29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਨੀਟ ਅਤੇ ਜੇ.ਈ. ਐਡਵਾਂਸ 'ਚ ਮਨੂ ਵਾਟਿਕਾ ਸਕੂਲ ਦੇ ਹਰਸ਼ਿਤ ਤੇ ਜੀਵੀਤੇਸ਼ ਨੇ ਮਾਰੀ ਬਾਜ਼ੀ

ਅਜੀਤ ਡੈਸਕ 16-06-2025
ਬੁਢਲਾਡਾ, 15 ਜੂਨ (ਸੁਨੀਲ ਮਨਚੰਦਾ)-ਸਥਾਨਕ ਸ਼ਹਿਰ ਦੇ ਮਨੂ ਵਾਟਿਕਾ ਡੇ-ਬੋਰਡਿੰਗ ਸਕੂਲ ਦੇ 2 ਵਿਦਿਆਰਥੀਆਂ ਨੇ ਨੀਟ ਅਤੇ ਜੇ.ਈ. ਅਡਵਾਂਸ ਵਿਚ ਆਲ ਇੰਡੀਆ ਰੈਂਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਦਿੰਦਿਆਂ ਚੇਅਰਮੈਨ ਭਾਰਤ ਭੂਸ਼ਨ ਸਰਾਫ ਨੇ ਦੱਸਿਆ ਕਿ ਨੀਟ ਦੀ ਪ੍ਰੀਖਿਆ ਵਿਚ ਹਰਸ਼ਿਤ ਨੇ 617 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਪੱਧਰ 'ਤੇ 560 ਰੈਂਕ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਜੇ.ਈ. ਅਡਵਾਂਸ ਨਾਨ ਮੈਡੀਕਲ ਵਿਚੋਂ ਆਲ ਇੰਡੀਆ ਰੈਂਕ 1217 ਪ੍ਰਾਪਤ ਕਰਨ ਵਾਲੇ ਜੀਵੀਤੇਸ਼ ਬਾਂਸਲ ਨੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਜਿੱਥੇ ਖੇਡਾਂ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿਚ ਹਰ ਸਾਲ ਜਿੱਤ ਦੇ ਝੰਡੇ ਗੱਡਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਨੀਟ ਦੀ ਪ੍ਰੀਖਿਆ ਵਿਚੋਂ ਇਸੇ ਸਕੂਲ ਦੇ ਵਿਦਿਆਰਥੀ ਨੇ ਦੇਸ਼ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ, ਜੋ ਕਿ ਸਿੱਖਿਆ ਕ੍ਰਾਂਤੀ ਵਿਚ ਮੀਲ ਪੱਥਰ ਵਜੋਂ ਸਥਾਪਿਤ ਹੋਇਆ |
ਪਿਛਲੀ ਖ਼ਬਰ ਪਿੰਡ ਬੀਰੇਵਾਲਾ ਡੋਗਰਾ ਅਤੇ ਰਿਉਂਦ ਖੁਰਦ ਦੀਆਂ ਨਹਿਰੀ ਟੇਲਾਂ 'ਤੇ ਪਾਣੀ ਘਟਾਉਣ ਦਾ ਵਿਰੋਧ ਅਗਲੀ ਖ਼ਬਰ ਅਦਾਲਤੀ ਸਟੇਅ ਦੇ ਬਾਵਜੂਦ ਕਾਲੋਨੀ 'ਚ ਚਲਦਾ ਸੀ ਉਸਾਰੀ ਦਾ ਕੰਮ, ਪੁਲਿਸ ਨੇ ਕਰਵਾਇਆ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।