29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਅਦਾਲਤੀ ਸਟੇਅ ਦੇ ਬਾਵਜੂਦ ਕਾਲੋਨੀ 'ਚ ਚਲਦਾ ਸੀ ਉਸਾਰੀ ਦਾ ਕੰਮ, ਪੁਲਿਸ ਨੇ ਕਰਵਾਇਆ ਬੰਦ

ਅਜੀਤ ਡੈਸਕ 16-06-2025
ਬਠਿੰਡਾ, 15 ਜੂਨ (ਪੱਤਰ ਪ੍ਰੇਰਕ)-ਸਥਾਨਕ ਗੋਨਿਆਣਾ ਰੋਡ 'ਤੇ ਸਥਿਤ ਇਕ ਡੇਰੇ ਦੇ ਪਿਛਲੇ ਪਾਸੇ ਕੱਟੀ ਗਈ ਕਾਲੋਨੀ 'ਚ ਅਦਾਲਤੀ ਸਟੇਅ ਦੇ ਬਾਵਜੂਦ ਉਸਾਰੀ ਦਾ ਕੰਮ ਸ਼ੁਰੂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੀੜਤ ਵਿਅਕਤੀ ਦੀ ਸ਼ਿਕਾਇਤ ਉਪਰੰਤ ਥਾਣਾ ਥਰਮਲ ਦੀ ਪੁਲਿਸ ਵਲੋਂ ਬੰਦ ਕਰਵਾ ਦਿੱਤਾ ਗਿਆ ਹੈ | ਪਿੰਡ ਗਿਲਪੱਤੀ ਦੇ ਵਸਨੀਕ ਸੁਖਰਾਜ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਮੀਨ ਗੋਨਿਆਣਾ ਸੜਕ 'ਤੇ ਸਥਿਤ ਇਕ ਡੇਰੇ ਦੇ ਪਿਛਲੇ ਪਾਸੇ ਹੈ, ਜਿੱਥੇ ਕਿ ਇਕ ਨਿੱਜੀ ਕੰਪਨੀ ਵਲੋਂ ਕਾਲੋਨੀ ਉਸਾਰੀ ਜਾ ਰਹੀ ਹੈ ਤੇ ਇਸ ਉਸਾਰੀ ਦੇ ਖ਼ਿਲਾਫ਼ ਉਸ ਨੇ ਅਦਾਲਤ ਤੋਂ ਸਟੇਅ ਆਰਡਰ ਪ੍ਰਾਪਤ ਕੀਤਾ ਹੋਇਆ ਹੈ, ਪਰ ਇਸ ਦੇ ਬਾਵਜੂਦ ਅਦਾਲਤੀ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਕਾਲੋਨੀ ਪ੍ਰਬੰਧਕਾਂ ਵਲੋਂ ਉਕਤ ਜਗ੍ਹਾ ਵਿਚ ਉਸਾਰੀ ਕੀਤੀ ਜਾ ਰਹੀ ਹੈ | ਉਸ ਨੇ ਇਹ ਵੀ ਦੋਸ਼ ਲਗਾਏ ਕਿ ਜਦੋਂ ਉਹ ਉਕਤ ਉਸਾਰੀ ਦਾ ਕੰਮ ਰੁਕਵਾਉਣ ਲਈ ਗਿਆ ਤਾਂ ਕਾਲੋਨੀ ਪ੍ਰਬੰਧਕਾਂ ਵਲੋਂ ਉਸ ਨਾਲ ਦੁਰਵਿਵਹਾਰ ਕਰਦੇ ਹੋਏ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ | ਪੀੜਤ ਨੇ ਕਿਹਾ ਕਿ ਇਸ ਸੰਬੰਧੀ ਉਸ ਵਲੋਂ ਥਾਣਾ ਥਰਮਲ ਦੀ ਪੁਲਿਸ ਕੋਲ ਦਰਖਾਸਤ ਵੀ ਦਿੱਤੀ ਗਈ ਹੈ, ਪਰ ਪੁਲਿਸ ਉਸ ਦੀ ਸੁਣਵਾਈ ਨਹੀਂ ਕਰ ਰਹੀ | ਉਸ ਨੇ ਮੁੱਖ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਉਕਤ ਕਾਲੋਨੀ ਪ੍ਰਬੰਧਕਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਅਤੇ ਉਸਾਰੀ ਰੋਕਣ ਦੀ ਮੰਗ ਕੀਤੀ ਹੈ | ਉਧਰ ਇਸ ਸੰਬੰਧੀ ਥਾਣਾ ਥਰਮਲ ਦੇ ਡਿਊਟੀ ਅਧਿਕਾਰੀ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਸੁਖਰਾਜ ਸਿੰਘ ਦੀ ਦਰਖਾਸਤ ਮਿਲਣ ਉਪਰੰਤ ਅਦਾਲਤੀ ਹੁਕਮਾਂ ਦੇ ਅਨੁਸਾਰ ਉਕਤ ਕਾਲੋਨੀ 'ਚ ਉਸਾਰੀ ਦਾ ਕੰਮ ਰੁਕਵਾ ਦਿੱਤਾ ਹੈ, ਜੇਕਰ ਫਿਰ ਵੀ ਕਾਲੋਨੀ ਪ੍ਰਬੰਧਕ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੰੂਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਨੀਟ ਅਤੇ ਜੇ.ਈ. ਐਡਵਾਂਸ 'ਚ ਮਨੂ ਵਾਟਿਕਾ ਸਕੂਲ ਦੇ ਹਰਸ਼ਿਤ ਤੇ ਜੀਵੀਤੇਸ਼ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਨੰਦਗੜ੍ਹ ਰਜਵਾਹੇ 'ਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।