ਝੁਨੀਰ, 15 ਜੂਨ (ਪ.ਪ)-ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ 16 ਜੂਨ ਨੂੰ ਇੰਡੋਸਿਡ ਬੈਂਕ ਮਾਨਸਾ ਵਿਖੇ ਧਰਨਾ ਲਗਾਇਆ ਜਾ ਰਿਹਾ ਹੈ | ਜਥੇਬੰਦੀ ਦੇ ਬਲਾਕ ਝੁਨੀਰ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਪਿੰਡ ਫ਼ਤਿਹਪੁਰ ਦੇ ਕਿਸਾਨ ਜਸਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਨੇ ਉਕਤ ਬੈਂਕ ਤੋਂ 3 ਸਾਲ ਪਹਿਲਾਂ 19 ਲੱਖ ਰੁਪਏ ਦੀ ਲਿਮਟ ਕਰਵਾਈ ਸੀ ਅਤੇ ਪਰਿਵਾਰ ਵਲੋਂ ਲਿਮਟ ਪੂਰੀ ਭਰਨ ਦੇ ਬਾਵਜੂਦ ਹੋਰ ਪੈਸੇ ਭਰਨ ਲਈ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ, ਜਿਸ ਦੇ ਸਬੰਧ ਵਿਚ ਜਥੇਬੰਦੀ ਵਲੋਂ ਕਿਸਾਨਾਂ ਦੇ ਹੱਕ 'ਚ ਖੜਦਿਆਂ ਧਰਨਾ ਲਗਾਉਣ ਦਾ ਫੈਸਲਾ ਕੀਤਾ ਹੈ |