11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੇਂਟ ਸੋਲਜਰ ਸਕੂਲ 'ਚ ਸਮਾਜਿਕ ਵਿਗਿਆਨ ਗਤੀਵਿਧੀ ਕਰਵਾਈ

ਅਜੀਤ ਡੈਸਕ 23-11-2025
ਜਲੰਧਰ, 22 ਨਵੰਬਰ (ਪਵਨ ਖਰਬੰਦਾ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਅਰਜਨ ਨਗਰ ਜਲੰਧਰ ਨੇ ਟਿਕਾਊ ਵਿਕਾਸ ਦੇ ਵਿਸ਼ੇ 'ਤੇ ਕੇਂਦਰਿਤ ਇੱਕ ਦਿਲਚਸਪ ਸਮਾਜਿਕ ਵਿਗਿਆਨ ਗਤੀਵਿਧੀ ਕਰਵਾਈ ¢ ਇਸ ਸਮਾਗਮ ਵਿੱਚ ਅਧਿਆਪਕ ਵਲੋਂ ਇੱਕ ਜਾਣਕਾਰੀ ਭਰਪੂਰ ਅਤੇ ਰਚਨਾਤਮਿਕ ਮਾਡਲ ਪੇਸ਼ ਕੀਤਾ ਗਿਆ, ਜਿਸ ਵਿੱਚ ਅੱਜ ਦੇ ਸੰਸਾਰ ਵਿੱਚ ਟਿਕਾਊਪਣ ਦੀ ਮਹੱਤਤਾ ਅਤੇ ਸਾਰਥਿਕਤਾ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਜ਼ੋਰ ਦਿੱਤਾ ਗਿਆ ¢ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸੈਸ਼ਨ ਨੇ ਟਿਕਾਊ ਵਿਕਾਸ ਪ੍ਰਾਪਤ ਕਰਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਨੂੰ ਵੀ ਉਜਾਗਰ ਕੀਤਾ | ਗਰੁੱਪ ਵਾਇਸ ਚੇਅਰਪਰਸਨ ਸ੍ਰੀਮਤੀ ਸੰਗੀਤਾ ਚੋਪੜਾ ਨੇ ਸਕੂਲ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ¢
ਪਿਛਲੀ ਖ਼ਬਰ ਬਸਤੀ ਦਾਨਿਸ਼ਮੰਦਾਂ 'ਚ ਸਮੱਸਿਆਵਾਂ ਹੱਲ ਕਰਨ ਲਈ ਮੇਅਰ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਜਲੰਧਰ ਇੰਪਰੂਵਮੈਂਟ ਟਰੱਸਟ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਰਣਨੀਤਕ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।