04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਨੌਜਵਾਨ ਦੇ ਕਤਲ ਮਾਮਲੇ 'ਚ ਸ਼ਾਹਕੋਟ ਪੁਲਿਸ ਵਲੋਂ ਦੋਸ਼ੀ ਗਿ੍ਫ਼ਤਾਰ

ਅਜੀਤ ਡੈਸਕ 24-12-2025
ਸ਼ਾਹਕੋਟ, 23 ਦਸੰਬਰ (ਸੁਖਦੀਪ ਸਿੰਘ)-ਸ਼ਾਹਕੋਟ ਵਿਖੇ ਬੀਤੀ 19 ਦਸੰਬਰ ਨੂੰ ਸ਼ਾਮ ਸਮੇਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਦੋਸ਼ੀ ਨੂੰ ਸ਼ਾਹਕੋਟ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ | ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੰਦੀਪ ਕੁਮਾਰ ਉਰਫ ਸੋਨੂੰ (33 ਸਾਲ) ਪੁੱਤਰ ਬੱਗਾ ਸਿੰਘ ਵਾਸੀ ਗੁਰੂ ਰਾਮਦਾਸ ਕਾਲੋਨੀ, ਸ਼ਾਹਕੋਟ ਜਿੰਦਰ ਕਬਾੜੀਆ ਸ਼ਾਹਕੋਟ ਦੀ ਦੁਕਾਨ 'ਤੇ ਕੰਮ ਕਰਦਾ ਸੀ ਅਤੇ 19 ਦਸੰਬਰ ਨੂੰ ਸ਼ਾਮ ਕਰੀਬ 7 ਵਜੇ ਸੰਦੀਪ ਕੁਮਾਰ ਉਰਫ ਸੋਨੂੰ ਦਾ ਕਬਾੜ ਦੀ ਦੁਕਾਨ 'ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਪੁਲਿਸ ਵਲੋਂ ਵਾਰਦਾਤ ਬਾਰੇ ਪਤਾ ਲੱਗਣ ਉਪਰੰਤ ਮੌਕੇ 'ਤੇ ਜਾ ਕੇ ਦੇਖਿਆ ਤਾਂ ਮੌਕੇ ਤੋਂ ਪਿਸਟਲ 'ਚੋਂ ਚੱਲੀਆਂ ਗੋਲੀਆਂ ਦੇ 2 ਖੋਲ 9 ਐਮ.ਐਮ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਸਨ | ਲਾਸ਼ ਦਾ ਮੁਲਾਹਜ਼ਾ ਕਰਨ 'ਤੇ ਪਾਇਆ ਗਿਆ ਕਿ ਸੰਦੀਪ ਕੁਮਾਰ ਉਰਫ ਸੋਨੂੰ ਦੀ ਗਰਦਨ ਅਤੇ ਮੂੰਹ ਤੋਂ ਕਾਫ਼ੀ ਖ਼ੂਨ ਨਿਕਲ ਰਿਹਾ ਸੀ | ਜਿਸ 'ਤੇ ਮੁਕੱਦਮਾ ਦਰਜ ਕਰਕੇ ਗੰਭੀਰਤਾ ਨਾਲ ਤਫ਼ਤੀਸ਼ ਕੀਤੀ ਤਾਂ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਮਾਧਿਅਮ ਰਾਹੀਂ ਮੁਕੱਦਮੇ ਦੇ ਦੋਸ਼ੀ ਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਨਾਨਕ ਸਿੰਘ ਵਾਸੀ ਪਿੰਡ ਰਾਜੇਵਾਲ ਥਾਣਾ ਸ਼ਾਹਕੋਟ ਨੂੰ ਗਿ੍ਫ਼ਤਾਰ ਕਰ ਕੇ ਇਸ ਕੋਲੋਂ ਵਾਰਦਾਤ ਦੌਰਾਨ ਵਰਤਿਆ ਪਿਸਟਲ 9 ਐਮ.