ਬੁਢਲਾਡਾ, 16 ਜੂਨ (ਸਵਰਨ ਸਿੰਘ ਰਾਹੀ)- ਇੱਥੇ ਸੀ.ਪੀ.ਆਈ. ਦੀ ਬਲਾਕ ਕਮੇਟੀ ਦੀ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਮੀਤ ਸਕੱਤਰ ਕਾ. ਸੀਤਾ ਰਾਮ ਗੋਬਿੰਦਪੁਰਾ ਦੀ ਪ੍ਰਧਾਨਗੀ ਹੇਠ ਹੋਈ | ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ ਨੇ ਇਜ਼ਰਾਈਲ ਵਲੋਂ ਈਰਾਨ 'ਤੇ ਹਮਲਾ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਜ਼ਰਾਇਲ ਅਮਰੀਕਨ ਸਾਮਰਾਜ ਦੀ ਚੁੱਕ ਤੇ ਸੰਸਾਰ ਅਮਨ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਗਿਆ ਹੈ | ਜੰਗਬੰਦੀ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਮਿਊਨਿਸਟ ਆਗੂ ਨੇ ਕਿਹਾ ਉਹ ਮੋਦੀ ਸਰਕਾਰ ਦੀ ਇਜ਼ਰਾਈਲ ਪੱਖੀ ਵਿਦੇਸ਼ ਪਾਲਿਸੀ ਦੀ ਸਖ਼ਤ ਨਿਖੇਧੀ ਕਰਦੇ ਹਨ | ਉਨ੍ਹਾਂ ਕਿਹਾ ਕਿ ਭਾਰਤ ਨੂੰ ਫਲਸਤੀਨੀਆਂ ਨਾਲ ਖੜਨਾ ਚਾਹੀਦਾ ਹੈ, ਕਿਉਂਕਿ ਭਾਰਤ ਦੀ ਸ਼ੁਰੂ ਤੋਂ ਹੀ ਫਲਸਤੀਨ ਦੇ ਹੱਕ ਵਿਚ ਖੜ੍ਹਨ ਦੀ ਨੀਤੀ ਰਹੀ ਹੈ | ਆਗੂਆਂ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੀ ਨਿਖੇਧੀ ਕਰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ | ਬਲਾਕ ਸਕੱਤਰ ਕਾ. ਵੇਦ ਪ੍ਰਕਾਸ਼, ਸੀਤਾ ਰਾਮ ਗੋਬਿੰਦਪੁਰਾ, ਸੀਨੀਅਰ ਆਗੂ ਕਾਮਰੇਡ ਮਲਕੀਤ ਸਿੰਘ ਮੰਦਰਾਂ ਤੇ ਕਾਮਰੇਡ ਜਗਸੀਰ ਸਿੰਘ ਰਾਏਕੇ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ 21 ਤੋਂ 25 ਸਤੰਬਰ ਤੱਕ ਹੋਣ ਵਾਲੀ ਪਾਰਟੀ ਦੀ 25ਵੀਂ ਕਾਂਗਰਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ ਅਤੇ ਰੈਲੀ ਵਿਚ ਬੁਢਲਾਡਾ ਹਲਕੇ ਤੋਂ ਘੱਟੋ ਘੱਟ 15 ਬੱਸਾਂ ਦਾ ਕਾਫ਼ਲਾ ਚੰਡੀਗੜ੍ਹ ਪੁੱਜੇਗਾ | ਇਸ ਮੌਕੇ ਕਾਮਰੇਡ ਗੁਰਦਾਸ ਸਿੰਘ ਟਾਹਲੀਆਂ, ਹਰਮੀਤ ਸਿੰਘ ਬੋੜਾਵਾਲ, ਸੁਖਦੇਵ ਸਿੰਘ ਬੋੜਾਵਾਲ, ਮਨਪ੍ਰੀਤ ਸਿੰਘ ਫਰੀਦਕੇ, ਕਰਨੈਲ ਸਿੰਘ ਦਾਤੇਵਾਸ ਤੇ ਹਰਦਿਆਲ ਸਿੰਘ ਦਾਤੇਵਾਸ, ਮੱਖਣ ਸਿੰਘ ਰੰਘੜਿਆਲ, ਜੱਗਾ ਸਿੰਘ ਸ਼ੇਰਖਾਂ, ਮਾਸਟਰ ਰਘੁਨਾਥ ਸਿੰਗਲਾ, ਚਿਮਨ ਲਾਲ ਕਾਕਾ, ਹਰਕੇਸ ਮੰਡੇਰ, ਰਾਜਵਿੰਦਰ ਸਿੰਘ ਚੱਕ ਭਾਈਕੇ, ਪਵਨ ਸ਼ਰਮਾ, ਬੰਬੂ ਸਿੰਘ ਫੁੱਲੂਵਾਲਾ, ਗਰੀਬਾ ਸਿੰਘ, ਜਗਤਾਰ ਸਿੰਘ ਕਾਲਾ, ਕਾ. ਰਾਣਾ ਆਦਿ ਹਾਜ਼ਰ ਸਨ |