06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

50 ਸਾਲ ਬਾਅਦ ਦੁਕਾਨ ਦੀਆਂ ਚਾਬੀਆਂ ਮਾਲਕ ਨੂੰ ਸੌਂਪ ਕੇ ਕਾਇਮ ਕੀਤੀ ਇਮਾਨਦਾਰੀ ਦੀ ਮਿਸਾਲ

ਅਜੀਤ ਡੈਸਕ 24-09-2025
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਘਾਹ ਮੰਡੀ ਚੌਕ ਦੇ ਦੁਕਾਨਦਾਰ ਗੋਪੀ ਰਾਮ ਤਨੇਜਾ ਲਗਪਗ 50 ਸਾਲਾਂ ਤੋਂ ਸਥਾਨਕ ਘਾਹ ਮੰਡੀ ਚੌਕ ਵਿਚ ਕਿਰਾਏ 'ਤੇ ਦੁਕਾਨ ਲੈ ਕੇ ਆਪਣਾ ਕਾਰੋਬਾਰ ਕਰ ਰਹੇ ਸਨ | ਅੱਜ ਲਗਪਗ 50 ਸਾਲਾਂ ਬਾਅਦ ਗੋਪੀ ਰਾਮ ਤਨੇਜਾ ਨੇ ਪੰਚਾਇਤ ਦੀ ਹਾਜ਼ਰੀ ਵਿਚ ਦੁਕਾਨ ਦੇ ਅਸਲੀ ਮਾਲਕ ਮਨਜੋਤ ਸਿੰਘ ਨੂੰ ਬਿਨਾਂ ਕਿਸੇ ਲਾਲਚ ਦੇ ਚਾਬੀਆਂ ਸੌਂਪ ਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ | ਇਸ ਮੌਕੇ ਵਪਾਰ ਮੰਡਲ ਦੇ ਜਨਰਲ ਸਕੱਤਰ ਦੇਸ ਰਾਜ ਤਨੇਜਾ, ਕੱਪੜਾ ਐਸੋਸੀਏਸ਼ਨ ਗਿੱਦੜਬਾਹਾ ਦੇ ਪ੍ਰਧਾਨ ਭਗਵਾਨ ਦਾਸ ਅਹੂਜਾ, ਟੇਕ ਚੰਦ ਬੱਤਰਾ, ਭਗਵਾਨ ਦਾਸ ਸੇਤੀਆ, ਪਰਮਜੀਤ ਸਿੰਘ ਗਿੱਲ, ਸੁਨੀਲ ਕੁਮਾਰ ਬਾਂਸਲ, ਸਿਕੰਦਰ ਸਿੰਘ ਦੋਦਾ, ਰਣਜੀਤ ਸਿੰਘ ਦੋਦਾ, ਰਸਾਲੂ ਸਿੰਘ, ਜੱਗਾ ਸਿੰਘ ਮੱਲਣ, ਮਲਕੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਰਾਜ ਕੁਮਾਰ ਭਟੇਜਾ ਵਲੋਂ ਬੁੱਕ ਸ਼ੈਲਰ ਐਸੋਸੀਏਸ਼ਨ ਨਾਲ ਮੀਟਿੰਗ ਅਗਲੀ ਖ਼ਬਰ ਮੇਲੇ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਗਰੋਹ ਦੀਆਂ 8 ਮਹਿਲਾਵਾਂ ਸਮੇਤ 14 ਮੈਂਬਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।