ਮਲੋਟ, 17 ਜੂਨ (ਪਾਟਿਲ)-ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਬੀ.ਏ. ਤੇ ਐੱਮ.ਏ. ਦੇ ਵਿਦਿਆਰਥੀਆਂ ਨੇ ਸੀਨੀਅਰ ਵਿਦਿਆਰਥੀਆਂ ਨੂੰ ਯਾਦਗਾਰੀ ਵਿਦਾਇਗੀ ਪਾਰਟੀ ਦਿੱਤੀ | ਇਸ ਮੌਕੇ ਵੱਖ-ਵੱਖ ਮੁਕਾਬਲਿਆਂ 'ਚ ਸਾਂਝੇ ਰੂਪ ਵਿਚ ਮਿਸ ਫੇਅਰਵੈੱਲ ਹਾਸ਼ਮੀ ਬੀ.ਏ. ਭਾਗ ਤੀਜਾ, ਮਿਸਟਰ ਫੇਅਰਵੈੱਲ ਭੁਪਿੰਦਰ ਸਿੰਘ ਐੱਮ.ਏ. ਪੰਜਾਬੀ, ਖੂਬਸੂਰਤ ਮੁਸਕਾਨ ਨਵਦੀਪ ਕੌਰ ਐੱਮ.ਏ. ਪੰਜਾਬੀ, ਸ਼ਾਨਦਾਰ ਪਹਿਰਾਵਾ ਬਬਨਦੀਪ ਕੌਰ ਬੀ.ਏ. ਭਾਗ ਤੀਜਾ ਅਤੇ ਇੰਟੈਲੀਜੈਂਟ ਦਾ ਐਵਾਰਡ ਲਵਪ੍ਰੀਤ ਸਿੰਘ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਨੇ ਪ੍ਰਾਪਤ ਕੀਤਾ | ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਵਿਦਿਆਰਥੀ ਜੀਵਨ ਜ਼ਿੰਦਗੀ ਦਾ ਖ਼ੂਬਸੂਰਤ ਹਿੱਸਾ ਹੁੰਦਾ ਹੈ, ਇਸ ਸਮੇਂ ਦੀਆਂ ਯਾਦਾਂ ਸਾਰੀ ਉਮਰ ਨਾਲ ਤੁਰਦੀਆਂ ਹਨ | ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ, ਮਾਪਿਆਂ ਤੇ ਕਾਲਜ ਦਾ ਨਾਂਅ ਰੌਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਨੂੰ ਵਿਦਿਆਰਥੀਆਂ 'ਤੇ ਹਮੇਸ਼ਾ ਮਾਣ ਰਿਹਾ ਹੈ | ਪਿ੍ੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਵੀ ਵਿਦਿਆਰਥੀਆ ਨੂੰ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਪ੍ਰੋ. ਸ਼ਰਨਜੀਤ ਕੌਰ ਤੇ ਪ੍ਰੋ. ਪਰਮਜੀਤ ਕੌਰ ਦੀ ਦੇਖ-ਰੇਖ ਹੇਠ ਇਸ ਪਾਰਟੀ ਦਾ ਸਮੁੱਚਾ ਪ੍ਰਬੰਧ ਕੀਤਾ ਗਿਆ | ਜਦਕਿ ਹੋਸਟ ਦੀ ਭੂਮਿਕਾ ਨਵਦੀਪ ਕੌਰ ਐੱਮ.ਏ. ਪੰਜਾਬੀ ਅਤੇ ਗਾਇਤਰੀ ਦੇਵੀ ਬੀ.ਏ. ਭਾਗ ਤੀਜਾ ਦੀਆਂ ਵਿਦਿਆਰਥਣਾਂ ਨੇ ਨਿਭਾਈ | ਇਸ ਮੌਕੇ ਕਾਲਜ ਮੈਨੇਜਮੈਂਟ ਸਕੱਤਰ ਪਿਰਤਪਾਲ ਸਿੰਘ ਗਿੱਲ, ਖ਼ਜ਼ਾਨਚੀ ਦਲਜਿੰਦਰ ਸਿੰਘ ਬਿੱਲਾ ਸੰਧੂ, ਮੈਂਬਰ ਮਨਿੰਦਰ ਸਿੰਘ ਢਿੱਲੋਂ, ਮੈਂਬਰ ਹਰਦੀਪ ਸਿੰਘ ਸੰਧੂ, ਗੁਰਮਾਨ ਭੁੱਲਰ ਤੇ ਸਮੂਹ ਸਟਾਫ਼ ਹਾਜ਼ਰ ਸੀ |