29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਪਿੰਡ ਬੀਰੇਵਾਲਾ ਡੋਗਰਾ ਅਤੇ ਰਿਉਂਦ ਖੁਰਦ ਦੀਆਂ ਨਹਿਰੀ ਟੇਲਾਂ 'ਤੇ ਪਾਣੀ ਘਟਾਉਣ ਦਾ ਵਿਰੋਧ

ਅਜੀਤ ਡੈਸਕ 16-06-2025

ਬੋਹਾ, 15 ਜੂਨ (ਰਮੇਸ਼ ਤਾਂਗੜੀ)-ਇਸ ਖੇਤਰ ਨਾਲ ਸਬੰਧਿਤ ਪਿੰਡ ਬੀਰੇਵਾਲਾ ਡੋਗਰਾ ਅਤੇ ਰਿਉਂਦ ਖੁਰਦ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਨੇ ਨਹਿਰੀ ਵਿਭਾਗ 'ਤੇ ਦੋਸ਼ ਲਗਾਇਆ ਹੈ ਕਿ ਉਕਤ ਦੋਵੇਂ ਪਿੰਡਾਂ 'ਚ ਖੇਤੀ ਰਕਬੇ ਨੂੰ ਟੇਲਾਂ ਰਾਹੀਂ ਨਹਿਰੀ ਪਾਣੀ ਸਪਲਾਈ ਕੀਤਾ ਜਾਂਦਾ ਹੈ | ਪਿੰਡ ਬੀਰੇਵਾਲਾ ਡੋਗਰਾ ਦੀ ਸਰਪੰਚ ਸਰੋਜਪਾਲ ਕੌਰ, ਅਰਜਨ ਸਿੰਘ ਸਾਬਕਾ ਸਰਪੰਚ ਅਤੇ ਪੰਚ ਡਾ. ਮਨਮਿੰਦਰ ਸਿੰਘ ਨੇ ਦੱਸਿਆ ਕਿ ਇਹ ਪਿੰਡ ਹਰਿਆਣਾ ਰਾਜ ਦੀ ਹੱਦ 'ਤੇ ਨਹਿਰੀ ਟੇਲਾਂ ਦੇ ਆਖ਼ਰੀ ਪਿੰਡ ਹਨ | ਇੱਥੋਂ ਦੀ ਟੇਲ ਦਾ ਪਾਣੀ ਚੱਕ ਅਲੀਸ਼ੇਰ, ਕਾਹਨਗੜ੍ਹ ਆਦਿ ਪਿੰਡਾਂ ਦੇ ਸੂਏ ਵਿਚੋਂ ਆਉਂਦਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਵਿਭਾਗ ਵਲੋਂ ਟੇਲਾਂ ਨਵੇਂ ਢੰਗ ਨਾਲ ਤਿਆਰ ਕੀਤੀਆਂ ਗਈਆਂ ਹਨ ਪਰ ਨਹਿਰੀ ਪਾਣੀ ਦੀ ਵੰਡ ਤਕਨੀਕੀ ਢੰਗ ਨਾਲ ਨਹੀਂ ਕੀਤੀ ਗਈ, ਜਿਸ ਕਰਕੇ ਮੋਘੇ ਉੱਚੇ, ਨੀਵੇਂ ਅਤੇ ਗੈਰ ਤਕਨੀਕੀ ਢੰਗ ਨਾਲ ਤਿਆਰ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਮੋਘੇ ਵਿਚ ਪੱਤੀਆਂ ਵਾਲੀ ਮਸ਼ੀਨ ਲਗਾਈ ਗਈ ਹੈ ਅਤੇ ਲੋੜ ਪੈਣ 'ਤੇ ਅਤੇ ਮੀਂਹ ਪੈਣ ਵੇਲੇ ਇਹ ਮਸ਼ੀਨਾਂ ਲਗਾ ਕੇ ਮੋਘੇ ਬੰਦ ਕਰ ਦਿੱਤੇ ਜਾਂਦੇ ਹਨ, ਜਿਸ ਨਾਲ ਪਾਣੀ ਟੇਲਾਂ 'ਤੇ ਓਵਰ ਹੋ ਜਾਂਦਾ ਹੈ ਅਤੇ ਇਹ ਪਾਣੀ ਆਸ ਪਾਸ ਦੇ ਖੇਤਾਂ ਵਿਚ ਫੈਲਰ ਜਾਂਦਾ ਹੈ, ਜਿਸ ਨਾਲ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ | ਮਨਮੰਦਰ ਸਿੰਘ ਬੀਰੇਵਾਲਾ ਨੇ ਦੱਸਿਆ ਕਿ ਮੋਘੇ ਅੰਦਰ ਲਗਾਈ ਮਸ਼ੀਨ ਦੀ ਇੱਥੇ ਲੋੜ ਨਹੀਂ ਕਿਉਂਕਿ ਇੰਨੇ ਛੋਟੇ ਪੱਧਰ 'ਤੇ ਪਾਣੀ ਦੀ ਵੰਡ ਕਰਨ ਵੇਲੇ ਮਸ਼ੀਨੀ ਰੋਕਾਂ ਦੀ ਲੋੜ ਨਹੀਂ ਹੈ | ਮਸ਼ੀਨਾਂ ਅੱਗੋਂ ਉੱਚੀਆਂ ਹੋਣ ਕਾਰਨ ਅਤੇ ਬੰਦ ਕਰ ਦੇਣ 'ਤੇ ਪਾਣੀ ਅੱਗੇ ਜਾਣਾ ਬੰਦ ਹੋ ਜਾਂਦਾ ਹੈ | ਪਿੱਛੋਂ ਸੂਆ ਉੱਛਲ ਜਾਂਦਾ ਹੈ ਅਤੇ ਟੇਲਾਂ 'ਤੇ ਪੈਂਦੇ ਰਕਬੇ ਦਾ ਪਾਣੀ ਨੁਕਸਾਨ ਕਰਦਾ ਹੈ | ਇਸ ਤਰ੍ਹਾਂ ਅਗਲੇ ਦੋ ਪਿੰਡਾਂ ਨੂੰ ਨਹਿਰੀ ਪਾਣੀ ਮਿਲਦਾ ਹੀ ਨਹੀਂ ਤੇ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ | ਇਸੇ ਤਰ੍ਹਾਂ ਪਿਛਲੇ ਪਿੰਡਾਂ ਦਾ ਪਾਣੀ ਬਾਹਰ ਅਜਾਈਾ ਚਲਾ ਜਾਂਦਾ ਹੈ | ਲੋਕਾਂ ਨੂੰ ਵਾਰ ਵਾਰ ਟੇਲਾਂ ਬੰਨਣ ਅਤੇ ਮਿੱਟੀ ਪਾਉਣ ਦਾ ਔਕੜ ਆਉਂਦੀ ਹੈ | ਇਸ ਮੌਕੇ ਮੌਜੂਦ ਉਕਤ ਪੰਚਾਇਤ ਸਮੇਤ ਸੁਰਿੰਦਰ ਛਿੰਦਾ, ਬਿੰਦਰ ਸਿੰਘ ਨੰਬਰਦਾਰ, ਹਰਮੀਤ ਸਿੰਘ, ਸੁਖਪਾਲ ਸਿੰਘ, ਖੇਮ ਸਿੰਘ ਪੰਚ, ਕੁਲਦੀਪ ਸਿੰਘ, ਅਮਰੀਕ ਸਿੰਘ ਤੇ ਹੋਰ ਲੋਕਾਂ ਨੇ ਮੰਗ ਕੀਤੀ ਕਿ ਸਮੱਸਿਆ ਦੇ ਹੱਲ ਲਈ ਇੱਥੇ ਤਕਨੀਕੀ ਮਾਹਿਰ ਜੇ.ਈ., ਐਸ.ਡੀ.ਓ. ਸਮੇਤ ਹੋਰ ਅਫ਼ਸਰਾਂ ਨੂੰ ਬੁਲਾ ਕੇ ਇਸ ਦੇ ਤਕਨੀਕੀ ਨੁਕਸ ਦੂਰ ਕਰਵਾਏ ਜਾਣ ਅਤੇ ਟੇਲਾਂ 'ਚ ਪੱਤੀਆਂ ਵਾਲੀ ਮਸ਼ੀਨ ਹਟਾ ਕੇ ਟੇਲ ਮੋਘੇ ਖੁੱਲੇ੍ਹ ਰੱਖੇ ਜਾਣ | ਉਨ੍ਹਾਂ ਟੇਲ ਮੋਘਿਆਂ ਦੀ ਸਮੱਸਿਆ ਹਟਾਉਣ ਦੀ ਮੰਗ ਕੀਤੀ |

ਪਿਛਲੀ ਖ਼ਬਰ 40 ਪਿੰਡਾਂ ਦੇ ਕੇਂਦਰ ਬੋਹਾ ਨੂੰ ਬਲਾਕ ਦਾ ਦਰਜਾ ਦੇਣ ਦੀ ਮੰਗ ਨੇ ਜ਼ੋਰ ਫੜਿਆ ਅਗਲੀ ਖ਼ਬਰ ਨੀਟ ਅਤੇ ਜੇ.ਈ. ਐਡਵਾਂਸ 'ਚ ਮਨੂ ਵਾਟਿਕਾ ਸਕੂਲ ਦੇ ਹਰਸ਼ਿਤ ਤੇ ਜੀਵੀਤੇਸ਼ ਨੇ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।