08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪਿੰਡ ਸਰਮਸਤਪੁਰ 'ਚ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਅਜੀਤ ਡੈਸਕ 31-12-2025
ਕਿਸ਼ਨਗੜ੍ਹ, 30 ਦਸੰਬਰ (ਹੁਸਨ ਲਾਲ) ਨਜ਼ਦੀਕੀ ਪਿੰਡ ਸਰਮਸਤਪੁਰ ਵਿਖੇ ਬਲਜੀਤ ਸਿੰਘ ਕੰਗ ਤੇ ਮਨਦੀਪ ਸਿੰਘ ਯੂ. ਕੇ. ਵਾਲਿਆਂ ਦੇ ਸਮੂਹ ਪਰਿਵਾਰ ਵੱਲੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਸਰਬੰਸਦਾਨੀ ਮਾਤਾ ਗੁਜਰ ਕੌਰ ਜੀ ਅਤੇ ਸਿੰਘਾਂ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਇਸ ਮੌਕੇ 'ਤੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਸਜਾਏ ਗਏ ਵਿਸ਼ਾਲ ਕੀਰਤਨ ਦੀਵਾਨ 'ਚ ਪ੍ਰਸਿੱਧ ਢਾਡੀ ਜੱਥਾ ਭਾਈ ਬਲਵੀਰ ਸਿੰਘ ਪਾਰਸ ਦੇ ਢਾਡੀ ਜਥੇ ਅਤੇ ਕੀਰਤਨੀ ਜਥੇ ਵੱਲੋਂ ਸਰਬੰਸ ਦਾਨੀ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੇ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਹੋਰ ਅਨੇਕਾਂ ਸਿੰਘਾਂ ਸ਼ਹੀਦਾਂ ਦੀ ਸ਼ਹਾਦਤ 'ਤੇ ਅਧਾਰਿਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਅਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਵਿਸਥਾਰ ਪੂਰਵਕ ਗੁਰੂ ਇਤਿਹਾਸ ਸਰਵਣ ਕਰਵਾਉਂਦਿਆਂ ਹਾਜ਼ਰੀਨ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਲਈ ਪੁਰਜੋਰ ਪ੍ਰੇਰਿਤ ਕੀਤਾ | ਇਸ ਮੌਕੇ 'ਤੇ ਬੋਲਦਿਆਂ ਬਲਜੀਤ ਸਿੰਘ ਕੰਗ ਨੇ ਆਖਿਆ ਕਿ ਸਰਬੰਸਦਾਨੀ ਮਾਤਾ ਗੁਜਰ ਕੌਰ ਜੀ ਦੇ ਕੁਰਬਾਨੀਆਂ ਭਰੇ ਇਤਿਹਾਸ ਵਰਗਾ ਇਤਿਹਾਸ ਦੁਨੀਆਂ ਦੇ ਕਿਸੇ ਦੇਸ਼ ਕੌਮ ਕੋਲ ਨਹੀਂ ਹੈ ਇਸ ਲਈ ਨੌਜਵਾਨ ਪੀੜੀ ਨੂੰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਚਾਰੇ ਸਾਹਿਬਜ਼ਾਦਿਆਂ, ਸਰਬੰਸਦਾਨੀ ਮਾਤਾ ਗੁਜਰ ਕੌਰ ਦੀ ਲਸਾਨੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਮਾਰਗ ਦਰਸ਼ਕ ਬਣਾਉਂਦਿਆਂ ਹੱਕ, ਸੱਚ ਤੇ ਧਰਮ ਤੇ ਹਮੇਸ਼ਾ ਅਡੋਲ ਖੜ੍ਹੇ ਰਹਿਣਾ ਚਾਹੀਦਾ ਹੈ | ਇਸ ਮੌਕੇ ਚੇਅਰਮੈਨ ਰਤਨ ਸਿੰਘ ਟਿਵਾਣਾ, ਚੇਅਰਮੈਨ ਪਰਮਜੀਤ ਸਿੰਘ ਪੰਮਾ ਮੁਰਾਦਪੁਰ, ਜਥੇਦਾਰ ਹਰਨਾਮ ਸਿੰਘ ਅਲਾਵਲਪੁਰ, ਹਰਿੰਦਰ ਸਿੰਘ ਢੀਂਡਸਾ ਅਕਾਲੀ ਆਗੂ, ਪਰਮਜੀਤ ਸਿੰਘ ਮੱਕੜ, ਨੰਬਰਦਾਰ ਮਨੋਹਰ ਸਿੰਘ ਕੰਗ, ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ, ਸਾਬਕਾ ਸਰਪੰਚ ਹਰਸੁਲਿੰਦਰ ਸਿੰਘ ਢਿੱਲੋ, ਅਜੀਤ ਸਿੰਘ ਸਾਬਕਾ ਸਰਪੰਚ ਖਾਨਕੇ, ਨੰਬਰਦਾਰ ਰਸਪਾਲ ਸਿੰਘ ਫੁੱਲ, ਸਾਬਕਾ ਸਰਪੰਚ ਰਾਜੇਸ ਕੁਮਾਰ ਸਰਮਸਤਪੁਰ, ਜੋਗਾ ਸਿੰਘ ਗਿੱਲ ਕਨੇਡਾ, ਸਾਧੂ ਸਿੰਘ ਕੰਗ ਕਨੇਡਾ, ਗੁਰਵੀਰ ਸਿੰਘ ਕੰਗ, ਗੁਰਦੇਵ ਸਿੰਘ ਕੰਗ, ਦਲਵੀਰ ਸਿੰਘ ਕੰਗ, ਮੇਜਰ ਸਿੰਘ ਕੰਗ, ਗੁਰਚਰਨ ਸਿੰਘ ਗਿੱਲ, ਮੱਖਣ ਸਿੰਘ ਸੰਧੂ, ਕੁਲਦੀਪ ਸਿੰਘ ਫੁੱਲ, ਰਾਜ ਕੁਮਾਰ ਬੈਂਸ, ਓਮਕਾਰ ਬੈਂਸ, ਡਾ.ਰੇਸ਼ਮ ਲਾਲ ਖੁੱਤਨ, ਕਮਲਜੀਤ ਪੈਂਟਰ, ਹਰਮੇਸ਼ ਸਿੰਘ ਮੇਸ਼ੀ, ਗੁਰਦੇਵ ਸਿੰਘ ਦੇਬੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਅਵਤਾਰ ਸਿੰਘ ਬੱਲ ਦੀ 8ਵੀਂ ਬਰਸੀ 'ਤੇ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਸ਼ੰਕਰ ਰੋਡ ਜਲਘਰ 'ਤੇ ਪਾਣੀ ਦੀ ਹੋ ਰਹੀ ਬਰਬਾਦੀ ਪਾਣੀ ਸੜਕ 'ਤੇ ਦੂਰ-ਦੂਰ ਤੱਕ ਫੈਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।