ਐਮ ਸਮੇਤ 2 ਰੌਂਦ ਬਰਾਮਦ ਕੀਤੇ ਹਨ | ਉਨ੍ਹਾਂ ਦੱਸਿਆ ਕਿ ਦੋਸ਼ੀ ਸ਼ੇਰ ਸਿੰਘ ਉਰਫ ਸ਼ੇਰਾ ਕੋਲੋਂ ਕੀਤੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਵਲੋਂ ਆਪਣੇ ਪਿੰਡ ਦੇ ਰਹਿਣ ਵਾਲੇ ਜਗਪ੍ਰੀਤ ਸਿੰਘ ਉਰਫ ਜੱਗੀ ਉਰਫ ਜੱਜਪ੍ਰੀਤ ਸਿੰਘ, ਜੋ ਕਿ ਉਸਦਾ ਦੋਸਤ ਹੈ ਅਤੇ ਅਮਰੀਕਾ 'ਚ ਰਹਿੰਦਾ ਹੈ | ਜਿਸ ਦੇ ਕਹਿਣ 'ਤੇ ਅਤੇ 2 ਲੱਖ ਰੁਪਏ ਦੇ ਲਾਲਚ ਵਿਚ ਆ ਕੇ ਉਸ
ਵਲੋਂ ਸੰਦੀਪ ਕੁਮਾਰ ਉਰਫ ਸੋਨੂੰ 'ਤੇ ਗੋਲੀਆਂ ਚਲਾਈਆਂ ਸਨ ਕਿਉਂਕਿ ਸੰਦੀਪ ਕੁਮਾਰ ਉਰਫ਼ ਸੋਨੂੰ ਦੀ ਘਰਵਾਲੀ ਕਾਜਲ ਨਾਲ ਜਗਪ੍ਰੀਤ ਸਿੰਘ ਉਰਫ਼ ਜੱਗੀ ਉਰਫ ਜੱਜਪ੍ਰੀਤ ਸਿੰਘ ਦੀ ਅਮਰੀਕਾ ਜਾਣ ਤੋਂ ਪਹਿਲਾਂ ਗੱਲਬਾਤ ਸੀ | ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਖਿਲਾਫ਼ ਪਹਿਲਾਂ ਵੀ ਥਾਣਾ ਫਿਲੌਰ 'ਚ ਮੁਕੱਦਮਾ ਦਰਜ ਹੈ | ਦੋਸ਼ੀ ਸ਼ੇਰ ਸਿੰਘ ਸ਼ੇਰਾ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ | ਥਾਣਾ ਫਿਲੌਰ ਵਿਖੇ ਇਸ ਖਿਲਾਫ਼ ਦਰਜ ਉਕਤ ਮੁਕੱਦਮਾ, ਜੋ ਕਿ ਕਰਨ ਪੁੱਤਰ ਸੁਰਿੰਦਰ ਕੁਮਾਰ ਵਾਸੀ ਉੱਚੀ ਘਾਟੀ ਫਿਲੌਰ ਦੇ ਬਿਆਨ 'ਤੇ ਦਰਜ ਹੋਇਆ ਸੀ ਕਿ ਉਹ ਆਪਣੇ ਦੋਸਤ ਨਾਲ ਪੈਸੇ ਲੈਣ ਲਈ ਪਿੰਡ ਜਗਤਪੁਰ ਪੰਜਢੇਰਾ ਦੇ ਘਰ ਗਿਆ ਤਾਂ ਉਸ ਦੇ ਘਰ ਦੇ ਅੰਦਰ ਕਮਰੇ 'ਚ ਤਿੰਨ ਅਣਪਛਾਤੇ ਵਿਅਕਤੀ ਮੌਜੂਦ ਸਨ | ਗੱਲਬਾਤ ਦੌਰਾਨ ਆਪਸ 'ਚ ਬਹਿਸ ਹੋ ਗਈ ਅਤੇ ਮੁਦੱਈ ਕਮਰੇ 'ਚੋਂ ਗੇਟ ਵੱਲ ਆ ਗਿਆ ਤਾਂ ਗੇਟ 'ਚ ਖੜ੍ਹੇ ਇੱਕ ਨਾਮਲੂਮ ਵਿਅਕਤੀ ਨੇ ਮਾਰ ਦੇਣ ਦੀ ਨੀਅਤ ਨਾਲ ਆਪਣੇ ਡੱਬ 'ਚੋਂ ਪਿਸਟਲ ਕੱਢ ਕੇ 2 ਫਾਇਰ ਕੀਤੇ ਅਤੇ ਮੌਕੇ ਤੋਂ ਭੱਜ ਗਿਆ | ਇਸ ਮੁਕੱਦਮੇ 'ਚ ਸ਼ੇਰ ਸਿੰਘ ਉਰਫ ਸ਼ੇਰਾ ਨੂੰ ਬਤੌਰ ਦੋਸ਼ੀ ਸ਼ਨਾਖ਼ਤ ਕੀਤਾ ਗਿਆ ਅਤੇ ਇਸ ਮੁਕੱਦਮੇ 'ਚ ਵੀ ਇਹ ਲੋੜੀਂਦਾ ਸੀ |
ਪਿਛਲੀ ਖ਼ਬਰ ਪੰਜਾਬ ਸਟੇਟ ਚੈਂਪੀਅਨਸ਼ਿਪ 'ਚ 9 ਤਗਮੇ ਜਿੱਤੇ ਅਗਲੀ ਖ਼ਬਰ ਟਰੈਕ 'ਤੇ ਪੱਕੇ ਡਰਾਈਵਿੰਗ ਟੈਸਟ ਨੂੰ ਲੈ ਕੇ ਲੋਕ ਹੋਏ ਫਿਰ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।