25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਅਜੀਤ ਡੈਸਕ 21-06-2025
ਮਲੋਟ, 20 ਜੂਨ (ਪਾਟਿਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਨੇ ਡੱਬਵਾਲੀ ਮਲਕੋ ਸਥਿਤ ਆਸ਼ਰਮ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਤੇ ਆਤਮਿਕ ਊਰਜਾ ਨਾਲ ਮਨਾਇਆ ਗਿਆ | ਇਸ ਦੌਰਾਨ ਆਸ਼ਰਮ ਵਿਚ ਸ਼ਾਨਦਾਰ ਯੋਗ ਕਾਰਜਕ੍ਰਮ ਕਰਵਾਇਆ ਗਿਆ, ਜਿਸ ਵਿਚ ਹਰ ਉਮਰ ਦੇ ਲੋਕਾਂ ਨੇ ਭਾਗ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਓਮ ਜਾਪ ਅਤੇ ਵਾਰਮ-ਅੱਪ ਐਕਸਰਸਾਈਜ਼ ਨਾਲ ਹੋਈ, ਜਿਸ ਤੋਂ ਬਾਅਦ ਪ੍ਰਸ਼ਕਿਸ਼ਤ ਯੋਗ ਅਧਿਆਪਕ ਜੀਤ ਰਾਜ ਹੰਸ, ਸੁਆਮੀ ਮਾਨਵੇਂਦ੍ਰਾਨੰਦ, ਸੁਆਮੀ ਜਸਪਾਲ ਅਤੇ ਬ੍ਰਹਮਗਿਆਨੀ ਵਾਲੰਟੀਅਰਜ਼ ਦੀ ਅਗਵਾਈ ਹੇਠ ਆਸਣ, ਪ੍ਰਾਣਾਯਾਮ ਅਤੇ ਧਿਆਨ ਦੀਆਂ ਕਲਾਸਾਂ ਹੋਈਆਂ | ਸਾਰੇ ਭਾਗੀਦਾਰਾਂ ਨੇ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਅਪਣਾਉਣ ਅਤੇ ਇਸ ਦੇ ਲਾਭ ਹੋਰਾਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ | ਇਸ ਮੌਕੇ ਵਿਸ਼ੇਸ਼ ਬਿਮਾਰੀਆਂ ਲਈ ਯੋਗ ਅਭਿਆਸ ਦਾ ਪ੍ਰਦਰਸ਼ਨ, ਯੋਗ ਦੇ ਇਤਿਹਾਸ, ਵਿਗਿਆਨ ਅਤੇ ਅਧਿਆਤਮਿਕ ਮਹੱਤਵ ਦੀ ਇਕ ਛੋਟੀ ਪ੍ਰਦਰਸ਼ਨੀ ਲਾਈ ਗਈ |
ਪਿਛਲੀ ਖ਼ਬਰ ਭਾਈ ਜਗਮੋਹਨ ਸਿੰਘ ਚਹਿਲ ਨਮਿਤ ਅੰਤਿਮ ਅਰਦਾਸ ਕੱਲ੍ਹ ਅਗਲੀ ਖ਼ਬਰ <h4>ਕੌਮਾਂਤਰੀ ਯੋਗ ਦਿਵਸ 'ਤੇ ਵਿਸ਼ੇਸ਼</h4> ਸਾਰੀਆਂ ਗੱਲਾਂ ਛੱਡੋ ਪਹਿਲਾਂ ਸਿਹਤ ਜ਼ਰੂਰੀ ਏ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।