22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਵੱਖ-ਵੱਖ ਥਾੲੀਂ ਉਤਸ਼ਾਹ ਨਾਲ ਮਨਾਇਆ 11ਵਾਂ ਕੌਮਾਂਤਰੀ ਯੋਗਾ ਦਿਵਸ

ਅਜੀਤ ਡੈਸਕ 22-06-2025

ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਨਾਗਰਿਕਾਂ ਨੂੰ ਨਿਰੋਗੀ ਤੇ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ 11ਵਾਂ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ | ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀ ਅਗਵਾਈ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵਲੋਂ ਸੀ.ਐੱਮ. ਦੀ ਯੋਗਸ਼ਾਲਾ ਅਤੇ ਆਯੂਰਵੇਦ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦਾ ਉਦੇਸ਼ ਨਾਗਰਿਕਾਂ ਵਿਚ ਯੋਗ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ | ਵੱਖ-ਵੱਖ ਉਮਰ ਵਰਗ ਦੇ ਭਾਗੀਦਾਰਾਂ, ਬੱਚਿਆਂ, ਨੌਜਵਾਨਾਂ, ਸੀਨੀਅਰ ਨਾਗਰਿਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਸਮਾਗਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਕੱਠੇ ਯੋਗਾ ਦਾ ਅਭਿਆਸ ਕੀਤਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਯੋਗ ਦੇ ਪ੍ਰਸਾਰ ਲਈ ਵੱਡੇ ਉਪਰਾਲੇ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਯੋਗ ਸਾਡੇ ਦੇਸ਼ ਦੀ ਵਿਰਾਸਤ ਹੈ ਅਤੇ ਇਹ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਦਾ ਹੈ | ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਯੋਗ ਨੂੰ ਹਰ ਰੋਜ਼ ਦੀ ਜੀਵਨਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਵਿਅਕਤੀ ਦਾ ਸਰੀਰ ਤੇ ਮਨ ਸਾਰਾ ਹਲਕਾ ਰਹਿੰਦਾ ਹੈ | ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੂਰੇ ਸ੍ਰੀ ਮੁਕਤਸਰ ਜ਼ਿਲ੍ਹੇ ਵਿਚ ਸੀ.ਐੱਮ. ਦੀ ਯੋਗਸ਼ਾਲਾ ਮੁਹਿੰਮ ਤਹਿਤ ਵੱਖ-ਵੱਖ ਥਾਵਾਂ 'ਤੇ ਤਜ਼ਰਬੇਕਾਰ ਟਰੇਨਰਾਂ ਵਲੋਂ ਯੋਗ ਦੀ ਮੁਫ਼ਤ ਸਿਖਲਾਈ ਵੀ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਰੋਜ਼ਾਨਾ 22 ਯੋਗਾ ਟਰੇਨਰਾਂ ਵਲੋਂ 128 ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਪੋ੍ਰਗਰਾਮ ਦੌਰਾਨ ਭਾਗੀਦਾਰਾਂ ਨੇ ਸੂਰਜ ਨਮਸਕਾਰ, ਪ੍ਰਾਣਾਯਾਮ, ਤਾਡਾਸਨ, ਤਿ੍ਕੋਣਾਸਨ, ਭੁਜੰਗਾਸਨ ਸਮੇਤ ਵੱਖ-ਵੱਖ ਯੋਗ ਆਸਣਾਂ ਦਾ ਅਭਿਆਸ ਕੀਤਾ | ਪ੍ਰੋਗਰਾਮ ਵਾਲੇ ਸਥਾਨ 'ਤੇ ਮਿੱਠੇ-ਠੰਡੇ ਪਾਣੀ ਦੀ ਛਬੀਲ ਅਤੇ ਰਿਫ਼ਰੈਸ਼ਮੈਂਟ ਲਈ ਵੀ ਸੁਚੱਜੇ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਰੁਪਾਲੀ ਟੰਡਨ, ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਗੁਰਪ੍ਰੀਤ ਸਿੰਘ, ਸੀ.ਐੱਮ. ਯੋਗਸ਼ਾਲਾ ਸੁਪਰਵਾਈਜ਼ਰ ਆਜ਼ਾਦ ਮਿਸ਼ਰਾ, ਆਯੂਰਵੈਦਿਕ ਮੈਡੀਕਲ ਅਫ਼ਸਰ-ਕਮ-ਨੋਡਲ ਅਫ਼ਸਰ ਡਾ. ਸ਼ਿਲਪਾ ਭੌਨ ਅਤੇ ਡਾ. ਮੋਨਿਕਾ ਗਿਰਧਰ ਤੋਂ ਇਲਾਵਾ ਆਯੂਰਵੈਦਿਕ ਸਟਾਫ਼ ਮੈਂਬਰ ਹਾਜ਼ਰ ਸਨ |
