ਬੁਢਲਾਡਾ, 15 ਜੂਨ (ਸਵਰਨ ਸਿੰਘ ਰਾਹੀ)-ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਨੱਕ, ਕੰਨ, ਗਲੇ ਅਤੇ ਚਮੜੀ ਦੇ ਰੋਗਾਂ ਦੇ ਲਗਾਏ ਗਏ ਜਾਂਚ ਕੈਂਪ ਦੌਰਾਨ 200 ਤੋਂ ਵੱਧ ਮਰੀਜ਼ਾਂ ਨੇ ਆਪਣੀ ਜਾਂਚ ਕਰਵਾਈ | ਕੈਂਪ ਇੰਚਾਰਜ ਡਾ. ਸੁਰਿੰਦਰ ਤਨੇਜਾ, ਡਾ. ਮਹੇਸ਼ ਰਸਵੰਤਾ ਅਤੇ ਹੇਮਰਾਜ ਸ਼ਰਮਾ ਨੇ ਦੱਸਿਆ ਕਿ ਸੰਸਥਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਦੀ ਅਗਵਾਈ ਹੇਠਲੇ ਇਸ ਕੈਂਪ ਦੌਰਾਨ ਨੱਕ, ਕੰਨ, ਗਲੇ ਦੇ ਮਾਹਿਰ ਡਾ. ਨੀਤਿਨ ਕੁਮਾਰ ਅਤੇ ਚਮੜੀ ਰੋਗ ਦੇ ਮਾਹਿਰ ਡਾ.ਅਰੌਲੀਆ ਗੋਇਲ ਨੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਅਤੇ ਮਰੀਜ਼ਾਂ ਨੂੰ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ | ਇਸ ਕੈਂਪ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਰਿਹਾ | ਇਸ ਮੌਕੇ ਅਗਰਵਾਲ ਸਭਾ ਪ੍ਰਧਾਨ ਚਰੰਜੀ ਲਾਲ ਜੈਨ, ਸ਼ੈਲਰ ਐਸੋਸੀਏਸ਼ਨ ਪ੍ਰਧਾਨ ਸ਼ਾਮ ਲਾਲ ਧਲੇਵਾਂ, ਡਾ. ਨਵੀਨ ਸਿੰਗਲਾ, ਸੁਖਦਰਸ਼ਨ ਸਿੰਘ ਕੁਲਾਣਾ, ਰਮੇਸ਼ ਗੋਇਲ , ਡਾ. ਬਲਦੇਵ ਕੱਕੜ, ਹੰਸ ਰਾਜ ਅਹਿਮਦਪੁਰ, ਹਰਦਿਆਲ ਸਿੰਘ ਦਾਤੇਵਾਸ, ਅਮਨਪ੍ਰੀਤ ਸਿੰਘ ਅਨੇਜਾ, ਅਵਤਾਰ ਸਿੰਘ ਬਛੋਆਣਾ, ਪਰਮਜੀਤ ਸਿੰਘ ਅਨੇਜਾ, ਨਰੇਸ਼ ਕੁਮਾਰ ਬੰਸੀ, ਸੁਰਜੀਤ ਸਿੰਘ ਟੀਟਾ, ਬਲਵਿੰਦਰ ਸਿੰਘ ਨਹਿਲ, ਭਲਿੰਦਰ ਸਿੰਘ ਵਾਲੀਆ ਆਦਿ ਹਾਜ਼ਰ ਸਨ |
ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਲਗਾਏ ਮੈਡੀਕਲ ਕੈਂਪ 'ਚ 200 ਤੋਂ ਵੱਧ ਮਰੀਜ਼ਾਂ ਦੀ ਜਾਂਚ
ਅਜੀਤ ਡੈਸਕ
16-06-2025