ਮਲੋਟ, 17 ਜੂਨ (ਪਾਟਿਲ)-ਕਾਂਗਰਸ ਹਾਈਕਮਾਂਡ ਦੇ ਨਿਰਦੇਸ਼ ਹੇਠ ਕਾਂਗਰਸ ਪਾਰਟੀ ਵਲੋਂ ਲਗਾਏ ਗਏ ਹਲਕਾ ਮਲੋਟ ਦੇ ਕੋਆਰਡੀਨੇਟਰ ਅਸ਼ੋਕ ਕੁਮਾਰ (ਬਠਿੰਡਾ) ਦੇ ਮਲੋਟ ਪਹੁੰਚਣ 'ਤੇ ਜ਼ਿਲ੍ਹਾ ਕਾਂਗਰਸ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਤੇ ਹੋਰ ਕਾਂਗਰਸੀਆਂ ਵਲੋਂ ਸਵਾਗਤ ਕੀਤਾ ਗਿਆ | ਕੋਆਰਡੀਨੇਟਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਇਸ ਮੀਟਿੰਗ ਵਿਚ ਬੂਥ, ਵਾਰਡ ਪੱਧਰ ਅਤੇ ਪਿੰਡਾਂ ਦੀਆਂ ਕਮੇਟੀਆਂ ਬਣਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ, ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਮੱਖਣ ਸਿੰਘ ਫੂਲੇਵਾਲਾ, ਬਲਕਾਰ ਸਿੰਘ ਔਲਖ, ਨੱਥੂ ਰਾਮ ਗਾਂਧੀ, ਐੱਮ.ਸੀ. ਲੀਲੂ ਰਾਮ, ਐੱਮ.ਸੀ. ਪੂਰਨ ਚੰਦ, ਐੱਮ.ਸੀ. ਧਰਮਪਾਲ ਗੁਡੂ, ਐੱਮ.ਸੀ. ਸੋਨੂੰ ਡਾਵਰ, ਸਾਹਿਲ ਮੋਂਗਾ ਸ਼ਾਹਪੁਰੀਆ, ਪਵਨ ਸ਼ਰਮਾ, ਗੱਟੂ ਸ਼ਰਮਾ, ਲੱਖਾ ਪ੍ਰਧਾਨ ਅਤੇ ਸਮੂਹ ਸੀਨੀਅਰ ਕਾਂਗਰਸੀ ਆਗੂ, ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ |