ਥਾਣਾ ਕਿੱਲਿਆਂਵਾਲੀ ਦੀ ਕਾਰਗੁਜ਼ਾਰੀ ਦੂਜੀ ਵਾਰ ਸਵਾਲਾਂ ਦੇ ਘੇਰੇ
ਅਜੀਤ ਡੈਸਕ
23-10-2025
ਮਿ੍ਤਕ ਦੇ ਜੀਜੇ ਪ੍ਰਗਟ ਸਿੰਘ (ਵਾਸੀ ਝਾਮਕੋ) ਨੇ ਦੋਸ਼ ਲਗਾਇਆ ਕਿ ਪੁਲਿਸ ਰਿਮਾਂਡ ਦÏਰਾਨ ਸਕੱਤਰ ਸਿੰਘ ਨੂੰ ਮਾਨਸਿਕ ਤÏਰ 'ਤੇ ਪ੍ਰੇਸ਼ਾਨ ਕੀਤਾ ਗਿਆ, ਜਿਸ ਕਰਕੇ ਉਸਦੀ ਹਾਲਤ ਵਿਗੜੀ ਤੇ ਮÏਤ ਹੋ ਗਈ¢ ਉਸਨੇ ਕਿਹਾ ਕਿ ਦੋਵੇਂ ਰਾਜਸਥਾਨ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਨÏਕਰੀ ਕਰਦੇ ਸਨ ਅਤੇ ਪੁਲਿਸ ਨੇ ਬੱਸ ਵਿੱਚ ਜਾਂਦਿਆਂ ਉਨ੍ਹਾਂ ਨੂੰ ਉਤਾਰ ਕੇ ਝੂਠਾ ਫਸਾਇਆ¢ ਪੁਲਿਸ ਪ੍ਰਸ਼ਾਸਨ ਵਲੋਂ ਮਾਮਲੇ 'ਤੇ ਚੁੱਪੀ ਧਾਰੀ ਹੋਈ ਹੈ¢ ਕੁਝ ਮਹੀਨਿਆਂ ਵਿੱਚ ਇਹ ਦੂਜਾ ਮÏਕਾ ਹੈ, ਜਦੋਂ ਕਿੱਲਿਆਂਵਾਲੀ ਪੁਲਿਸ ਦੀ ਕਾਰਗੁਜ਼ਾਰੀ ਸੁਆਲਾਂ ਦੇ ਘੇਰੇ ਵਿੱਚ ਆਈ ਹੈ¢ ਇਸਤੋਂ ਪਹਿਲਾਂ ਮਿੱਠੜੀ ਬੁੱਧਗਿਰ ਦੇ ਜਸਵੰਤ ਸਿੰਘ ਨੇ ਥਾਣੇ ਵਿੱਚ ਗੰਭੀਰ ਤਸ਼ੱਦਦ ਦੇ ਦੋਸ਼ ਲਗਾਏ ਸਨ, ਜਿਸ ਮਾਮਲੇ 'ਤੇ ਹਾਈਕੋਰਟ ਵਿੱਚ ਸੁਣਵਾਈ ਜਾਰੀ ਹੈ¢ ਪੁਲਿਸ ਸੂਤਰਾਂ ਮੁਤਾਬਕ ਰਿਮਾਂਡ ਦÏਰਾਨ ਮੁਲਜ਼ਮਾਂ ਨੇ ਪੁੱਛਗਿੱਛ ਵਿੱਚ ਖੁਲਾਸਾ ਕੀਤਾ ਕਿ ਉਹ ਮੈਡੀਕਲ ਨਸ਼ੇ ਦੀ ਖੇਪ ਗੁਜਰਾਤ ਦੇ ਮਹਿਮਦਾਬਾਦ ਕਸਬੇ ਦੇ 'ਸੰਜੀਵਨੀ ਮੈਡੀਸਨ' ਦੇ ਕਰਮਚਾਰੀ ਜਤਿੰਦਰ ਸੋਲੰਕੀ ਤੋਂ ਲਿਆਉਂਦੇ ਸਨ¢ ਜਾਂਚ ਦÏਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜਮਾਂ ਵਲੋਂ ਜਨਵਰੀ 2025 ਤੋਂ ਫੋਨਪੇ ਐਪ ਰਾਹੀਂ ਕਈ ਵਾਰ ਜਤਿੰਦਰ ਨੂੰ ਰੁਪਏ ਭੇਜੇ ਗਏ ਸਨ¢ ਮੁਕੱਦਮੇ ਦੇ ਪੜਤਾਲੀਆ ਸੂਤਰਾਂ ਮੁਤਾਬਕ ਦੋਵੇਂ ਮੁਲਜ਼ਮਾਂ ਦੀ ਸ਼ਨਾਖਤ ਆਧਾਰ 'ਤੇ 13 ਅਕਤੂਬਰ ਨੂੰ ਜਤਿੰਦਰ ਸੋਲੰਕੀ ਨੂੰ ਮਹਿਮਦਾਬਾਦ ਤੋਂ ਗਿ੍ਫ਼ਤਾਰ ਕਰਕੇ ਲਿਆਂਦਾ ਅਤੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਸੀ¢ ਤਿੰਨੇ ਮੁਲਜ਼ਮਾਂ ਨੂੰ 17 ਅਕਤੂਬਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ¢ ਇਸ ਦਰਮਿਆਨ 14 ਅਕਤੂਬਰ ਨੂੰ ਸਕੱਤਰ ਸਿੰਘ ਦੀ ਸਿਹਤ ਅਚਾਨਕ ਵਿਗੜ ਗਈ¢ ਪਹਿਲਾਂ ਉਸਨੂੰ ਸਿਵਲ ਹਸਪਤਾਲ ਬਾਦਲ ਲਿਜਾਇਆ ਗਿਆ ਜਿੱਥੋਂ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ¢ ਉਥੇ 19 ਅਕਤੂਬਰ ਨੂੰ ਉਸਦੀ ਇਲਾਜ ਦÏਰਾਨ ਮÏਤ ਹੋ ਗਈ¢ ਪੁਲਿਸ ਸੂਤਰਾਂ ਮੁਤਾਬਕ ਸਕੱਤਰ ਸਿੰਘ ਨੂੰ ਫੇਫੜਿਆਂ ਦੀ ਕੋਈ ਦਿੱਕਤ ਸੀ¢ ਹੁਣ ਮÏਤ ਮਗਰੋਂ ਸ੍ਰੀ ਮੁਕਤਸਰ ਸਾਹਿਬ ਵਿੱਚ ਪੋਸਟਮਾਰਟਮ ਉਪਰੰਤ ਮਿ੍ਤਕ ਦੇਹ ਵਾਰਸਾਂ ਨੂੰ ਸÏਾਪ ਦਿੱਤੀ ਗਈ¢
ਸੂਤਰਾਂ ਮੁਤਾਬਕ ਮਾਮਲਾ ਇਸ ਵੇਲੇ ਪੂਰੀ ਤਰ੍ਹਾਂ ਜੁਡੀਸ਼ੀਅਲ ਜਾਂਚ ਹੇਠ ਹੈ¢ ਖੁਫੀਆ ਸੂਤਰਾਂ ਨੇ ਖੁਲਾਸਾ ਅੱਜ ਜ਼ਿਲ੍ਹੇ ਇੱਕ ਉੱਚ ਪ੍ਰਸ਼ਾਸਨਿਕ ਅਧਿਕਾਰੀ ਨੇ ਅੱਜ ਸ਼ਾਮ ਜਾਂਚ ਨਾਲ ਜੁੜੇ ਉੱਚੇ ਰੁਤਬੇ ਤੱਕ ਪਹੁੰਚ ਦੀ ਕੋਸ਼ਿਸ਼ ਕੀਤੀ, ਪਰ ਉਸ ਰੁਤਬੇ ਨੇ ਮੁਲਾਕਾਤ ਦੀ ਮਨਸ਼ਾ ਭਾਂਪ ਕੇ ਮਿਲਣ ਤੋਂ ਕੋਰੀ ਨਾਂਹ ਕਰ ਦਿੱਤੀ¢
ਸੂਤਰਾਂ ਮੁਤਾਬਿਕ ਪਿਛਲੇ ਕੁਝ ਸਮੇਂ ਤੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਪ੍ਰਸ਼ਾਸਨਿਕ ਸਫ਼ਾਂ ਵਿਚ ਕਾਫੀ ਕੁਝ ਲੀਹ ਤੋਂ ਉਤਰ ਕੇ ਮਨਮਰਜ਼ੀ ਨਾਲ ਹੋ ਰਿਹਾ ਹੈ¢ ਮÏਤ ਮਾਮਲੇ ਬਾਰੇ ਪੁਲਿਸ ਪੱਖ ਜਾਨਣ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਅਤੇ ਡੀਐੱਸਪੀ ਲੰਬੀ ਨੇ ਕਾਲਾਂ ਰਸੀਵ ਨਹੀਂ ਕੀਤੀਆਂ¢ ਜਦਕਿ ਸਬੰਧਤ ਥਾਣੇ ਦੇ ਇੱਕ ਅਧਿਕਾਰੀ ਨੇ ਮਾਮਲਾ ਜੁਡੀਸ਼ੀਅਲ ਜਾਂਚ ਅਧੀਨ ਹੈ, ਆਖ ਕੇ ਫੋਨ ਕੱਟ ਦਿੱਤਾ¢