08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਠੋਸ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਜਾਗਰੂਕਤਾ ਸੈਸ਼ਨ ਕਰਵਿਾੲਆ

ਅਜੀਤ ਡੈਸਕ 06-12-2025
ਜਲੰਧਰ, 5 ਦਸੰਬਰ (ਸ਼ਿਵ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਖੇਤਰੀ ਦਫ਼ਤਰ ਕਪੂਰਥਲਾ ਨੇ ਨਗਰ ਪੰਚਾਇਤ ਬਿਲਗਾ, ਨਗਰ ਪੰਚਾਇਤ ਲੋਹੀਆਂ ਖ਼ਾਸ, ਨਗਰ ਪੰਚਾਇਤ ਮਹਿਤਪੁਰ ਅਤੇ ਨਗਰ ਕÏਾਸਲ, ਸੁਲਤਾਨਪੁਰ ਲੋਧੀ ਦੇ ਸਹਿਯੋਗ ਨਾਲ ਸਫ਼ਾਈ ਸੇਵਕਾਂ ਅਤੇ ਫ਼ੀਲਡ ਸਟਾਫ਼ ਲਈ ਕੂੜੇ ਨੂੰ ਸਾੜਨ ਦੀ ਰੋਕਥਾਮ ਅਤੇ ਸਹੀ ਰਹਿੰਦ-ਖੂੰਹਦ ਨੂੰ ਵੱਖ ਕਰਨ ਦੇ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਜਾਗਰੂਕਤਾ-ਕਮ-ਸਿਖਲਾਈ ਸੈਸ਼ਨ ਕਰਵਾਇਆ ਗਿਆ | ਸੈਸ਼ਨ ਵਿਚ ਲਗਭਗ 120 ਭਾਗੀਦਾਰਾਂ ਨੇ ਸ਼ਿਰਕਤ ਕੀਤੀ¢ ਭਾਗੀਦਾਰਾਂ ਨੂੰ ਕੂੜੇ ਨੂੰ ਸਾੜਨ ਦੇ ਨੁਕਸਾਨ ਦੇ ਸਿਹਤ ਅਤੇ ਵਾਤਾਵਰਨ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕਰਨ ਦੀ ਮਹੱਤਤਾ ਬਾਰੇ ਸਿੱਖਿਅਤ ਕੀਤਾ ਗਿਆ | ਸੈਸ਼ਨ ਦÏਰਾਨ ਸਾਰੇ ਭਾਗੀਦਾਰਾਂ ਨੇ ਕੂੜੇ ਨੂੰ ਸਾੜਨ ਤੋਂ ਸਖ਼ਤੀ ਨਾਲ ਬਚਣ ਸਹੀ ਅਲੱਗ-ਥਲੱਗ ਕਰਨ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕਰਨ ਦਾ ਪ੍ਰਣ ਲਿਆ |

ਪਿਛਲੀ ਖ਼ਬਰ -ਟਰਾਂਸਪੋਰਟ ਮਾਫੀਆ ਦਾ ਖੌਫ ਵਧਿਆ- ਓਵਰਲੋਡਿੰਗ ਨਾਲ ਤਬਾਹ ਹੋ ਰਹੀਆਂ ਸੜਕਾਂ, ਪ੍ਰਸ਼ਾਸਨ ਦੀ ਚੁੱਪ 'ਤੇ ਵੱਡਾ ਸਵਾਲ ਅਗਲੀ ਖ਼ਬਰ ਬਾਬਾ ਸੈਣ ਭਗਤ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।