04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਟਰੈਕ 'ਤੇ ਪੱਕੇ ਡਰਾਈਵਿੰਗ ਟੈਸਟ ਨੂੰ ਲੈ ਕੇ ਲੋਕ ਹੋਏ ਫਿਰ ਪ੍ਰੇਸ਼ਾਨ

ਅਜੀਤ ਡੈਸਕ 24-12-2025
ਜਲੰਧਰ, 24 ਦਸੰਬਰ (ਸ਼ਿਵ)-ਡਰਾਈਵਿੰਗ ਟੈਸਟ ਟਰੈਕ 'ਤੇ ਅੱਜ ਲੋਕਾਂ ਨੂੰ ਫਿਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਪੱਕੇ ਡਰਾਈਵਿੰਗ ਲਾਇਸੈਂਸਾਂ ਦੇ ਟੈਸਟ ਲੈਣ ਲਈ ਲੋਕਾਂ ਨੂੰ ਤਾਂ ਸਵੇਰੇ ਹੀ ਸੱਦਿਆ ਗਿਆ ਸੀ ਪਰ ਟੈਸਟ ਲੈਣ ਵਾਲਾ ਕਰਮਚਾਰੀ ਵੀ 12 ਵਜੇ ਦੇ ਬਾਅਦ ਪੁੱਜਾ ਜਦਕਿ ਕਰਮਚਾਰੀ ਦੇ 9 ਵਜੇ ਹੀ ਇਸ ਟਰੈਕ 'ਤੇ ਪੁੱਜਣਾ ਜ਼ਰੂਰੀ ਹੁੰਦਾ ਹੈ | ਟੈਸਟ ਲੈਣ ਦੇ ਕੰਮ ਵਿਚ ਦੇਰੀ ਹੋਣ ਕਰਕੇ ਲੋਕਾਂ ਨੂੰ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਲੋਕਾਂ ਦਾ ਕਹਿਣਾ ਸੀ ਕਿ ਟਰਾਂਸਪੋਰਟ ਅਫ਼ਸਰਾਂ ਨੂੰ ਕਰਮਚਾਰੀਆਂ ਲਈ ਜੇਕਰ ਟੈਸਟ ਲੈਣ ਦਾ ਸਮਾਂ ਤੈਅ ਕੀਤਾ ਗਿਆ ਸੀ ਤਾਂ ਸਮੇਂ ਸਿਰ ਹੀ ਟੈਸਟ ਲੈਣ ਦਾ ਕੰਮ ਕੀਤਾ ਜਾਣਾ ਚਾਹੀਦਾ ਹੈ | ਜਿਹੜੇ ਲੋਕ ਸਮੇਂ ਸਿਰ ਆਏ ਸਨ, ਉਨ੍ਹਾਂ ਨੂੰ ਕਾਫੀ ਪੇ੍ਰਸ਼ਾਨੀ ਹੋਈ ਸੀ ਜਦਕਿ ਉਨ੍ਹਾਂ ਨੂੰ ਆਸ ਸੀ ਕਿ ਉਹ ਸਮੇਂ ਸਿਰ ਟੈਸਟ ਦੇ ਕੇ ਵਾਪਸ ਪਰਤ ਜਾਣਗੇ ਪਰ ਉਨਾਂ ਨੂੰ ਦੁਪਹਿਰ ਬਾਅਦ ਤੱਕ ਇੰਤਜ਼ਾਰ ਕਰਨਾ ਪਿਆ | ਲੋਕਾਂ ਦਾ ਕਹਿਣਾ ਸੀ ਕਿ ਡਰਾਈਵਿੰਗ ਟਰੈਕ 'ਤੇ ਅਜੇ ਤੱਕ ਪ੍ਰੇਸ਼ਾਨੀ ਖ਼ਤਮ ਨਹੀਂ ਹੋ ਰਹੀ ਹੈ ਕਿਉਂਕਿ ਕਦੇ ਡਰਾਈਵਿੰਗ ਟਰੈਕ 'ਤੇ ਸਰਵਰ ਦੀ ਗਤੀ ਹੌਲੀ ਹੋ ਜਾਂਦੀ ਹੈ ਜਾਂ ਫਿਰ ਕਦੇ ਕਰਮਚਾਰੀਆਂ ਦੀ ਗਿਣਤੀ ਘੱਟ ਹੋਣ ਕਰਕੇ ਲੋਕਾਂ ਨੂੰ ਕੰਮ ਕਰਵਾਉਣ ਲਈ ਕਾਫੀ ਸਮੇਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ |
ਟਰੈਕ 'ਤੇ ਲਰਨਿੰਗ ਲਾਇਸੰਸ ਦੇ ਟੈਸਟ ਬੰਦ ਹੋਣ ਤੋਂ ਲੋਕਾਂ 'ਚ ਰੋਸ
