07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਬਲਾਕ ਸੰਮਤੀ ਚੋਣ ਜਿੱਤਣ 'ਤੇ ਇਕਬਾਲ ਸਿੰਘ ਪਿੰਕਾ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 23-12-2025
ਲਾਂਬੜਾ, 22 ਦਸੰਬਰ (ਪਰਮੀਤ ਗੁਪਤਾ)-ਬਲਾਕ ਸੰਮਤੀ ਚੋਣਾਂ ਦੌਰਾਨ ਜ਼ੋਨ ਗੋਨਾ ਚੱਕ ਤੋਂ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਕਬਾਲ ਸਿੰਘ ਪਿੰਕਾ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਲੱਲੀਆਂ ਕਲਾਂ ਵਿਖੇ ਸਨਮਾਨਿਤ ਕੀਤਾ ਗਿਆ | ਜਿਸ ਸੰਬੰਧੀ 'ਆਪ' ਆਗੂ ਗੁਰਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਇਕਬਾਲ ਸਿੰਘ ਪਿੰਕਾ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜ਼ੋਨ ਗੋਨਾਚੱਕ ਅਧੀਨ ਆਉਂਦੇ ਪਿੰਡ ਗੋਨਾਚੱਕ, ਲੱਲੀਆਂ ਕਲਾਂ, ਅਲੀ ਚੱਕ, ਅਤੇ ਨਿੱਝਰਾਂ 'ਚੋਂ ਚੋਣ ਲੜ ਕਾਂਗਰਸ ਉਮੀਦਵਾਰ ਨੂੰ 131 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤੀ ਗਈ | ਇਸ ਮੌਕੇ ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਕੁਲਵਿੰਦਰ ਸਿੰਘ, ਮਾਸਟਰ ਸੋਡੀ ਰਾਮ, ਕਰਨੈਲ ਸਿੰਘ, ਨਿਰਮਲ ਸਿੰਘ ਯੂ.ਕੇ, ਬਹਾਦਰ ਸਿੰਘ, ਤਰਲੋਚਨ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਫਾਊਾਡੇਸ਼ਨ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਨਗਰ ਕੀਰਤਨ 'ਚ ਸ਼ਿਰਕਤ ਕੀਤੀ ਅਗਲੀ ਖ਼ਬਰ ਪਾਸਪੋਰਟ ਵੀ ਪਛਾਣ ਦਾ ਇਕ ਸਾਧਨ, ਇਸ ਨੂੰ ਜਮ੍ਹਾਂ ਕਰਵਾਉਣ ਨੂੰ ਜ਼ਮਾਨਤ ਦੀ ਸ਼ਰਤ ਵਜੋਂ ਲਾਗੂ ਨਹੀਂ ਕੀਤਾ ਜਾ ਸਕਦਾ-ਹਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।