਤਰੀ ਪੰਡਿਤ ਗੋਵਧਨ ਦਾਸ, ਪੰਡਤ ਸੱਤਪਾਲ ਕਾਲੀਆ ਅਤੇ ਸੰਗੀਤ ਦਿਵਾਕਰ ਪੰਡਿਤ ਹਰੀ ਦੇਵ ਗੁਰਾਇਆ ਵਾਲਿਆਂ ਨੂੰ ਸਮਰਪਿਤ ਤੀਸਰਾ ਪੰਡਿਤ ਗੋਵਰਧਨ ਦਾਸ ਸੰਗੀਤ ਸੰਮੇਲਨ 22 ਨਵੰਬਰ ਸਨਿਚਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਵੇਰਵੇ ਦਿੰਦਿਆਂ ਹਰਦੀਪ ਸਿੰਘ ਗੁਲਾਟੀ ਅਤੇ ਰਾਜੇਸ਼ ਬਾਸ਼ਲ ਨੇ ਦੱਸਿਆ ਕਿ ਸੰਗੀਤ ਸੰਮੇਲਨ ਮੌਕੇ ਹਰਜਿੰਦਰ ਸਿੰਘ ਯੂ. ਕੇ. ਮੁੱਖ ਮਹਿਮਾਨ ਹੋਣਗੇ | ਪੰਡਿਤ ਉਮਾ ਸ਼ੰਕਰ, ਪੰਡਿਤ ਦਿਪਿਨ ਦਾਸ, ਪੰਡਿਤ ਸਿਧਾਰਥ ਚੈਟਰਜੀ, ਸਿਮਰਨਜੀਤ ਸਿੰਘ ਗਹੀਰ, ਸੁਖਵਿੰਦਰ ਸਿੰਘ ਤੱਖਰ, ਪ੍ਰਦੀਪ ਸ਼ਰਮਾ, ਪਵਨਪ੍ਰੀਤ ਸਿੰਘ ਤੱਖਰ ਅਤੇ ਅਵਤਾਰ ਸਿੰਘ ਸਿਤਾਰ, ਮੈਡੋਲਿਨ, ਤਬਲਾ ਅਤੇ ਕਲਾਸੀਕਲ ਗਾਇਨ ਰਾਹੀਂ ਸੰਗੀਤ ਪਰੇਮੀਆਂ ਦਾ ਮਨੋਰੰਜਨ ਕਰਨਗੇ |
ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪ੍ਰਾਇਮਰੀ ਵਿੰਗ 'ਚ ਡਾਂਸ ਮੁਕਾਬਲੇ ਕਰਵਾਏ ਅਗਲੀ ਖ਼ਬਰ ਨਸ਼ੇ ਦੀਆਂ ਗੋਲੀਆਂ, ਕੈਪਸੂਲ ਤੇ ਡਰੱਗ ਮਨੀ ਸਮੇਤ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।