ਜਲੰਧਰ- ਜਲੰਧਰ ਦੇ ਡਰਾਈਵਿੰਗ ਟੈਸਟ ਟਰੈਕ 'ਤੇ ਆਮ ਲੋਕਾਂ ਨੂੰ ਹਰ ਰੋਜ਼ ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਕਦੇ ਸਾਫ਼ਟਵੇਅਰ ਖ਼ਰਾਬੀ, ਕਦੇ ਇੰਟਰਨੈੱਟ ਦੀ ਸਮੱਸਿਆ ਅਤੇ ਕਦੇ ਕਰਮਚਾਰੀਆਂ ਦੀ ਘਾਟ ਕਾਰਨ ਲੋਕਾਂ ਨੂੰ ਕਿੰਨਾ ਸਮਾਂ ਲੰਬੀਆਂ ਕਤਾਰਾਂ ਵਿਚ ਖੜ੍ਹਾ ਰਹਿਣਾ ਪੈਂਦਾ ਹੈ¢ ਹੁਣ ਇੱਕ ਲਰਨਿੰਗ ਲਾਇਸੈਂਸ ਦੇ ਟੈਸਟ ਦੇ ਨਵੇਂ ਮਾਮਲੇ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ | ਕਈ ਲੋਕ ਇਸ ਬਾਰੇ ਸ਼ਿਕਾਇਤਾਂ ਵੀ ਕਰ ਰਹੇ ਦੱਸੇ ਜਾ ਰਹੇ ਹਨ | ਜਲੰਧਰ ਡਰਾਈਵਿੰਗ ਟੈਸਟ ਟਰੈਕ 'ਤੇ ਲਰਨਿੰਗ ਲਾਇਸੰਸ ਦਾ ਟੈਸਟ ਲੈਣਾ ਬੰਦ ਕਰ ਦਿੱਤਾ ਗਿਆ ਹੈ¢ ਸਟਾਫ਼ ਵਲੋਂ ਸਿਰਫ਼ ਫਾਈਲਾਂ ਦੀ ਜਾਂਚ ਕਰਕੇ ਅਰਜ਼ੀ ਕਾਰਾਂ ਨੂੰ ਨਜ਼ਦੀਕੀ ਕੈਫ਼ੇ 'ਚ ਟੈਸਟ ਦੇਣ ਲਈ ਭੇਜਿਆ ਜਾ ਰਿਹਾ ਹੈ, ਜਿਸ ਤੋਂ ਕਈ ਲੋਕਾਂ 'ਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ | ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਪਹਿਲਾਂ ਲਰਨਿੰਗ ਲਾਇਸੈਂਸ ਦਾ ਟੈਸਟ ਡਰਾਈਵਿੰਗ ਟਰੈਕ 'ਤੇ ਹੀ ਹੁੰਦਾ ਸੀ, ਪਰ ਹੁਣ ਕੈਫ਼ੇ ਵਾਲੇ ਟੈਸਟ ਕਰਵਾਉਣ ਦੇ ਨਾਂਅ 'ਤੇ ਕਰੀਬ 500 ਰੁਪਏ ਕਿਉਂ ਵਸੂਲ ਰਹੇ ਹਨ ¢ ਲੋਕਾਂ ਨੇ ਮੁੱਖ ਮੰਤਰੀ ਤੋਂ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਹੈ | ਲੋਕਾਂ ਦਾ ਕਹਿਣਾ ਸੀ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਹੋਰ ਜ਼ਿਲਿ੍ਹਆਂ 'ਚ ਅਜੇ ਵੀ ਡਰਾਈਵਿੰਗ ਟੈਸਟ ਟਰੈਕ 'ਤੇ ਹੀ ਲਰਨਿੰਗ ਲਾਇਸੈਂਸ ਦੇ ਟੈਸਟ ਲਏ ਜਾ ਰਹੇ ਹਨ, ਫਿਰ ਜਲੰਧਰ ਵਿਚ ਇਹ ਪ੍ਰਕਿਰਿਆ ਕਿਉਂ ਬੰਦ ਕੀਤੀ ਗਈ ਹੈ | ਲੋਕਾਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਨਾਲ ਹੋਰ ਜ਼ਿਲਿ੍ਹਆਂ ਵਿਚ ਟੈਸਟ ਟਰੈਕ 'ਤੇ ਲਰਨਿੰਗ ਲਾਇਸੈਂਸ ਲਈ ਟੈਸਟ ਹੋ ਰਹੇ ਹਨ ਤਾਂ ਇਸ ਕਰਕੇ ਜਲੰਧਰ ਵਿਚ ਵੀ ਇਹ ਲਰਨਿੰਗ ਲਾਇਸੈਂਸ ਦੇ ਟੈਸਟ ਹੋਣੇ ਚਾਹੀਦੇ ਹਨ |
ਪਿਛਲੀ ਖ਼ਬਰ ਨੌਜਵਾਨ ਦੇ ਕਤਲ ਮਾਮਲੇ 'ਚ ਸ਼ਾਹਕੋਟ ਪੁਲਿਸ ਵਲੋਂ ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਉਸਤਾਦ ਪੂਰਨ ਸ਼ਾਹਕੋਟੀ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।