ਜ਼ਿਲ੍ਹਾ ਕਚਹਿਰੀਆਂ ਵਿਖੇ
ਸ੍ਰੀ ਮੁਕਤਸਰ ਸਾਹਿਬ- ਰਾਜ ਕੁਮਾਰ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਚਿਹਰੀ ਕੰਪਲੈਕਸ ਵਿਖੇ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਰਾਜਬੀਰ ਕੌਰ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਬਤੌਰ ਇੰਚਾਰਜ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਜ਼ਿਲ੍ਹਾ ਕਚਹਿਰੀ ਦਾ ਸਟਾਫ਼, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਸਟਾਫ਼, ਵਕੀਲ, ਪੈਰਾ ਲੀਗਲ ਵਲੰਟੀਅਰਜ਼ ਆਦਿ ਨੇ ਭਾਗ ਲਿਆ | ਯੋਗ ਟਰੇਨਰ ਸੁਮਨ ਦਾਬੜਾ ਵਲੋਂ ਹਾਜ਼ਰ ਹੋਏ ਸਟਾਫ਼ ਮੈਂਬਰਾਂ ਨੂੰ ਯੋਗ ਪ੍ਰਣਾਲੀ ਰਾਹੀਂ ਯੋਗਾ ਕਰਵਾਇਆ ਗਿਆ | ਉਨ੍ਹਾਂ ਵਲੋਂ ਅਪੀਲ ਕੀਤੀ ਗਈ ਕਿ ਹਰੇਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿਚ ਯੋਗਾ ਕਰਨਾ ਚਾਹੀਦਾ ਹੈ ਅਤੇ ਯੋਗਾ ਤੋਂ ਹੋਣ ਵਾਲੇ ਲਾਭਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਵੀ ਅੰਤਰਰਾਸ਼ਟਰੀ ਯੋਗਾ ਦਿਵਸ ਅਤੇ ਯੋਗਾ ਤੋਂ ਮਿਲਣ ਵਾਲੇ ਲਾਭਾਂ ਬਾਰੇ ਦੱਸਦੇ ਹੋਏ ਰੋਜ਼ਾਨਾ ਯੋਗਾ ਕਰਨ ਲਈ ਜਾਗਰੂਕ ਕੀਤਾ | ਰਾਜਬੀਰ ਕੌਰ ਵਲੋਂ ਚਲਾਈ ਜਾ ਰਹੀ 'ਇਕ ਜੱਜ ਇਕ ਰੁੱਖ' ਮੁਹਿੰਮ ਤਹਿਤ ਸੁਮਨ ਦਾਬੜਾ ਯੋਗ ਟੀਚਰ ਨੂੰ ਇਕ ਬੂਟਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਸਿਖਾਏ ਯੋਗ ਟਿਪਸ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਤੇ ਹਾਜ਼ਰ ਸਟਾਫ਼ ਦਾ ਧੰਨਵਾਦ ਕੀਤਾ |
ਦੇਸ਼ ਭਗਤ ਕੈਂਪਸ ਵਿਖੇ
ਸ੍ਰੀ ਮੁਕਤਸਰ ਸਾਹਿਬ- ਦੇਸ਼ ਭਗਤ ਕੈਂਪਸ ਸ੍ਰੀ ਮੁਕਤਸਰ ਸਾਹਿਬ ਵਿਖੇ ਦੇਸ਼ ਭਗਤ ਯੂਨਾਈਟਡ ਗਰੁੱਪ ਦੇ ਚਾਂਸਲਰ ਡਾ. ਜੋਰਾ ਸਿੰਘ ਤੇ ਪ੍ਰੋ ਚਾਂਸਲਰ ਡਾ. ਤਜਿੰਦਰ ਕੌਰ ਦੀ ਅਗਵਾਈ ਹੇਠ ਵਿਸ਼ਵ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਰੁਪਿੰਦਰ ਕੌਰ ਬੁੱਟਰ (ਪਿ੍ੰਸੀਪਲ ਮਾਤਾ ਜਰਨੈਲ ਕੌਰ ਮੈਮੋਰੀਅਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਪੈਰਾਮੈਡੀਕਲ ਸਾਇੰਸਜ਼), ਮੇਜਰ ਮਹਿਤਾ (ਸੁਪਰਡੈਂਟ ਦੇਸ਼ ਭਗਤ ਕੈਪਸ), ਸੰਜੀਵ ਜਿੰਦਲ (ਪਿ੍ੰਸੀਪਲ ਦੇਸ਼ ਭਗਤ ਗਲੋਬਲ ਸਕੂਲ), ਮੁਨੀਸ਼ ਜੋਸ਼ੀ (ਪਿ੍ੰਸੀਪਲ ਮਾਤਾ ਜਰਨੈਲ ਕੌਰ ਮੈਮੋਰੀਅਲ ਕਾਲਜ ਆਫ਼ ਫਾਰਮੇਸੀ), ਨਵਦੀਪ ਸਿੰਘ (ਲੇਖਾਕਾਰ), ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ | ਇਸ ਤੋਂ ਇਲਾਵਾ ਇਸ ਵਿਸ਼ੇਸ਼ ਦਿਵਸ 'ਤੇ ਡਾ. ਜ਼ੋਰਾ ਸਿੰਘ ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਦੇ ਪਿਤਾ ਸ. ਲਾਲ ਸਿੰਘ ਜੋ ਕਿ ਉੱਘੇ ਆਜ਼ਾਦੀ ਘੁਲਾਟੀਏ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਜ਼ਦੀਕੀ ਸਨ, ਦੀ ਸਦੀਵੀ ਯਾਦ ਵਿਚ ਉਨ੍ਹਾਂ ਨੂੰ ਫ਼ੁੱਲਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ | ਪਿ੍ੰਸੀਪਲ ਰੁਪਿੰਦਰ ਕੌਰ ਬੁੱਟਰ ਨੇ ਯੋਗ ਦਿਵਸ ਦੀ ਮਹੱਤਤਾ ਦੱਸਦੇ ਹੋਏ ਸਾਰਿਆਂ ਨੂੰ ਰੋਜ਼ ਯੋਗ ਕਰਨ ਦੀ ਸਲਾਹ ਦਿੱਤੀ | ਇਸ ਮੌਕੇ ਤੇਜਿੰਦਰ ਕੌਰ ਵਲੋਂ ਚਲਾਈ ਗਈ ਮੁਹਿੰਮ ਹਰਾ ਪੰਜਾਬ ਖਰਾ ਪੰਜਾਬ ਨੂੰ ਮੁੱਖ ਰੱਖਦਿਆਂ ਸਮੂਹ ਸਟਾਫ਼ ਵਲੋਂ ਫ਼ਲਦਾਰ ਤੇ ਫ਼ੁੱਲਦਾਰ ਪੌਦੇ ਵੰਡੇ ਅਤੇ ਲਗਾਏ ਗਏ |
ਸੰਤ ਨਿਰੰਕਾਰੀ ਸਤਿਸੰਗ ਭਵਨ ਬਰਾਂਚ ਮਲੋਟ ਵਿਖੇ
ਮਲੋਟ, (ਪਾਟਿਲ)-ਸੰਤ ਨਿਰੰਕਾਰੀ ਮਿਸ਼ਨ ਬਰਾਂਚ ਮਲੋਟ ਵਲੋਂ ਸੰਤ ਨਿਰੰਕਾਰੀ ਸਤਿਸੰਗ ਭਵਨ ਮਲੋਟ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਸੰਤ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂਆਂ ਤੇ ਬੱਚਿਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਮੌਕੇ ਯੋਗ ਮਾਹਿਰ ਨੇ ਯੋਗ ਗਤੀਵਿਧੀਆਂ ਦਾ ਸੰਚਾਲਨ ਕੀਤਾ ਅਤੇ ਯੋਗ ਦੇ ਫ਼ਾਇਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਮਲੋਟ ਬਰਾਂਚ ਦੇ ਮੁਖੀ ਪਰਮਜੀਤ ਸਿੰਘ ਨੇ ਕਿਹਾ ਕਿ ਭਾਰਤ ਵਿਚ 1000 ਤੋਂ ਵੱਧ ਥਾਵਾਂ 'ਤੇ ਯੋਗ ਦਿਵਸ ਇਕੋ ਸਮੇਂ ਆਯੋਜਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸੰਤ ਨਿਰੰਕਾਰੀ ਚੈਰੀਟੇਬਲ ਫਾਊਾਡੇਸ਼ਨ ਦੁਆਰਾ ਦੇਸ਼ ਭਰ ਵਿਚ ਯੋਗ ਦਿਵਸ ਨਿਯਮਿਤ ਤੌਰ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਹ ਪਹਿਲ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦੇ ਆਸ਼ੀਰਵਾਦ ਨਾਲ ਨਿਰੰਤਰ ਫ਼ੈਲ ਰਹੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਸਿਹਤ ਨੂੰ ਸਭ ਤੋਂ ਵਧ ਤਰਜ਼ੀਹ ਦੇਣੀ ਚਾਹੀਦੀ ਹੈ ਅਤੇ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ |
ਡੀ.ਏ.ਵੀ. ਕਾਲਜ ਮਲੋਟ ਵਿਖੇ
