05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪੂਰਨ ਸ਼ਾਹਕੋਟੀ ਨੇ ਸ਼ਾਹੋਕਟ ਨੂੰ ਦਿੱਤੀ ਵਿਲੱਖਣ ਪਹਿਚਾਣ-ਪ੍ਰੋ. ਸਚਦੇਵਾ

ਅਜੀਤ ਡੈਸਕ 23-12-2025
ਸ਼ਾਹਕੋਟ, 22 ਦਸੰਬਰ (ਸੁਖਦੀਪ ਸਿੰਘ)-ਸੰਗੀਤ ਦੇ ਖੇਤਰ 'ਚ ਉਸਤਾਦ ਵਜੋਂ ਜਾਣੇ ਜਾਂਦੇ ਪੂਰਨ ਸ਼ਾਹਕੋਟੀ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਪ੍ਰੋ. ਕਰਤਾਰ ਸਿੰਘ ਸਚਦੇਵਾ (ਨੈਸ਼ਨਲ ਐਵਾਰਡੀ) ਸਾਬਕਾ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਕਿ ਪੂਰਨ ਸ਼ਾਹਕੋਟੀ ਨੇ ਸੰਗੀਤ ਦੇ ਖੇਤਰ 'ਚ ਵਿਲੱਖਣ ਪਹਿਚਾਣ ਬਣਾ ਕੇ ਸ਼ਾਹਕੋਟ ਦਾ ਨਾਂਅ ਚਮਕਾ ਦਿੱਤਾ | ਉਨ੍ਹਾਂ ਦੀ ਪ੍ਰਭਾਵਸ਼ਾਲੀ ਗਾਇਕੀ ਕਰਕੇ ਵੱਡੇ-ਵੱਡੇ ਗਾਇਕ, ਗੀਤਕਾਰ ਤੇ ਸੰਗੀਤਕਾਰ ਉਨ੍ਹਾਂ ਦਾ ਪੂਰਾ ਆਦਰ-ਸਤਿਕਾਰ ਕਰਦੇ ਸਨ | ਉਨ੍ਹਾਂ ਦਾ ਪਿਛੋਕੜ ਸ਼ਾਹਕੋਟ ਦਾ ਹੋਣ ਕਾਰਨ ਸ਼ਾਹਕੋਟ ਵਾਸੀਆਂ ਨੂੰ ਉਨ੍ਹਾਂ 'ਤੇ ਵੱਡਾ ਮਾਣ ਹੈ | ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਵਾਹਿਗੁਰੂ ਪੂਰਨ ਸ਼ਾਹਕੋਟੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ |
ਪਿਛਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਵਲੋਂ 4 ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ <br/> ਅਗਲੀ ਖ਼ਬਰ ਸ਼ਾਹਕੋਟ 'ਚ ਬਲੱਡ ਡੋਨਰਜ਼ ਕਲੱਬ ਦੇ ਕੈਂਪ 'ਚ 45 ਵਿਅਕਤੀਆਂ ਵਲੋਂ ਖ਼ੂਨਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।