04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਉਸਤਾਦ ਪੂਰਨ ਸ਼ਾਹਕੋਟੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

ਅਜੀਤ ਡੈਸਕ 24-12-2025
ਜਲੰਧਰ, 23 ਦਸੰਬਰ (ਹਰਵਿੰਦਰ ਸਿੰਘ ਫੁੱਲ)-ਪ੍ਰਸਿੱਧ ਗਾਇਕ ਮਾਸਟਰ ਸਲੀਮ ਅਤੇ ਪੇਜੀ ਸ਼ਾਹਕੋਟੀ ਦੇ ਪਿਤਾ ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਸੂਫ਼ੀ ਗਾਇਕ ਉਸਤਾਦ ਪੂਰਨ ਸ਼ਾਹਕੋਟੀ ਜਿਨ੍ਹਾਂ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ ਨੂੰ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਤੋਂ ਇਲਾਵਾ ਗਾਇਕਾਂ, ਸੰਗੀਤਕਾਰਾਂ, ਸਾਹਿਤਕ ਹਸਤੀਆਂ, ਪ੍ਰਸੰਸਕਾਂ ਅਤੇ ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਉਨ੍ਹਾਂ ਦੀ ਮਿ੍ਤਕ ਦੇਹ ਨੂੰ ਬਾਅਦ ਦੁਪਹਿਰ ਦਿਓਲ ਨਗਰ 'ਚ ਸਥਿਤ ਉਨ੍ਹਾਂ ਦੇ ਗ੍ਰਹਿ ਵਿਖੇ ਸਪੁਰਦ-ਏ-ਖ਼ਾਕ ਕੀਤਾ ਗਿਆ | ਉਨ੍ਹਾਂ ਦੀ ਅੰਤਿਮ ਯਾਤਰਾ ਦੌਰਾਨ ਮਾਸਟਰ ਸਲੀਮ, ਪੇਜੀ ਸ਼ਾਹਕੋਟੀ, ਹੰਸ ਰਾਜ ਹੰਸ, ਯੁਵਰਾਜ ਹੰਸ, ਜਸਵੀਰ ਜੱਸੀ ਤੋਂ ਇਲਾਵਾ ਹੋਰਨਾਂ ਕਲਾਕਾਰਾਂ ਨੇ ਅਰਥੀ ਨੂੰ ਮੋਢਾ ਦਿੱਤਾ | ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ, ਉੱਘੇ ਗਾਇਕ ਅਤੇ ਸਾਬਕਾ ਸੰਸਦ ਮੈਬਰ ਹੰਸਰਾਜ ਹੰਸ, ਕੇ.ਡੀ. ਭੰਡਾਰੀ ਸਾਬਕਾ ਵਿਧਾਇਕ, ਵਧੀਕ ਡਿਪਟੀ ਕਮਿਸ਼ਨਰ ਜਸਵੀਰ ਸਿੰਘ, ਡੀ.ਸੀ.ਪੀ. ਨਰੇਸ਼ ਡੋਗਰਾ, ਮੇਜ਼ਰ ਸਿੰਘ ਸਾਬਕਾ ਕੌਂਸਲਰ, ਜਸਵੀਰ ਜੱਸੀ, ਯੁਵਰਾਜ ਹੰਸ, ਗੁਰਪ੍ਰੀਤ ਸਿੰਘ ਸ਼ੁਗਲੀ, ਪ੍ਰਭਪ੍ਰੀਤ ਸਿੰਘ ਜੁਗਲੀ,
ਰੋਮੀ ਰੰਜਨ, ਰਣਧੀਰ ਧੀਰਾ ਪ੍ਰੋਮੋਟਰ, ਕੇ.ਐਸ.ਮੱਖਣ, ਅਨਾਇਤ ਅਲੀ, ਰਾਏ ਜੁਝਾਰ, ਤੇਜਵੰਤ ਕਿੱਟੂ, ਫਿਰੋਜ ਖਾਨ, ਅਫਸਾਨਾ ਖਾਨ, ਸੁੱਖੀ ਬਰਾੜ, ਗੁਰਲੇਜ਼ ਅਖਤਰ, ਬਲਵਿੰਦਰ ਵਿੱਕੀ, ਦਲਵਿੰਦਰ ਦਿਆਲਪੁਰੀ, ਰਮੇਸ਼ ਆਲਮ, ਕਲੇਰ ਕੰਠ, ਦਲਜੀਤ ਹੰਸ, ਪਰਵੇਜ ਆਲਮ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵਲੋਂ ਉਸਤਾਦ ਪੂਰਨ ਸ਼ਾਹਕੋਟੀ ਨੂੰ ਹੰਝੂਆਂ ਭਰੀ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਵੱਖ-ਵੱਖ ਕਲਾਕਾਰਾਂ ਨੇ ਪੂਰਨ ਸ਼ਾਹਕੋਟੀ ਨੂੰ ਉਨ੍ਹਾਂ ਦੀ ਨਿਮਰਤਾ, ਸਾਦਗੀ ਅਤੇ ਸੰਗੀਤ ਪ੍ਰਤੀ ਅਟੁੱਟ ਸਮਰਪਣ ਲਈ ਯਾਦ ਕੀਤਾ ¢ ਉਨ੍ਹਾਂ ਕਿਹਾ ਕਿ ਉਸਤਾਦ ਪੂਰਨ ਸ਼ਾਹਕੋਟੀ ਦੀ ਸ਼ਾਸਤਰੀ ਸੰਗੀਤ ਅਤੇ ਲੋਕ ਸੰਗੀਤ 'ਤੇ ਡੂੰਘੀ ਪਕੜ ਸੀ ਅਤੇ ਉਹ ਸੁਰ, ਤਾਲ ਅਤੇ ਭਾਵਨਾ ਦੇ ਸੁਮੇਲ ਨੂੰ ਬੜੀ ਮਹੱਤਤਾ ਦਿੰਦੇ ਸਨ |
ਪਿਛਲੀ ਖ਼ਬਰ ਟਰੈਕ 'ਤੇ ਪੱਕੇ ਡਰਾਈਵਿੰਗ ਟੈਸਟ ਨੂੰ ਲੈ ਕੇ ਲੋਕ ਹੋਏ ਫਿਰ ਪ੍ਰੇਸ਼ਾਨ ਅਗਲੀ ਖ਼ਬਰ ਲਾਂਬੜਾ ਪੁਲਿਸ ਵਲੋਂ ਲੁਟੇਰਾ ਗਰੋਹ ਦੇ 3 ਮੈਂਬਰ ਤਿੰਨ ਦੇਸੀ ਪਿਸਤੌਲਾਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।