10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਭਾਰੀ ਮੀਂਹ ਤੇ ਗੜ੍ਹੇਮਾਰੀ ਨਾਲ ਦਾਣਾ ਮੰਡੀ 'ਚ ਪਿਆ ਝੋਨਾ ਭਿੱਜਿਆ

ਅਜੀਤ ਡੈਸਕ 05-11-2025
ਮਲੋਟ, 4 ਨਵੰਬਰ (ਪਾਟਿਲ)-ਮਲੋਟ 'ਚ ਅੱਜ ਬਾਅਦ ਦੁਪਹਿਰ ਭਾਰੀ ਮੀਂਹ ਦੇ ਨਾਲ ਨਾਲ ਹੋਈ ਗੜੇਮਾਰੀ ਨੇ ਤਬਾਹੀ ਦਾ ਮੰਜ਼ਰ ਬਣਾਈ ਰੱਖਿਆ | ਮੀਂਹ ਦੀ ਤੀਬਰਤਾ ਇੰਨੀ ਵੱਧ ਸੀ ਕਿ ਸ਼ਹਿਰ ਦੇ ਕਈ ਇਲਾਕਿਆਂ ਵਿਚ ਸੜਕਾਂ, ਬਾਜ਼ਾਰ ਤੇ ਰਿਹਾਇਸ਼ੀ ਮੁਹੱਲਿਆਂ ਵਿਚ ਪਾਣੀ ਖੜ੍ਹਾ ਹੋ ਗਿਆ | ਨਵੀਂ ਦਾਣਾ ਮੰਡੀ ਮਲੋਟ ਵਿਚ ਵੀ ਮੌਸਮ ਦੇ ਇਸ ਰੂਪ ਨੇ ਵੱਡਾ ਅਸਰ ਛੱਡਿਆ, ਜਿਥੇ ਦਾਣਾ ਮੰਡੀ 'ਚ ਬੋਰੀਆਂ ਵਿਚ ਪਿਆ ਝੋਨਾ ਭਿੱਜਣ ਦੀ ਖ਼ਬਰ ਸਾਹਮਣੇ ਆਈ ਹੈ | ਮੰਡੀ ਵਿਚ ਖਰੀਦ ਏਜੰਸੀਆਂ ਵਲੋਂ ਭਰੀਆਂ ਬੋਰੀਆਂ 'ਤੇ ਵੀ ਤੇਜ਼ ਮੀਂਹ ਤੇ ਗੜੇਮਾਰੀ ਨੇ ਅਸਰ ਪਾਇਆ ਹੈ | ਭਾਵੇਂ ਵੱਡੀ ਗਿਣਤੀ 'ਚ ਕਿਸਾਨ ਆਪਣਾ ਝੋਨਾ ਪਹਿਲਾਂ ਹੀ ਵੇਚ ਕੇ ਘਰ ਜਾ ਚੁੱਕੇ ਹਨ, ਪਰ ਜਿਹੜਾ ਮਾਲ ਮੰਡੀ ਵਿਚ ਮੌਜੂਦ ਸੀ ਉਸ ਨੂੰ ਕਾਫੀ ਨੁਕਸਾਨ ਹੋਇਆ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਮੌਸਮੀ ਸਿਤਮ ਤੋਂ ਬਚਾਅ ਲਈ ਮੰਡੀਆਂ ਵਿਚ ਮਜ਼ਬੂਤ ਤੇ ਸਟੈਂਡਰਡ ਕੰਵਰਜ਼ ਸਿਸਟਮ ਤੁਰੰਤ ਲਾਗੂ ਕੀਤਾ ਜਾਵੇ, ਤਾਂ ਜੋ ਕਿਸਾਨਾਂ ਅਤੇ ਏਜੰਸੀ ਦੋਹਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ |
ਪਿਛਲੀ ਖ਼ਬਰ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਨੂੰ ਵੇਚਣ ਦੇ ਫ਼ੈਸਲੇ ਵਿਰੱੁਧ ਕੀਤੀ ਰੋਸ ਰੈਲੀ ਅਗਲੀ ਖ਼ਬਰ ਡਾ. ਰਾਜ ਕੁਮਾਰ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਵਲ ਸਰਜਨ ਦਾ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।