ਮਲੋਟ, (ਪਾਟਿਲ/ਅਜਮੇਰ ਸਿੰਘ ਬਰਾੜ)-ਡੀ.ਏ.ਵੀ. ਕਾਲਜ ਮਲੋਟ ਦੇ ਐੱਨ.ਐੱਸ.ਐੱਸ. ਯੂਨਿਟ ਅਤੇ ਸੀ.ਐੱਮ. ਯੋਗਸ਼ਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਮਲੋਟ ਦੇ ਸਹਿਯੋਗ ਨਾਲ ਕਾਰਜਕਾਰੀ ਪਿ੍ੰਸੀਪਲ ਸੁਦੇਸ਼ ਕੁਮਾਰ ਗਰੋਵਰ ਅਤੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰਾਂ ਡਾ. ਜਸਬੀਰ ਕੌਰ ਤੇ ਵਿੱਕੀ ਕਾਲੜਾ ਦੀ ਅਗਵਾਈ ਵਿਚ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਸਭ ਤੋਂ ਪਹਿਲਾਂ ਇਸ ਮੌਕੇ ਹਾਜ਼ਰ ਹੋਏ ਇਲਾਕਾ ਵਾਸੀਆਂ ਦਾ ਪਿ੍ੰਸੀਪਲ ਵਲੋਂ ਹਾਰਦਿਕ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਯੋਗਾ ਦੀ ਮਹੱਤਤਾ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਯੋਗਾ ਕਰਨ ਨਾਲ ਸਰੀਰਕ ਤੇ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ | ਇਸ ਮੌਕੇ ਕਾਲਜ ਦੇ ਐੱਨ.ਐੱਸ.ਐੱਸ. ਵਲੰਟੀਅਰਜ਼, ਸਟਾਫ਼ ਮੈਂਬਰ ਰਾਜਨ ਅਸੀਜਾ, ਸੀ.ਐੱਮ. ਯੋਗਸ਼ਾਲਾ ਦੇ ਟਰੇਨਰਜਗਦੀਪ ਸਿੰਘ, ਗੁਰਜੰਟ ਸਿੰਘ, ਹਰਨੇਕ ਸਿੰਘ, ਹਰਪ੍ਰੀਤ ਸਿੰਘ ਅਤੇ ਚੰਦਰਕਲਾ ਚੌਧਰੀ ਸਮੇਤ ਸ਼ਹਿਰ ਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ | ਇਸ ਤੋਂ ਇਲਾਵਾ ਭਾਰਤ ਵਿਕਾਸ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਮਦਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਅੰਤ ਵਿਚ ਪਿ੍ੰਸੀਪਲ ਨੇ ਸਾਰਿਆਂ ਦਾ ਧੰਨਵਾਦ ਕੀਤਾ |
ਡੀ.ਏ.ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ
ਮਲੋਟ- ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਲੋਂ ਪਿ੍ੰਸੀਪਲ ਸੰਧਿਆ ਬਠਲਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਇਕ ਰੋਜ਼ਾ ਯੋਗਾ ਕੈਂਪ ਲਗਾਇਆ ਗਿਆ | ਸਭ ਤੋਂ ਪਹਿਲਾਂ ਯੋਗ ਗੁਰੂ ਰਾਮ ਚੰਦਰ ਸ਼ਾਸਤਰੀ ਦੀ ਅਗਵਾਈ ਵਿਚ ਹਰਪ੍ਰੀਤ ਸਿੰਘ ਤੇ ਸੰਦੀਪ ਕੁਮਾਰ ਨੇ ਯੋਗ ਆਸਣ ਅਤੇ ਪ੍ਰਾਣਾਯਾਮ ਰਾਹੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਇਸ ਮੌਕੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਅਨੁਲੋਮ ਵਿਲੋਮ, ਕਪਾਲਭਾਤੀ, ਭਰਮਰੀ, ਉਜਯੀ, ਵਜਰਾਸਨ ਅਤੇ ਪ੍ਰਾਣਾਯਾਮ ਦਾ ਅਭਿਆਸ ਕੀਤਾ ਗਿਆ | ਇਸ ਮੌਕੇ ਆਸਣ ਪ੍ਰਾਣਾਯਾਮ ਕਰਦੇ ਹੋਏ ਯੋਗ ਗੁਰੂ ਰਾਮ ਚੰਦਰ ਸ਼ਾਸਤਰੀ ਨੇ ਕਿਹਾ ਕਿ ਯੋਗ ਜੀਵਨ ਦੀ ਕਲਾ ਹੈ ਅਤੇ ਜੇਕਰ ਕੋਈ ਵਿਅਕਤੀ ਰੋਜ਼ਾਨਾ ਯੋਗਾ ਕਰੇ ਤਾਂ ਉਹ ਆਪਣੇ ਸਾਰੇ ਰੋਗਾਂ ਤੋਂ ਛੁਟਕਾਰਾ ਪਾ ਸਕਦਾ ਹੈ | ਇਸ ਮੌਕੇ ਪਿ੍ੰਸੀਪਲ ਸੰਧਿਆ ਬਠਲਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਹਰ ਵਿਅਕਤੀ ਨੂੰ ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ | ਯੋਗਾ ਕਰਨ ਨਾਲ ਵਿਅਕਤੀ ਦਾ ਮਾਨਸਿਕ ਵਿਕਾਸ ਹੁੰਦਾ ਹੈ | ਇਸ ਮੌਕੇ ਸਕੂਲ ਸਟਾਫ਼ ਅਤੇ ਬੱਚੇ ਹਾਜ਼ਰ ਸਨ |
