08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸ਼ੰਕਰ ਰੋਡ ਜਲਘਰ 'ਤੇ ਪਾਣੀ ਦੀ ਹੋ ਰਹੀ ਬਰਬਾਦੀ ਪਾਣੀ ਸੜਕ 'ਤੇ ਦੂਰ-ਦੂਰ ਤੱਕ ਫੈਲਿਆ

ਸ਼ੰਕਰ ਰੋਡ 'ਤੇ ਜਲਘਰ ਤੋਂ ਪਾਣੀ ਦੀ ਮੋਟਰ ਤੋਂ ਬਰਬਾਦ ਹੁੰਦਾ ਪਾਣੀ | (ਸੱਜੇ) ਸ਼ੰਕਰ ਰੋਡ ਜਲਘਰ ਨੇੜੇ ਦੂਰ-ਦੂਰ ਤੱਕ ਫੈਲਿਆ ਪਾਣੀ | ਤਸਵੀਰਾਂ : ਤਿਲਕ ਰਾਜ ਸ਼ਰਮਾ <br/> 31-12-2025
ਨਕੋਦਰ, 30 ਦਸੰਬਰ (ਤਿਲਕ ਰਾਜ ਸ਼ਰਮਾ)-ਸ਼ਹਿਰ 'ਚ ਟ੍ਰੀਟਮੈਂਟ ਪਲਾਂਟ ਤੇ ਸੀਵਰੇਜ ਦੇ ਪਾਣੀ ਨੂੰ ਖਿੱਚਣ ਵਾਲੀਆਂ 2 ਮੋਟਰਾਂ ਖ਼ਰਾਬ ਹੋਣ ਕਰਕੇ ਇੱਕ ਪਾਸੇ ਸ਼ਹਿਰ ਵਾਸੀਆਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਸਮਾਂ ਘਟਾਇਆ ਗਿਆ ਹੈ, ਤਾਂ ਜੋ ਸੀਵਰੇਜ ਸਿਸਟਮ ਓਵਰਫਲੋ ਨਾ ਹੋਵੇ, ਪਰ ਦੂਜੇ ਪਾਸੇ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲੇ ਜਲਘਰ 'ਤੇ ਪਾਣੀ ਦੀ ਬਰਬਾਦੀ ਵੱਲ ਸੀਵਰੇਜ ਬੋਰਡ ਤੇ ਵਾਟਰ ਸਪਲਾਈ ਵਿਭਾਗ ਦਾ ਧਿਆਨ ਨਹੀਂ ਜਾਂਦਾ | ਅੱਜ ਸ਼ੰਕਰ ਰੋਡ 'ਤੇ ਜਲਘਰ ਵਾਲੀ ਮੋਟਰ ਤੇ ਦੇਰ ਸ਼ਾਮ ਪੀਣ ਵਾਲੇ ਪਾਣੀ ਦੀ ਬਰਬਾਦੀ ਹੁੰਦੀ ਰਹੀ 'ਤੇ ਪੀਣ ਵਾਲਾ ਪਾਣੀ ਨਾਲੀ ਰਾਹੀਂ ਸੀਵਰੇਜ ਨੂੰ ਓਵਰਫਲੋ ਕਰਦਾ ਹੋਇਆ ਸੜਕ ਤੱਕ ਦੂਰ-ਦੂਰ ਤੱਕ ਫੈਲ ਗਿਆ, ਜਿਸ ਕਾਰਨ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋ ਗਿਆ | ਕਿਸੇ ਵੀ ਸੰਬੰਧਿਤ ਕਰਮਚਾਰੀ ਨੇ ਮੋਟਰ ਨੂੰ ਬੰਦ ਕਰਨ ਦੀ ਜ਼ਿੰਮੇਵਾਰੀ ਨਹੀਂ ਨਿਭਾਈ | ਲੋਕਾਂ ਦਾ ਕਹਿਣਾ ਸੀ ਕਿ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇਸ ਤਰ੍ਹਾਂ ਪੀਣ ਵਾਲੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਉੱਚਿਤ ਕਦਮ ਚੁੱਕੇ | ਇਸ ਸੰਬੰਧੀ ਜਦੋਂ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨਕੋਦਰ ਦੇ ਐਸ.ਡੀ.ਓ. ਸੰਦੀਪ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਵੱਡੀ ਅਣਗਹਿਲੀ ਹੈ ਤੇ ਸੰਬੰਧਿਤ ਕਰਮਚਾਰੀ ਨੂੰ ਤਾੜਣਾ ਕੀਤੀ ਜਾਵੇਗੀ ਤਾਂ, ਜੋ ਭਵਿੱਖ 'ਚ ਇਹੋ ਜਿਹੀ ਲਾਪਰਵਾਹੀ ਨਾ ਹੋਵੇ |
ਪਿਛਲੀ ਖ਼ਬਰ ਪਿੰਡ ਸਰਮਸਤਪੁਰ 'ਚ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਨਵੇਂ ਸਾਲ ਦੀ ਆਮਦ ਮੌਕੇ ਗੁਰਮਤਿ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।