ਮਲੋਟ, 21 ਜੂਨ (ਪਾਟਿਲ)-ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਮਾਸਟਰ ਜਸਪਾਲ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮਲੋਟ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਸਾਬਕਾ ਪ੍ਰਧਾਨ ਗੁਰਸੰਤ ਸਿੰਘ ਬਰਾੜ, ਬਲਕਾਰ ਸਿੰਘ ਔਲਖ, ਜੋਗਿੰਦਰ ਸਿੰਘ ਰੱਥੜੀਆਂ, ਨੱਥੂ ਰਾਮ ਗਾਂਧੀ, ਸ਼ਮਿੰਦਰ ਭੁੱਲਰ, ਮਾਨਵ ਭੁੱਲਰ ਰਾਮ ਨਗਰ, ਕਾਲਾ ਸਰਪੰਚ ਘੱਗਾ, ਲੱਖਾ ਸਿੰਘ ਸਰਪੰਚ ਘੱਗਾ, ਸਤਨਾਮ ਸਿੰਘ ਸਰਪੰਚ ਬੱਲਮਗੜ੍ਹ, ਮਾਸਟਰ ਜਸਵੰਤ ਸਿੰਘ ਭਾਗਸਰ, ਲੱਖਾ ਸੇਖੂ ਹਾਜ਼ਰ ਸਨ |