05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸ਼ਾਹਕੋਟ 'ਚ ਬਲੱਡ ਡੋਨਰਜ਼ ਕਲੱਬ ਦੇ ਕੈਂਪ 'ਚ 45 ਵਿਅਕਤੀਆਂ ਵਲੋਂ ਖ਼ੂਨਦਾਨ <br/>

ਕੈਂਪ 'ਚ ਖ਼ੂਨਦਾਨ ਕਰਦੇ ਹੋਏ ਸਮਾਜ ਸੇਵਕ ਟਿੰਪੀ ਕੁਮਰਾ ਨਾਲ, ਐਡ: ਬਲਦੇਵ ਸਿੰਘ ਸੋਹਲ, ਡਾ. ਗਿੰਦਰ ਕੁਮਾਰ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 23-12-2025
ਸ਼ਾਹਕੋਟ, 22 ਦਸੰਬਰ (ਦਲਜੀਤ ਸਿੰਘ ਸਚਦੇਵਾ)-ਬਲੱਡ ਡੋਨਰਜ਼ ਕਲੱਬ ਮਹਿਤਪੁਰ ਵਲੋਂ ਦੋਆਬਾ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਖ਼ੂਨਦਾਨ ਕੈਂਪ ਰੋਇਲ ਹੱਬ ਫੈਮਲੀ ਰੈਸਟੋਰੈਂਟ ਅਤੇ ਕੈਫ਼ੇ ਬਾਰ ਨੇੜੇ ਮਿਸ਼ਨ ਹਸਪਤਾਲ ਸ਼ਾਹਕੋਟ ਵਿਖੇ ਲਗਾਇਆ ਗਿਆ | ਇਸ ਮੌਕੇ 45 ਵਿਅਕਤੀਆਂ ਵਲੋਂ ਖ਼ੂਨਦਾਨ ਕੀਤਾ ਗਿਆ | ਇਸ ਮੌਕੇ ਸਮਾਜ ਸੇਵਕ ਟਿੰਪੀ ਕੁਮਰਾ ਨੇ ਖ਼ੁਦ ਖ਼ੂਨਦਾਨ ਕੀਤਾ ਤੇ ਨੇ ਕਿਹਾ ਕਿ ਖ਼ੂਨਦਾਨ ਮਹਾਂਦਾਨ ਹੈ ਅਤੇ ਅਜਿਹੇ ਕੈਂਪਾਂ ਰਾਹੀਂ ਹੀ ਅਸੀਂ ਸਮਾਜ ਵਿਚ ਭਾਈਚਾਰਕ ਸਾਂਝ ਤੇ ਸੇਵਾ ਦੀ ਭਾਵਨਾ ਨੂੰ ਜਿਊਾਦਾ ਰੱਖ ਸਕਦੇ ਹਾਂ | ਖ਼ੂਨਦਾਨ ਕਰਨ ਨਾਲ ਅਸੀਂ ਕੀਮਤੀ ਜਾਨਾਂ ਬਚਾਉਣ ਵਿਚ ਸਹਾਇਕ ਹੁੰਦੇ ਹਾਂ | ਕੈਂਪ ਨੂੰ ਕਰਵਾਉਣ ਵਿਚ ਕੰਤਾ ਸੋਹਲ ਯੂ.ਐੱਸ.ਏ, ਗਿੰਦਾ ਸੋਹਲ ਯੂ.ਐੱਸ.ਏ, ਜਸਦੀਪ ਸੋਹਲ ਯੂ.ਐੱਸ.ਏ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸ ਮੌਕੇ ਡਾ. ਗਿੰਦਰ ਕੁਮਾਰ, ਗੁਰਨਾਮ ਸਿੰਘ ਮਹਿਤਪੁਰ, ਗੋਪੀ ਸੋਹਲ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਬਲਜਿੰਦਰ ਸੋਹਲ, ਸੰਤੋਖ ਸਿੰਘ, ਐਡ: ਬਲਦੇਵ ਸਿੰਘ ਸੋਹਲ, ਜਗਦੀਸ਼ ਸਿੰਘ, ਸੀਤਾ ਰਾਮ ਠਾਕੁਰ, ਭੁਪਿੰਦਰ ਸਿੰਘ, ਬਲਦੇਵ ਸਿੰਘ ਸੀ.ਏ.ਓ, ਸੰਦੀਪ ਨੰਬਰਦਾਰ, ਰਣਜੀਤ ਸਿੰਘ ਸਾਬਕਾ ਪੰਚ, ਹਰਬੰਸ ਸਿੰਘ ਸਾਬਕਾ ਪੰਚ, ਪ੍ਰਦੀਪ ਸਿੰਘ, ਗੁਰਦੀਪ ਸਿੰਘ ਸਾਬਕਾ ਪੰਚ, ਤਰਲੋਕ ਸਿੰਘ ਸਾਬਕਾ ਪੰਚ, ਸੁਖਵੀਰ ਸਿੰਘ ਪੰਚ, ਸਾਬੀ ਚਾਹਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੂਰਨ ਸ਼ਾਹਕੋਟੀ ਨੇ ਸ਼ਾਹੋਕਟ ਨੂੰ ਦਿੱਤੀ ਵਿਲੱਖਣ ਪਹਿਚਾਣ-ਪ੍ਰੋ. ਸਚਦੇਵਾ ਅਗਲੀ ਖ਼ਬਰ ਮਦਰਜ਼ ਪ੍ਰਾਈਡ ਸਕੂਲ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।