09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਾਡਲ ਟਾਊਨ ਕੋਲ ਅਧੂਰੀ ਸੜਕ ਛੱਡਣ ਵਾਲੇ ਠੇਕੇਦਾਰ ਨੂੰ ਚਿਤਾਵਨੀ ਜਾਰੀ

ਅਜੀਤ ਡੈਸਕ 23-11-2025
• ਕਾਂਗਰਸੀ ਕੌਂਸਲਰ ਪਵਨ ਕੁਮਾਰ ਨੇ ਨਿਗਮ ਹਾਊਸ 'ਚ ਅਧੂਰੀ ਸੜਕ ਦਾ ਉਠਾਇਆ ਸੀ ਮੁੱਦਾ
ਜਲੰਧਰ, 22 ਨਵੰਬਰ (ਸ਼ਿਵ)-ਨਗਰ ਨਿਗਮ ਹਾਊਸ ਦੀ ਹੋਈ ਮੀਟਿੰਗ 'ਚ ਕਾਂਗਰਸ ਦੇ ਕੌਂਸਲਰ ਵਲੋਂ ਮਾਡਲ ਟਾਊਨ ਸ਼ਮਸ਼ਾਨਘਾਟ ਤੋਂ ਲੈ ਕੇ ਸਟੇਡੀਅਮ ਤੱਕ ਬਣਨ ਵਾਲੀ ਅਧੂਰੀ ਸੜਕ ਦਾ ਮੁੱਦਾ ਉਠਾਇਆ ਸੀ | ਜਿਸ 'ਤੇ ਨਿਗਮ ਹਾਊਸ ਵਿਚ ਮੇਅਰ ਵਨੀਤ ਧੀਰ ਨੇ ਇਸ ਮਾਮਲੇ ਦਾ ਨੋਟਿਸ ਲੈਂਦੇ ਹੋਏ ਠੇਕੇਦਾਰ ਨੂੰ ਨੋਟਿਸ ਜਾਰੀ ਕਰਨ ਦੀ ਹਦਾਇਤ ਕੀਤੀ ਸੀ | ਉਸ ਮਾਮਲੇ ਵਿਚ ਨਿਗਮ ਪ੍ਰਸ਼ਾਸਨ ਨੇ ਸੰਬੰਧਿਤ ਠੇਕੇਦਾਰ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਇਸ ਦਾ ਕੰਮ ਜਲਦੀ ਖ਼ਤਮ ਕਰਨ ਦੀ ਹਦਾਇਤ ਦੇ ਦਿੱਤੀ ਹੈ | ਕੌਂਸਲਰ ਪਵਨ ਕੁਮਾਰ ਦਾ ਕਹਿਣਾ ਸੀ ਕਿ ਠੇਕੇਦਾਰ ਵਲੋਂ ਮਾਡਲ ਟਾਊਨ ਸ਼ਮਸ਼ਾਨਘਾਟ ਤੋਂ ਲੈ ਕੇ ਸੰਘਾ ਚੌਕ ਤੱਕ ਹੀ ਸੜਕ ਬਣਾਈ ਗਈ ਹੈ ਪਰ ਹੁਣ ਦੋ ਸਾਲ ਹੋ ਗਏ ਹਨ ਤੇ ਇਹ ਸੜਕ ਪੂਰੀ ਨਹੀਂ ਕੀਤੀ ਗਈ ਹੈ ਜਿਸ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਸੜਕ ਸਟੇਡੀਅਮ ਤੱਕ ਬਣਾਈ ਜਾਣੀ ਹੈ | ਕੌਂਸਲਰ ਪਵਨ ਕੁਮਾਰ ਨੇ ਅੱਜ ਦੱਸਿਆ ਕਿ ਦੋ ਸਾਲ ਤੋਂ ਇਹ ਸੜਕ ਦਾ ਕੰਮ ਪੂਰਾ ਨਹੀਂ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ | ਉਨਾਂ ਦੱਸਿਆ ਕਿ ਜੇਕਰ ਹੁਣ ਕੁੱਝ ਦਿਨਾਂ ਵਿਚ ਸੜਕ ਦਾ ਕੰਮ ਪੂਰਾ ਨਾ ਕੀਤਾ ਗਿਆ ਤਾਂ ਇਹ ਫਿਰ ਇੱਕ ਸਾਲ ਲਈ ਲਟਕ ਜਾਵੇਗਾ | ਉਧਰ ਨਿਗਮ ਦੇ ਬੀ. ਐਂਡ. ਆਰ. ਵਿਭਾਗ ਦੇ ਐੱਸ. ਈ. ਇੰਜ. ਰਜਨੀਸ਼ ਡੋਗਰਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਠੇਕੇਦਾਰ ਨੂੰ ਕੰਮ ਪੂਰਾ ਕਰਨ ਦੀ ਚਿਤਾਵਨੀ ਜਾਰੀ ਕੀਤੀ ਗਈ
ਹੈ | ਨਿਗਮ ਹਾਊਸ ਦੀ ਮੀਟਿੰਗ ਵਿਚ ਡਾ. ਮੁਨੀਸ਼ ਵੱਲੋਂ ਵੀ ਸੀਵਰ ਦਾ ਲੰਬੇ ਸਮੇਂ ਤੋਂ ਚੱਲ ਰਹੇ ਕੰਮ ਦਾ ਮੁੱਦਾ ਉਠਾਇਆ ਸੀ ਪਰ ਇਸ ਕੰਮ ਨੂੰ ਅਜੇ ਸਮਾਂ ਲੱਗਣ ਦੀ ਸੰਭਾਵਨਾ ਹੈ ਕਿਉਂਕਿ ਇਹ ਸੀਵਰ ਪਾਉਣ ਦਾ ਕੰਮ ਕਾਫੀ ਡੂੰਘਾ ਦੱਸਿਆ ਜਾ ਰਿਹਾ ਹੈ | ਉਧਰ ਹੋਰ ਵੀ ਕਈ ਕੌਂਸਲਰਾਂ ਵੱਲੋਂ ਕੰਮ ਪੂਰਾ ਨਾ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਸੀ ਜਦਕਿ ਕਈ ਕੌਂਸਲਰਾਂ ਦੀਆਂ ਸ਼ਿਕਾਇਤਾਂ 'ਤੇ ਅਜੇ ਅਮਲ ਹੋਣਾ ਬਾਕੀ ਦੱਸਿਆ ਜਾ ਰਿਹਾ ਹੈ | ਮੇਅਰ ਵਨੀਤ ਧੀਰ ਦਾ ਕਹਿਣਾ ਸੀ ਕਿ ਨਿਗਮ ਹਾਊਸ ਵਿਚ ਜਿਹੜੇ ਮੁੱਦੇ ਉਠਾਏ ਗਏ ਸਨ, ਉਨ੍ਹਾਂ ਨੂੰ ਹੱਲ ਕਰਵਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ |
ਪਿਛਲੀ ਖ਼ਬਰ ਜਲੰਧਰ ਕਾਂਗਰਸ ਕਮੇਟੀ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਸਿਰਫ਼ 21 ਦਿਨਾਂ 'ਚ ਪੇਪਰ ਲੈਸ ਹੋਏ 10,450 ਤੋਂ ਵੱਧ ਪ੍ਰਾਪਰਟੀ ਰਜਿਸਟ੍ਰੇਸ਼ਨ-ਡਾ. ਸੁਮਿਤਾ ਮਿਸ਼ਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।