ਸਿਵਲ ਹਸਪਤਾਲ ਮਲੋਟ ਵਿਖੇ
ਮਲੋਟ- ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਤਰਰਸ਼ਟਰੀ ਯੋਗ ਦਿਵਸ ਸਿਵਲ ਹਸਪਤਾਲ ਮਲੋਟ ਵਿਖੇ ਮਨਾਇਆ ਗਿਆ | ਇਸ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਬਾਂਸਲ ਵਲੋਂ ਆਏ ਹੋਏ ਲੋਕਾਂ ਨੂੰ ਯੋਗ ਕਰਵਾਇਆ ਗਿਆ | ਇਸ ਮੌਕੇ ਡਾ. ਸੁਨੀਲ ਬਾਂਸਲ ਨੇ ਕਿਹਾ ਕਿ ਯੋਗ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਉਨ੍ਹਾਂ ਯੋਗ ਤੋਂ ਹੋਣ ਵਾਲੇ ਫ਼ਾਇਦੇ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਯੋਗ ਕਈ ਬਿਮਾਰੀਆਂ ਦੇ ਇਲਾਜ ਵਿਚ ਸਹਾਈ ਹੁੰਦਾ ਹੈ | ਇਹ ਵੀ ਜ਼ਿਕਰਯੋਗ ਹੈ ਕਿ ਡਾ. ਸੁਨੀਲ ਬਾਂਸਲ ਵਲੋਂ ਸਿਵਲ ਹਸਪਤਾਲ ਮਲੋਟ ਵਿਖੇ ਪਿਛਲੇ 2 ਸਾਲ ਤੋਂ ਲਗਾਤਾਰ ਯੋਗ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸੁਖਨਪਾਲ ਸਿੰਘ, ਤੇਜਵੰਤ ਕੌਰ, ਸੁਖਪਾਲ ਕੌਰ, ਅਜੇ ਕੁਮਾਰ, ਰਾਹੁਲ ਕੁਮਾਰ, ਸ਼ੁਭਮ ਕੁਮਾਰ, ਹਰਪਾਲ ਸਿੰਘ ਅਤੇ ਹੋਰ ਹਾਜ਼ਰ ਸਨ |
ਕਚਹਿਰੀ ਕੰਪਲੈਕਸ ਮਲੋਟ ਵਿਖੇ
ਮਲੋਟ- ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕਚਹਿਰੀ ਕੰਪਲੈਕਸ ਮਲੋਟ ਵਿਖੇ ਮਹਿੰਦਰਪ੍ਰਤਾਪ ਸਿੰਘ ਲਿਬੜਾ ਸਿਵਲ ਜੱਜ (ਜੂਨੀਅਰ ਡਵੀਜ਼ਨ) ਮਲੋਟ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ, ਜਿਸ ਵਿਚ ਸੀ.ਐੱਮ. ਦੀ ਯੋਗਸ਼ਾਲਾ ਦੇ ਟਰੇਨਰ ਜਗਦੀਪ ਸਿੰਘ ਵਲੋਂ ਯੋਗ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਯੋਗਾ ਕਰਵਾਇਆ ਗਿਆ | ਇਸ ਮੌਕੇ ਲੀਗਲ ਸਰਵਿਸ ਅਥਾਰਟੀ ਮਲੋਟ ਦੇ ਵਕੀਲ ਸੁਖਦੀਪ ਕੌਰ ਸੰਧੂ, ਪੀ.ਐੱਲ.ਵੀ. ਪਰਮਪਾਲ ਸਿੰਘ ਅਤੇ ਕੋਰਟ ਦਾ ਸਮੂਹ ਸਟਾਫ਼ ਹਾਜ਼ਰ ਸੀ |
ਸੀ.ਐੱਚ.ਸੀ. ਆਲਮਵਾਲਾ ਦੇ ਵੱਖ-ਵੱਖ ਕੇਂਦਰਾਂ ਵਿਖੇ
ਮਲੋਟ- ਐੱਸ.ਐੱਮ.ਓ. ਡਾ. ਪਵਨ ਮਿੱਤਲ ਦੀ ਅਗਵਾਈ ਵਿਚ ਸੀ.ਐੱਚ.ਸੀ. ਆਲਮਵਾਲਾ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ ਵਿਚ ਯੋਗਾ ਕੈਂਪ ਲਗਾਏ ਗਏ, ਜਿਸ ਵਿਚ ਲੋਕਾਂ ਨੂੰ ਯੋਗਾ ਦੀ ਮਹੱਤਤਾ ਬਾਰੇ ਦੱਸਿਆ ਗਿਆ | ਇਸ ਮੌਕੇ ਆਯੂਸ਼ਮਾਨ ਆਰੋਗਿਆ ਕੇਂਦਰ ਜੰਡਵਾਲਾ ਵਿਖੇ ਬਲਾਕ ਐਜੂਕੇਟਰ ਹਰਮਿੰਦਰ ਕੌਰ ਨੇ ਦੱਸਿਆ ਕਿ ਯੋਗ ਕਰਕੇ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ | ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਰੇਨੂੰ ਬਾਲਾ, ਆਸ਼ਾ ਵਰਕਰ ਪ੍ਰਦੀਪ ਕੌਰ ਅਤੇ ਪਿੰਡ ਦੇ ਲੋਕ ਹਾਜ਼ਰ ਸਨ |
ਐੱਨ.ਸੀ.ਸੀ. ਅਕੈਡਮੀ ਮਲੋਟ ਵਿਖੇ
