ਸ੍ਰੀ ਮੁਕਤਸਰ ਸਾਹਿਬ, 17 ਜੂਨ (ਰਣਜੀਤ ਸਿੰਘ ਢਿੱਲੋਂ)-ਭਾਈ ਜਗਮੋਹਨ ਸਿੰਘ ਚਹਿਲ (84) ਸਾਬਕਾ ਕੌਂਸਲਰ ਸ੍ਰੀ ਮੁਕਤਸਰ ਸਾਹਿਬ ਸਦੀਵੀ ਵਿਛੋੜਾ ਦੇ ਗਏ ਹਨ | ਅੱਜ ਬਾਅਦ ਦੁਪਹਿਰ ਸਥਾਨਕ ਬਠਿੰਡਾ ਰੋਡ ਸਥਿਤ ਸ਼ਿਵਧਾਮ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ | ਇਸ ਮੌਕੇ ਮਿ੍ਤਕ ਦੀ ਚਿਖਾ ਨੂੰ ਅਗਨੀ ਸਪੁੱਤਰ ਭਾਈ ਜਤਿੰਦਰ ਸਿੰਘ ਚਹਿਲ, ਦਾਮਾਦ ਜਤਿੰਦਰਪਾਲ ਸਿੰਘ ਵਹਿਣੀਵਾਲ ਫ਼ਰੀਦਕੋਟ ਰਿਟਾ: ਸੈਸ਼ਨ ਜੱਜ ਅਤੇ ਪੋਤਰਿਆਂ ਭਾਈ ਰਤਨਦੀਪ ਸਿੰਘ ਚਹਿਲ ਐਡਵੋਕੇਟ ਤੇ ਭਾਈ ਹਰਸ਼ਦੀਪ ਸਿੰਘ ਚਹਿਲ ਏ.ਡੀ.ਏ. ਮੋਹਾਲੀ ਵਲੋਂ ਦਿੱਤੀ ਗਈ | ਉਨ੍ਹਾਂ ਦਾ ਅੰਗੀਠਾ ਸੰਭਾਲਣ ਦੀ ਰਸਮ ਮਿਤੀ 18 ਜੂਨ ਦਿਨ ਬੁੱਧਵਾਰ ਨੂੰ ਸਵੇਰੇ 9:30 ਵਜੇ ਹੋਵੇਗੀ | ਇਸ ਮੌਕੇ ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ, ਭਾਈ ਅਪਮਿੰਦਰ ਸਿੰਘ, ਰਾਜਨ ਸੇਤੀਆ, ਡਾ. ਪ੍ਰੀਤਮ ਸਿੰਘ ਧਾਲੀਵਾਲ, ਡਾ. ਸਤਪਾਲ ਸਿੰਘ ਵਾਲੀਆ, ਹਰਚਰਨ ਸਿੰਘ ਬਰਾੜ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ, ਭਾਈ ਸੁਰਿੰਦਰ ਸਿੰਘ ਰੂਪੀ, ਮਨਦੀਪ ਸਿੰਘ ਸਿੱਧੂ ਰਿਟਾ: ਡੀ. ਆਈ. ਜੀ., ਭਾਈ ਜਸ਼ਨਦੀਪ ਸਿੰਘ ਚਹਿਲ ਇੰਚਾਰਜ ਕਾਂਗਰਸ ਹਲਕਾ ਰਾਮਪੁਰਾ ਫੂਲ, ਐਡਵੋਕੇਟ ਮਨਜੀਤ ਸਿੰਘ ਥਾਂਦੇਵਾਲਾ, ਅਸ਼ੀਰਵਾਦ ਕਲੱਬ ਦੇ ਪ੍ਰਧਾਨ ਬੂਟਾ ਰਾਮ ਕਮਰਾ, ਰਾਜਿੰਦਰ ਭੰਡਾਰੀ, ਵਰਿੰਦਰ ਪਾਲ ਸਿੰਘ ਗਲੋਰੀ, ਭਾਈ ਰਘੂਰਾਜ ਸਿੰਘ, ਵਰਿੰਦਰਪਾਲ ਸਿੰਘ ਸੰਧੂ, ਜਗਸੀਰ ਸਿੰਘ ਇੰਸਪੈਕਟਰ, ਭਾਈ ਰਮਿੰਦਰ ਸਿੰਘ ਚਹਿਲ, ਐਡਵੋਕੇਟ ਅਮਨਦੀਪ ਸਿੰਘ ਚਹਿਲ, ਸਤਬੀਰ ਸਿੰਘ ਗਗਨ ਚਹਿਲ, ਮਹੀਪਇੰਦਰ ਸਿੰਘ ਸੇਖੋਂ ਫ਼ਰੀਦਕੋਟ, ਐਡਵੋਕੇਟ ਹਰਦੀਪ ਸਿੰਘ ਥਾਂਦੇਵਾਲਾ, ਸੰਜੀਵ ਗਾਵੜੀ ਬੌਬੀ, ਨਵਦੀਪ ਸਿੰਘ ਬਿੱਲੂ ਵਾਲੀਆ, ਐਡਵੋਕੇਟ ਮਨਦੀਪ ਸਿੰਘ ਬਾਦੀਆਂ, ਸਰਬਜੀਤ ਸਿੰਘ ਦਰਦੀ, ਵੈਦ ਸਤਪਾਲ ਸਿੰਘ ਤਖਤ ਹਜ਼ਾਰਾ, ਰਿਸ਼ੀ ਲਾਲ ਬਿੱਟੂ ਗਰਗ, ਅਮਨਦੀਪ ਸਿੰਘ ਮੱਕੜ, ਮਨਦੀਪ ਸਿੰਘ ਬਰਾੜ, ਬਲਦੇਵ ਸਿੰਘ ਪ੍ਰਧਾਨ ਕਾਰ ਡੀਲਰ ਐਸੋਸੀਏਸ਼ਨ, ਸ਼ਿਵਰਾਜ ਸਿੰਘ ਚਹਿਲ, ਸੁਭਾਸ਼ ਚੰਦਰ ਕਾਲੀ ਮੱਲਣ ਵਾਲੇ, ਖੁਸ਼ਹਾਲ ਸਿੰਘ ਟੀਟੂ, ਹਰਬੀਰ ਸਿੰਘ ਕਾਲੀ ਸੰਧੂ, ਜਸਵਿੰਦਰ ਸਿੰਘ ਗੋਹਲਾ ਆਦਿ ਹਾਜ਼ਰ ਸਨ |