11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਇੰਨੋਸੈਂਟ ਹਾਰਟਸ ਸਕੂਲ 'ਚ ਦੰਦਾਂ ਦੀ ਸੁਰੱਖਿਆ ਸੰਬੰਧੀ ਕੈਂਪ ਲਾਇਆ

ਅਜੀਤ ਡੈਸਕ 23-11-2025
ਜਲੰਧਰ, 22 ਨਵੰਬਰ (ਪਵਨ ਖਰਬੰਦਾ)-ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੇ ਤਹਿਤ ਚੱਲ ਰਹੀ ਸੰਸਥਾ ਦਿਸ਼ਾ ਐਨ ਇਨੀਸ਼ੀਏਟਿਵ ਅਧੀਨ ਇੰਨੋਸੈਂਟ ਹਾਰਟਸ ਸਕੂਲ ਵਲੋਂ ਪ੍ਰੀ-ਪ੍ਰਾਈਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕੈਂਟ ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ ਕੈਂਪਸਾਂ 'ਚ ਦੰਤ ਸੁਰੱਖਿਆ ਕੈਂਪ ਲਗਾਇਆ ਗਿਆ | ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਵਿੱਚ ਦੰਦਾਂ ਦੀ ਸਿਹਤ ਅਤੇ ਸਫ਼ਾਈ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਕੈਂਟ ਜੰਡਿਆਲਾ ਰੋਡ ਕੈਂਪਸ 'ਚ ਵਿਸ਼ੇਸ਼ ਤੌਰ 'ਤੇ ਯੋਗ ਅਤੇ ਤਜਰਬੇਕਾਰ ਐਲੂਮਨਸ ਡਾ. ਆਸਥਾ ਬੋਰੀ ਨੇ ਬੱਚਿਆਂ ਨਾਲ ਇੱਕ ਇੰਟਰੈਕਟਿਵ ਸੈਸ਼ਨ ਕਰਵਾਇਆ | ਬੱਚਿਆਂ ਨੂੰ ਸਹੀ ਬਰਸ਼ਿੰਗ ਤਰੀਕੇ, ਨਿਯਮਿਤ ਦੰਦਾਂ ਦੀ ਜਾਂਚ ਦੀ ਲੋੜ ਅਤੇ ਮਜ਼ਬੂਤ ਤੇ ਸਿਹਤਮੰਦ ਦੰਦਾਂ ਲਈ ਸਾਧਾਰਨ ਰੋਕਥਾਮੀ ਆਦਤਾਂ ਬਾਰੇ ਜਾਣੂ ਕਰਵਾਇਆ ਗਿਆ | ਕਪੂਰਥਲਾ ਰੋਡ ਕੈਂਪਸ ਵਿੱਚ ਐਲੂਮਨਸ ਡਾ. ਭਾਵਨਾ ਅਤੇ ਉਨ੍ਹਾਂ ਦੀ ਵਿਸ਼ੇਸ਼ ਟੀਮ ਨੇ ਜਾਣਕਾਰੀ ਭਰਿਆ ਦੰਤ ਸੁਰੱਖਿਆ ਸੈਸ਼ਨ ਕਰਵਾਇਆ | ਹਰ ਬੱਚੇ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਸਫ਼ਾਈ ਬਾਰੇ ਨਿੱਜੀ ਸਲਾਹ ਦਿੱਤੀ ਗਈ | ਸੀ.ਐਸ.ਆਰ. ਡਾਇਰੈਕਟਰ ਡਾ. ਪਲਕ ਗੁਪਤਾ ਬੋਰੀ ਨੇ ਕਿਹਾ ਕਿ ਦਿਸ਼ਾ ਦੇ ਤਹਿਤ ਹੋਣ ਵਾਲੀ ਇਹ ਪਹਿਲ ਬੱਚਿਆਂ ਵਿੱਚ ਜੀਵਨ-ਭਰ ਦੀਆਂ ਸਿਹਤਮੰਦ ਆਦਤਾਂ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ |
ਪਿਛਲੀ ਖ਼ਬਰ ਸੁਆਮੀ ਸੰਤ ਦਾਸ ਪਬਲਿਕ ਸਕੂਲ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਬਲਾਕ ਪੱਧਰੀ ਸਾਇੰਸ ਮੇਲੇ 'ਚ ਬਾਹਮਣੀਆਂ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।