04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਲਾਂਬੜਾ ਪੁਲਿਸ ਵਲੋਂ ਲੁਟੇਰਾ ਗਰੋਹ ਦੇ 3 ਮੈਂਬਰ ਤਿੰਨ ਦੇਸੀ ਪਿਸਤੌਲਾਂ ਸਮੇਤ ਕਾਬੂ

ਅਜੀਤ ਡੈਸਕ 24-12-2025
ਲਾਂਬੜਾ, 23 ਦਸੰਬਰ (ਪਰਮੀਤ ਗੁਪਤਾ)-ਥਾਣਾ ਲਾਂਬੜਾ ਦੀ ਪੁਲਿਸ ਵਲੋਂ ਇਲਾਕੇ 'ਚ ਪਿਸਤੌਲ ਦੇ ਜ਼ੋਰ 'ਤੇ ਲੁੱਟਾਂ-ਖੋਹਾਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰ ਉਨ੍ਹਾਂ ਦੇ ਕਬਜ਼ੇ 'ਚੋਂ ਤਿੰਨ ਦੇਸੀ ਪਿਸਤੌਲ, ਦੋ ਜਿੰਦਾ ਰੌਂਦ, ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਬਰਾਮਦ ਕਰਨ 'ਚ ਸਫਲਤਾ ਹੱਥ ਲੱਗੀ | ਜਿਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਲਾਕੇ 'ਚ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵਲੋਂ ਇਲਾਕੇ 'ਚ ਪਿਸਤੌਲ ਦੇ ਜ਼ੋਰ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 3 ਮੈਂਬਰ ਅਮਨਦੀਪ ਸਿੰਘ ਪੁੱਤਰ ਕੁਲਦੀਪ ਕੁਮਾਰ ਵਾਸੀ ਕਾਸ਼ੀ ਨਗਰ ਕੋਟ ਸਦੀਕ, ਰੋਹਿਤ ਕੁਮਾਰ ਉਰਫ ਚੀਨੀ ਪੁੱਤਰ ਨਵੀਨ ਕੁਮਾਰ ਵਾਸੀ ਖੁਰਲਾ ਕਿੰਗਰਾ, ਮੰਗਲ ਸਿੰਘ ਉਰਫ ਵਿਕਾਸ ਪੁੱਤਰ ਰਾਮ ਜੀ ਵਾਸੀ ਮੁਹੱਲਾ ਕਾਸ਼ੀ ਨਗਰ ਕੋਟ ਸਦੀਕ ਨੂੰ ਕਾਬੂ ਕਰ ਉਨ੍ਹਾਂ ਦੇ ਕਬਜ਼ੇ 'ਚੋਂ ਤਿੰਨ ਦੇਸੀ ਪਿਸਤੌਲ, ਦੋ ਜਿੰਦਾ ਰੋਂਦ, ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ | ਐਸ.ਐਸ.ਪੀ. ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਆਖਿਆ ਕਿ ਮੁਢਲੀ ਜਾਂਚ ਦੌਰਾਨ ਉਕਤ ਲੁਟੇਰਿਆਂ ਵਲੋਂ ਇੱਕ ਮਹੀਨਾ ਪਹਿਲਾਂ ਭਾਰਗੋ ਕੈਂਪ ਤੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਗਨ ਪੁਆਇੰਟ 'ਤੇ ਲੁੱਟਿਆ ਸੋਨੇ ਦਾ ਹਾਰ, ਤਿੰਨ ਮੁੰਦਰੀਆਂ, ਚਾਂਦੀ ਦੀਆਂ ਝਾਂਜਰਾਂ, 50 ਹਜ਼ਾਰ ਰੁਪਏ ਨਕਦ, ਬਸਤੀ ਦਾਨਿਸ਼ਮੰਦਾ ਦੇ ਪੈਟਰੋਲ ਪੰਪ 'ਤੇ ਗੋਲੀ ਚਲਾ 25000 ਦੀ ਲੁੱਟ, ਗਾਖਲਾਂ ਤੋਂ ਰਾਹਗੀਰ ਪਾਸੋਂ ਫੋਨ ਤੇ 15000 ਦੀ ਖੋਹ ਦੀ ਕੀਤੀ ਗਈ ਵਾਰਦਾਤ ਦੀ ਘਟਨਾ ਮੰਨੀ ਗਈ ਹੈ |

ਪਿਛਲੀ ਖ਼ਬਰ ਉਸਤਾਦ ਪੂਰਨ ਸ਼ਾਹਕੋਟੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵਲੋਂ ਪੰਜਾਬ ਪ੍ਰੈੱਸ ਕਲੱਬ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।