29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

40 ਪਿੰਡਾਂ ਦੇ ਕੇਂਦਰ ਬੋਹਾ ਨੂੰ ਬਲਾਕ ਦਾ ਦਰਜਾ ਦੇਣ ਦੀ ਮੰਗ ਨੇ ਜ਼ੋਰ ਫੜਿਆ

ਅਜੀਤ ਡੈਸਕ 16-06-2025
ਬੋਹਾ, 15 ਜੂਨ (ਰਮੇਸ਼ ਤਾਂਗੜੀ)-ਹਰਿਆਣਾ ਰਾਜ ਦੀ ਹੱਦ ਨਾਲ ਲੱਗਦੇ ਬੋਹਾ ਖੇਤਰ ਦੇ 40 ਪਿੰਡਾਂ ਦੇ ਲੋਕਾਂ ਅਤੇ ਪੰਚਾਇਤਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਬੋਹਾ ਨੂੰ ਆਬਾਦੀ ਦੇ ਆਧਾਰ 'ਤੇ ਅਤੇ ਪੇਂਡੂ ਲੋਕਾਂ ਦੀਆਂ ਫ਼ੌਰੀ ਸਮੱਸਿਆਵਾਂ ਦੇ ਹੱਲ ਲਈ ਇਸ ਨੂੰ ਬਲਾਕ ਦਾ ਦਰਜਾ ਦਿੱਤਾ ਜਾਵੇ | ਲੋਕਾਂ ਦਾ ਕਹਿਣਾ ਹੈ ਕਿ ਵਾਰ ਵਾਰ ਮੰਗ ਕਰਨ 'ਤੇ ਇੱਥੇ ਨਗਰ ਪੰਚਾਇਤ ਮਾਰਕਿਟ ਕਮੇਟੀ ਸੁਵਿਧਾ ਕੇਂਦਰ ਆਦਿ ਬਣਾਏ ਗਏ ਹਨ | ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਰਿਉਂਦ ਕਲਾਂ, ਰਿਉਂਦ ਖੁਰਦ, ਬੀਰੇਵਾਲਾ ਡੋਗਰਾ, ਦਸਮੇਸ਼ ਨਗਰ, ਚੱਕ ਅਲੀਸ਼ੇਰ, ਭਖੜਿਆਲ, ਰਾਮਗੜ੍ਹ ਸ਼ਾਹਪੁਰੀਆ, ਆਂਡਿਆਂਵਾਲੀ, ਸੈਦੇਵਾਲਾ, ਅਚਾਨਕ, ਸਤੀਕੇ, ਰਾਮਪੁਰ ਮੰਡੇਰ, ਰਾਮਨਗਰ ਭੱਠਲ, ਮੱਲ ਸਿੰਘ ਵਾਲਾ, ਬਰ੍ਹੇ, ਮੰਢਾਲੀ, ਦਲੇਲਵਾਲਾ, ਮਲਕੋਂ, ਸੰਦਲੀ, ਫਰੀਦਕੇ, ਸੰਦਲੀ, ਗਾਮੀਵਾਲਾ, ਸ਼ੇਰਖਾਂਵਾਲਾ, ਮੰਘਾਣੀਆਂ, ਲੱਖੀਵਾਲ, ਤਾਲਿਬਵਾਲਾ, ਗੰਢੂ ਕਲਾਂ, ਗੰਢੂ ਖੁਰਦ, ਕਾਸਮਪੁਰ ਛੀਨਾ, ਟਾਹਲੀਆਂ, ਜੋਈਆਂ, ਅੱਕਾਂਵਾਲੀ, ਹਾਕਮਵਾਲਾ, ਮਲਕਪੁਰ ਭੀਮੜਾ ਆਦਿ ਪਿੰਡ ਜੁੜੇ ਹੋਏ ਹਨ | ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਬਲਾਕ ਪੱਧਰ 'ਤੇ ਬੁਢਲਾਡਾ ਜਾਂਦੀਆਂ ਹਨ | ਇਸੇ ਤਰ੍ਹਾਂ ਪਿੰਡਾਂ ਦੇ ਵਿਕਾਸ, ਨਹਿਰੀ ਤੇ ਪੀਣ ਦਾ ਪਾਣੀ ਸਮੇਤ ਅਨੇਕਾਂ ਮਾਮਲਿਆਂ ਬਾਰੇ ਉਨ੍ਹਾਂ ਦੀ ਵਾਰੀ ਬੁਢਲਾਡਾ ਬਲਾਕ 'ਚ ਪਛੜ ਕੇ ਆਉਂਦੀ ਹੈ | ਇਸੇ ਤਰ੍ਹਾਂ ਬਲਾਕ ਪੱਧਰ 'ਤੇ ਖੇਤੀਬਾੜੀ, ਸੜਕਾਂ, ਆਵਾਜਾਈ ਤੇ ਦਫ਼ਤਰਾਂ ਦੀ ਘਾਟ ਕਾਰਨ ਇਲਾਕਾ ਪਛੜਿਆ ਹੋਇਆ ਹੈ | ਲੋਕਾਂ ਦੀ ਮੰਗ ਹੈ ਕਿ ਬੋਹਾ ਨੂੰ ਬਲਾਕ ਦਾ ਦਰਜਾ ਦਿੱਤਾ ਜਾਵੇ ਅਤੇ ਇੱਥੇ ਖੇਤੀਬਾੜੀ ਦਫ਼ਤਰ ਸਮੇਤ ਸਹਿਕਾਰੀ ਸਭਾਵਾਂ ਨੂੰ ਹੋਰ ਪ੍ਰਫੁੱਲਿਤ ਕੀਤਾ ਜਾਵੇ | ਬਲਾਕ ਨੂੰ ਦਰਜਾ ਦੇਣ ਮਗਰੋਂ ਹੀ ਇਸ ਖੇਤਰ 'ਚ ਵਿਕਾਸ ਯੋਜਨਾਵਾਂ ਬਣਾਈਆਂ ਜਾ ਸਕਦੀਆਂ ਹਨ |
ਪਿਛਲੀ ਖ਼ਬਰ ਵੀਰ ਚੱਕਰ ਵਿਜੇਤਾ ਗੁਰਤੇਜ ਸਿੰਘ ਦੀ 5ਵੀਂ ਬਰਸੀ ਮਨਾਈ ਅਗਲੀ ਖ਼ਬਰ ਪਿੰਡ ਬੀਰੇਵਾਲਾ ਡੋਗਰਾ ਅਤੇ ਰਿਉਂਦ ਖੁਰਦ ਦੀਆਂ ਨਹਿਰੀ ਟੇਲਾਂ 'ਤੇ ਪਾਣੀ ਘਟਾਉਣ ਦਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।