ਮਲੋਟ- 6 ਪੰਜਾਬ ਬਟਾਲੀਅਨ ਐੱਨ.ਸੀ.ਸੀ. ਮਲੋਟ ਵਲੋਂ ਕਰਨਲ ਰਣਬੀਰ ਸਿੰਘ ਐੱਸ.ਐੱਮ. ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇੇ ਐੱਨ.ਸੀ.ਸੀ. ਕੈਡਿਟਸ, ਸਕੂਲ ਤੇ ਕਾਲਜਾਂ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਐੱਨ.ਸੀ.ਸੀ. ਅਧਿਕਾਰੀਆਂ ਨੇ ਦੱਸਿਆ ਕਿ ਮਲੋਟ ਦੇ 6 ਸਕੂਲ, 5 ਕਾਲਜ, 4 ਏ.ਐੱਨ.ਓ., 7 ਸੀ.ਟੀ.ਓ., 770 ਕੈਡਿਟਸ ਨੇ ਹਿੱਸਾ ਲਿਆ | ਇਸ ਸਾਲ ਦੇ ਯੋਗਾ ਦਿਵਸ ਦਾ ਮੋਟੋ 'ਇਕ ਧਰਤੀ, ਇਕ ਸਿਹਤ' ਰਿਹਾ, ਜਿਸ ਨੂੰ ਸਾਰਿਆਂ ਵਲੋਂ ਸਾਂਝੇ ਯੋਗਾ ਅਭਿਆਸ ਰਾਹੀਂ ਬਹੁਤ ਵਧੀਆ ਢੰਗ ਨਾਲ ਦਰਸਾਇਆ ਗਿਆ | ਇਸ ਸਮਾਰੋਹ ਦਾ ਪ੍ਰਬੰਧ ਪੀ.ਆਈ. ਸਟਾਫ਼ ਸੂਬੇਦਾਰ ਅਨਿਲ ਕੁਮਾਰ, ਸੁੂਬੇਦਾਰ ਉਮੇਸ਼ ਹਿੰਦੂਲੇ, ਹਵਲਦਾਰ ਸੰਜੇ ਕੁਮਾਰ, ਹਵਲਦਾਰ ਵਿਜੈ, ਹੌਲਦਾਰ ਅਬਦੁਲ ਹਮੀਦ, ਨਾਇਕ ਨਵੀਨ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਕੈਡਿਟਸ ਅਤੇ ਬੱਚਿਆਂ ਨੂੰ ਯੋਗਾ ਸੈਸ਼ਨ ਕਰਵਾਇਆ ਗਿਆ |
ਮਿਮਿਟ ਕਾਲਜ ਮਲੋਟ ਵਿਖੇ
ਮਲੋਟ- ਅੱਜ ਮਲੋਟ ਇੰਸਟੀਚਊਟ ਆਫ ਮੈਨੇਜਮੈਂਟ ਐਂਡ ਇਨਫੋਰਮੇਸ਼ਨ ਟੈਕਨਾਲੋਜੀ ਮਿਮਿਟ ਮਲੋਟ ਵਿਖੇ ਐੱਨ.ਸੀ.ਸੀ. ਨੇਵਲ ਮਿਮਿਟ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਯੋਗਾ ਕਰਵਾਉਣ ਲਈ ਟਰੇਨਰ ਕਰਤਾਰ ਖੁੰਗਰ ਵਿਸ਼ੇਸ਼ ਤੌਰ 'ਤੇ ਪੁੱਜੇ | ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਯੋਗਾ ਦਿਵਸ ਨੂੰ ਮਨਾਏ ਜਾਣ ਦਾ ਮਕਸਦ ਵਿਦਿਆਰਥੀਆਂ ਤੇ ਸਟਾਫ਼ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ | ਉਨ੍ਹਾਂ ਕਿਹਾ ਕਿ ਯੋਗ ਭਾਰਤੀ ਵਿਰਾਸਤ ਹੈ ਅਤੇ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਦਾ ਹੈ | ਇਸ ਮੌਕੇ ਸੂਰਯ ਨਮਸਕਾਰ, ਪ੍ਰਾਣਾਯਾਮ ਆਦਿ ਯੋਗ ਆਸਣਾ ਦਾ ਅਭਿਆਸ ਕੀਤਾ ਗਿਆ | ਇਸ ਮੌਕੇ ਐੱਨ.ਸੀ.ਸੀ. ਅਫ਼ਸਰ ਸੁਰਿੰਦਰ ਕੁਮਾਰ, ਡਾ. ਨਵਜੋਤ ਸਿੰਘ ਅਸਿਸਟੈਂਟ ਪ੍ਰੋਫ਼ੈਸਰ, ਅਵਤਾਰ ਸਿੰਘ ਈ.ਓ. ਮਿਮਿਟ ਸਮੇਤ ਵਿਦਿਆਰਥੀ ਅਤੇ ਕਾਲਜ ਦਾ ਸਟਾਫ਼ ਹਾਜ਼ਰ ਸੀ |
ਭਾਰਤ ਵਿਕਾਸ ਪਰਿਸ਼ਦ ਮਲੋਟ ਵਲੋਂ
ਮਲੋਟ- ਭਾਰਤ ਵਿਕਾਸ ਪਰਿਸ਼ਦ ਮਲੋਟ ਵਲੋਂ ਸਵਾਮੀ ਰਾਮ ਤੀਰਥ ਪਾਰਕ ਮੰਡੀ ਹਰਜੀ ਰਾਮ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਅਜੀਤ ਸਿੰਘ ਹੰਸ ਵਲੋਂ ਭਾਰਤ ਵਿਕਾਸ ਪਰਿਸ਼ਦ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਹੋਰ ਸ਼ਹਿਰ ਵਾਸੀਆਂ ਨੂੰ ਯੋਗ ਆਸਣ ਪ੍ਰਾਣਾਯਾਮ ਕਰਵਾਏ ਗਏ ਅਤੇ ਯੋਗਾ ਦੇ ਅਨੁਕੂਲ ਪ੍ਰਭਾਵਾਂ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ | ਇਸ ਮੌਕੇ ਪ੍ਰਧਾਨ ਧਰਮਪਾਲ ਗੁੰਬਰ ਨੇ ਦੱਸਿਆ ਕਿ ਭਾਰਤ ਵਿਕਾਸ ਪਰਿਸ਼ਦ ਵਲੋਂ ਹਰ ਸਾਲ ਅੰਤਰਰਾਸ਼ਟਰੀ ਯੋਗਾ ਦੇ ਇਸ ਮੌਕੇ ਸਮਾਰੋਹ ਕਰਵਾਇਆ ਜਾਂਦਾ ਹੈ ਅਤੇ ਇਲਾਕੇ ਦੇ ਲੋਕਾਂ ਨੂੰ ਯੋਗਾ ਤੇ ਸਿਹਤ ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ | ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਦੇ ਪੰਜਾਬ ਮੈਂਬਰ ਰਾਜ ਰੱਸੇਵੱਟ, ਪਰਦੀਪ ਬੱਬਰ ਤੋਂ ਇਲਾਵਾ ਹਰੀਸ਼ ਗਰੋਵਰ, ਸੋਹਣ ਨਾਲ ਗੁੰਬਰ, ਵਿਕਾਸ ਗੁਪਤਾ ਪੱਤਰਕਾਰ, ਡਾ. ਜਗਦੀਸ਼ ਸ਼ਰਮਾ, ਸੁਰਿੰਦਰ ਸੇਤੀਆ, ਹੈਪੀ ਸੇਤੀਆ, ਭੋਮ ਚੰਦ ਸ਼ਰਮਾ, ਨੀਰੂ ਸੇਤੀਆ, ਦੀਪਕ ਸੇਤੀਆ, ਰਜਿੰਦਰ ਪਪਨੇਜਾ, ਸੁਨੀਤਾ ਪਪਨੀਜਾ, ਪਿ੍ੰਸੀਪਲ ਗੁਲਸ਼ਨ ਅਰੋੜਾ, ਜੋਗਾ ਸਿੰਘ, ਬਿੱਟੂ ਤਨੇਜਾ, ਸੁਰਿੰਦਰ ਮੈਦਾਨ, ਰਮਨ ਕੁਮਾਰ, ਡਾਕਟਰ ਰਿਖੀ ਕੇਸ ਭੋਲੀ ਆਦਿ ਹਾਜ਼ਰ ਸਨ | ਇਸ ਮੌਕੇ ਹਰੀਸ਼ ਗਰੋਵਰ ਦੇ ਪਰਿਵਾਰ ਵਲੋਂ ਸਮਾਗਮ ਦੌਰਾਨ ਰਿਫ਼ਰੈਸ਼ਮੈਂਟ ਦਿੱਤੀ ਗਈ |
ਸਰਕਾਰੀ ਸਕੂਲ (ਲੜਕੇ) ਅਬੁੱਲਖੁਰਾਣਾ ਵਿਖੇ
ਲੰਬੀ, (ਮੇਵਾ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਅਬੁੱਲਖੁਰਾਣਾ ਵਿਖੇ ਯੋਗਾ ਦਿਵਸ ਪਿ੍ੰਸੀਪਲ ਬਿਮਲਾ ਰਾਣੀ ਦੀ ਅਗਵਾਈ ਵਿਚ ਰਾਜ ਪੱਧਰੀ ਸੀ.ਐੱਮ. ਦੀ ਯੋਗਸ਼ਾਲਾ ਅਧੀਨ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਜਸਵਿੰਦਰ ਕੌਰ ਡੀ.ਪੀ.ਈ. ਵਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਯੋਗਾ ਦਿਵਸ ਬਾਰੇ ਜਾਣਕਾਰੀ ਤੋਂ ਇਲਾਵਾ ਯੋਗਾ ਦੇ ਵੱਖ-ਵੱਖ ਲਾਭਾਂ ਬਾਰੇ ਦੱਸਣ ਦੇ ਨਾਲ-ਨਾਲ ਵੱਖ-ਵੱਖ ਯੋਗਾ ਕਿਰਿਆਵਾਂ ਵੀ ਕਰਵਾਈਆਂ ਗਈਆਂ | ਡੀ.ਪੀ.ਈ. ਨੇ ਕਿਹਾ ਕਿ ਸਰੀਰਕ ਤੇ ਮਾਨਸਿਕ ਤੰਦਰੁਸਤੀ ਯਕੀਨੀ ਬਣਾਉਣ ਲਈ ਯੋਗਾ ਜ਼ਰੂਰੀ ਹੈ | ਇਸ ਮੌਕੇ ਕਰਵਾਈਆਂ ਯੋਗਾ ਕਿਰਿਆਵਾਂ ਵਿਚ ਪਿ੍ੰਸੀਪਲ ਬਿਮਲਾ ਰਾਣੀ, ਲੈਕਚਰਾਰ ਰਾਜਿੰਦਰਪਾਲ ਕੌਰ, ਲੈਕ. ਰਿਤੂ ਰਾਣੀ, ਲੈਕ. ਕੁਲਦੀਪ ਸਰਮਾ, ਨੋਡਲ ਇੰਚਾਰਜ ਜਸਵਿੰਦਰ ਕੌਰ, ਸ਼ਿਵਾਕ, ਅਮਰਪ੍ਰੀਤ ਸਿੰਘ, ਦਿਨੇਸ਼ ਬਾਂਸਲ, ਅਤੁਲ ਕੁਮਾਰ ਤੇ ਹਿੰਮਤ ਕੁਮਾਰ ਨੇ ਹਿੱਸਾ ਲਿਆ |
ਦੋਦਾ ਵਿਖੇ
ਦੋਦਾ, (ਰਵੀਪਾਲ)-ਪਿੰਡ ਵਾਸੀਆਂ ਨੂੰ ਨਿਰੋਗੀ ਤੇ ਸਿਹਤਮੰਦ ਜੀਵਨ ਜਿਊਣ ਲਈ ਡੇਰਾ
ਬਾਬਾ ਧਿਆਨਦਾਸ ਪਾਰਕ ਦੋਦਾ ਵਿਖੇ ਸੁਖਪ੍ਰੀਤ ਸਿੰਘ ਸੋਨੀ ਮੋਂਗਾ ਯੋਗਾ ਕੋਚ ਦੀ ਅਗਵਾਈ ਹੇਠ ਚੱਲ ਰਹੇ ਮੁਫ਼ਤ ਯੋਗਾ ਕੈਂਪ ਟੀਮ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਯੋਗਾ ਕੈਂਪ ਦੌਰਾਨ ਸੁਖਪ੍ਰੀਤ ਸਿੰਘ ਸੋਨੀ ਮੋਂਗਾ ਵਲੋਂ ਮੁਫ਼ਤ ਯੋਗਾ ਕਰਵਾਇਆ ਜਾਂਦਾ ਹੈ | ਉਨ੍ਹਾਂ ਅੱਜ ਵੀ ਇਸ ਪ੍ਰੋਗਰਾਮ ਦੌਰਾਨ ਸਾਰੇ ਨਵੇਂ-ਪੁਰਾਣੇ ਮਰਦ, ਔਰਤਾਂ ਨੂੰ ਯੋਗਾਂ ਦੇ ਵੱਖ-ਵੱਖ ਆਸਣਾਂ ਦੀ ਜਾਣਕਾਰੀ ਦਿੰਦੇ ਯੋਗ ਦੇ ਲਾਭ ਦੱਸੇ ਅਤੇ ਇਸ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਟੀਮ ਵਲੋਂ ਸੁਖਪ੍ਰੀਤ ਸਿੰਘ ਸੋਨੀ ਮੋਂਗਾ ਦੀਆਂ ਵਧੀਆਂ ਸੇਵਾਵਾਂ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਅੰਤ 'ਚ ਸਾਰੀ ਟੀਮ ਨੂੰ ਰਿਫ਼ਰੈਸਮੈਂਟ 'ਚ ਫ਼ਲ ਆਦਿ ਵੰਡੇ ਗਏ | ਇਸ ਮੌਕੇ ਰਾਮਪਾਲ ਵਧਵਾ, ਜਸ਼ਨ ਵਧਵਾ, ਕੁਲਵੰਤ ਸਿੰਘ, ਗੁਰਦਾਸ ਢਿੱਲੋਂ, ਗੁਰਚਰਨ ਸਿੰਘ, ਮਾਤਾ ਪਰਮਜੀਤ ਕੌਰ, ਸੁਮਨ ਬਾਲਾ, ਮਨਦੀਪ ਕੌਰ, ਰੇਣੂ ਮੱਕੜ, ਸੁਖਵਿੰਦਰ ਕੌਰ, ਰੱਜੀ ਕੌਰ ਆਦਿ ਹਾਜ਼ਰ ਸਨ |
ਯੋਗ ਪਤੰਜਲੀ ਗਰੁੱਪ ਗਿੱਦੜਬਾਹਾ ਵਲੋਂ
ਗਿੱਦੜਬਾਹਾ, (ਸ਼ਿਵਰਾਜ ਸਿੰਘ ਬਰਾੜ)-ਯੋਗ ਪਤੰਜਲੀ ਗਰੁੱਪ ਗਿੱਦੜਬਾਹਾ ਵਲੋਂ ਡਾ. ਸਵਰਨ ਸਿੰਗਲਾ ਅਤੇ ਡਾ. ਕੇ.ਕੇ. ਸਿੰਗਲਾ ਦੀ ਅਗਵਾਈ ਵਿਚ ਮੰਡੀ ਵਾਲੀ ਪਾਰਕ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ, ਜਿਸ ਵਿਚ ਵੱਡੀ ਗਿਣਤੀ 'ਚ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ | ਜਾਣਕਾਰੀ ਦਿੰਦਿਆਂ ਸੰਜੀਵ ਸਿੰਗਲਾ ਸੁਮਨ ਪ੍ਰਧਾਨ ਅਗਰਵਾਲ ਸਭਾ ਵੈੱਲਫ਼ੇਅਰ ਸੁਸਾਇਟੀ ਗਿੱਦੜਬਾਹਾ ਨੇ ਦੱਸਿਆ ਕਿ ਡਾ. ਸਵਰਨ ਸਿੰਗਲਾ ਅਤੇ ਡਾ. ਕੇ.ਕੇ. ਸਿੰਗਲਾ ਵਲੋਂ ਲੰਮੇ ਸਮੇਂ ਤੋਂ ਮੰਡੀ ਵਾਲੀ ਪਾਰਕ ਵਿਚ ਸ਼ਹਿਰ ਵਾਸੀਆਂ ਨੂੰ ਯੋਗਾ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸ਼ਹਿਰ ਵਾਸੀਆਂ ਵਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ | ਡਾ. ਕੇ.ਕੇ. ਸਿੰਗਲਾ ਨੇ ਕਿਹਾ ਕਿ ਅੱਜ ਦੇ ਮਸ਼ੀਨਰੀ ਯੁੱਗ ਵਿਚ ਇਨਸਾਨ ਆਪਣੇ ਰਜ਼ਜਾਨਾ ਦੇ ਕੰਮਕਾਜ ਦੀ ਭੱਜ-ਦੌੜ ਵਿਚ ਲੱਗਿਆ ਹੋਇਆ ਹੈ, ਜਿਸ ਕਰਕੇ ਉਹ ਮਾਨਸਿਕ ਤੇ ਸਰੀਰਕ ਤੌਰ 'ਤੇ ਵੀ ਥੱਕ ਜਾਂਦਾ ਹੈ | ਇਸ ਲਈ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਆਰਾਮ ਦੀ ਬਹੁਤ ਲੋੜ ਹੈ | ਸਵੇਰੇ ਯੋਗਾ ਕਰਨਾ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਸਹਾਈ ਹੁੰਦਾ ਹੈ | ਸਾਨੂੰ ਚਾਹੀਦਾ ਹੈ ਕਿ ਸਵੇਰ ਵੇਲੇ ਘੱਟੋ-ਘੱਟ ਇਕ ਘੰਟਾ ਯੋਗਾ ਕੀਤਾ ਜਾਵੇ | ਇਸ ਮੌਕੇ ਅਗਰਵਾਲ ਸਭਾ ਵਲੋਂ ਠੰਡੇ-ਮਿੱਠੇ ਦੁੱਧ ਦੀ ਸੇਵਾ ਕੀਤੀ ਗਈ | ਇਸ ਦੌਰਾਨ ਸ਼ਾਮ ਲਾਲ, ਪ੍ਰਵੀਨ ਪੋਨੀ, ਸੁਭਾਸ਼ ਨਾਗਪਾਲ, ਕੁੰਦਨ ਲਾਲ, ਵਿਕਾਸ ਗਰੋਵਰ, ਕੁੰਜ ਬਿਹਾਰੀ, ਰਾਜਿੰਦਰ ਜੈਨ, ਰਤਨ ਸੋਨੀ, ਸੁਰਿੰਦਰ, ਛਿੰਦੀ ਬਾਂਸਲ, ਸੁਭਾਸ਼ ਪਟਵਾਰੀ, ਪ੍ਰੇਮ ਮੈਡੀਕਲ ਅਤੇ ਜੈ ਪ੍ਰਕਾਸ਼ ਆਦਿ ਹਾਜ਼ਰ ਸਨ |

<br/>

ਪਿਛਲੀ ਖ਼ਬਰ ਭਾਈ ਜਗਮੋਹਨ ਸਿੰਘ ਚਹਿਲ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਪ੍ਰਦੂਸ਼ਿਤ ਵਾਤਾਵਰਨ ਵਿਚ ਬਿਮਾਰੀਆਂ ਤੋਂ ਬਚਣ ਲਈ ਯੋਗਾ ਬਹੁਤ ਮਹੱਤਵਪੂਰਨ-ਡਾ. ਗਰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।