20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਜੰਡਿਆਲਾ 'ਚ ਸਜਾਇਆ ਵਿਸ਼ਾਲ ਨਗਰ ਕੀਰਤਨ

ਨਗਰ ਕੀਰਤਨ ਦੌਰਾਨ ਪਵਿੱਤਰ ਪਾਲਕੀ ਸਾਹਿਬ ਅੱਗੇ ਸੈਣ ਸਮਾਜ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਮੱਖਣ ਪੱਲਣ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਪ੍ਰਬੰਧਕ ਨੌਜਵਾਨ | (ਸੱਜੇ) ਸਮੂਹਿਕ ਰੂਪ 'ਚ ਬਾਣੀ ਜਾਪ ਕਰਦਾ ਹੋਇਆ ਬੀਬੀਆਂ ਦਾ ਜਥਾ | ਤਸਵੀਰਾਂ : ਸੁਰਜੀਤ ਸਿੰਘ <br/> 28-12-2025
ਜੰਡਿਆਲਾ ਮੰਜਕੀ, 27 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਗੁਰਦੁਆਰਾ ਬਾਬਾ ਭੂਮੀਆ ਦੀ ਪ੍ਰਬੰਧਕ ਕਮੇਟੀ ਵਲੋਂ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ 'ਚ ਨਗਰ ਕੀਰਤਨ ਸਜਾਇਆ ਗਿਆ | ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੌਰਾਨ ਜਿੱਥੇ ਬੀਬੀਆਂ ਅਤੇ ਵੀਰਾਂ ਵਲੋਂ ਸੰਗਤੀ ਰੂਪ ਵਿੱਚ ਇਲਾਹੀ ਬਾਣੀ ਦੇ ਜਾਪ ਕੀਤੇ ਗਏ ਉੱਥੇ ਪੰਥ ਪ੍ਰਸਿੱਧ ਢਾਡੀ ਅਵਤਾਰ ਸਿੰਘ ਬਾਸੀ ਦੇ ਜਥੇ ਵਲੋਂ ਇਤਿਹਾਸਿਕ ਬਿਰਤਾਂਤ ਪੇਸ਼ ਕੀਤਾ ਗਿਆ | ਨਗਰ ਕੀਰਤਨ ਕਸਬੇ ਦੇ ਵੱਖ-ਵੱਖ ਗੁਰੂ ਘਰਾਂ 'ਚੋਂ ਹੁੰਦਾ ਹੋਇਆ ਉਪਰੋਕਤ ਗੁਰੂ ਘਰ ਵਿਖੇ ਹੀ ਸਮਾਪਤ ਹੋਇਆ | ਵੱਖ-ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਲਈ ਲੰਗਰ ਲਗਾਏ ਗਏ | ਨਗਰ ਕੀਰਤਨ ਦਾ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ,ਪੱਤੀ ਧੁੰਨੀ ਕੀ ਦੀ ਪ੍ਰਬੰਧਕ ਕਮੇਟੀ ਵਲੋਂ ਕੈਨੇਡਾ ਵਾਸੀ ਗੁਰਪ੍ਰੀਤ ਸਿੰਘ 'ਗੈਰੀ ਜੌਹਲ' ਦੇ ਆਰਥਿਕ ਸਹਿਯੋਗ ਸਦਕਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ | ਨਗਰ ਕੀਰਤਨ ਦੌਰਾਨ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਦੇ ਨਾਲ ਨਾਲ ਇਲਾਕੇ ਭਰ ਦੀਆਂ ਵੱਖ ਵੱਖ ਰਾਜਨੀਤਿਕ, ਸਮਾਜਿਕ ਸ਼ਖ਼ਸੀਅਤਾਂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਦੁੱਧ ਦਾ ਲੰਗਰ ਲਗਾਇਆ ਅਗਲੀ ਖ਼ਬਰ —ਸ਼ਾਹਕੋਟ ਕਤਲ ਮਾਮਲਾ— ਪੀੜਤ ਪਰਿਵਾਰ ਨੇ ਕਤਲ ਦੀ ਵਾਰਦਾਤ 'ਚ ਸ਼ਾਮਿਲ ਹੋਰਨਾਂ ਵਿਅਕਤੀਆਂ ਨੂੰ ਮੁਕੱਦਮੇ 'ਚ ਨਾਮਜ਼ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।