ਆਵਾਜਾਈ ਸਮੱਸਿਆ ਸੁਰਖ਼ੀਆਂ 'ਚ ਆਉਣ ਤੋਂ ਬਾਅਦ ਨਗਰ ਪੰਚਾਇਤ ਨੇ ਮੁੱਖ ਮਾਰਗ ਤੋਂ ਰੇਹੜੀਆਂ ਪਿੱਛੇ ਹਟਵਾਈਆਂ
ਅਜੀਤ ਡੈਸਕ
17-06-2025
ਥਾਣਾ ਤੇ ਬਰਨਾਲਾ ਰੋਡ ਤੋਂ ਸਮਾਨ ਚੁਕਵਾਉਣ ਦੀ ਹਿੰਮਤ ਨਹੀਂ ਜੁਟਾਈ
ਭਾਵੇਂ ਨਗਰ ਪੰਚਾਇਤ ਵਿਭਾਗ ਵਲੋਂ ਮੁੱਖ ਸੜਕ 'ਤੇ ਤਾਂ ਰੇਹੜੀਆਂ ਵਾਲਿਆਂ ਨੂੰ ਹਦਾਇਤ ਕੀਤੀ ਪਰ ਥਾਣਾ ਰੋਡ ਅਤੇ ਬਰਨਾਲਾ ਰੋਡ 'ਤੇ ਦੁਕਾਨਦਾਰਾਂ ਦੇ ਪਏ ਇਸ਼ਤਿਹਾਰੀ ਬੋਰਡ ਅਤੇ ਸਮਾਨ ਚੁਕਵਾਉਣ ਦੀ ਹਿੰਮਤ ਨਹੀਂ ਕੀਤੀ | ਦੱਸਣਯੋਗ ਹੈ ਕਿ ਹਰਿਆਣਾ ਅਤੇ ਫ਼ਤਿਹਾਬਾਦ ਤੋਂ ਲੁਧਿਆਣਾ ਤੱਕ ਦੀ ਮੁੱਖ ਆਵਾਜਾਈ ਬਰਸਤਾ ਭੀਖੀ ਹੀ ਹੁੰਦੀ ਹੈ ਅਤੇ ਸਾਰੀ ਦੀ ਸਾਰੀ ਆਵਾਜਾਈ ਬਰਨਾਲਾ ਰੋਡ ਰਾਹੀਂ ਹੀ ਜਾਂਦੀ ਹੈ | ਜਦੋਂ ਕੋਈ ਵੱਡੇ ਵਹੀਕਲ ਜਾਂ ਬੱਸਾਂ ਇੱਥੋਂ ਦੀ ਗੁਜ਼ਰਦੀਆਂ ਤਾਂ 300 ਮੀਟਰ ਤੱਕ ਜਾਮ ਆਮ ਹੀ ਲੱਗ ਜਾਂਦਾ ਹੈ, ਜਿਸ ਕਰਕੇ ਜਿੱਥੇ ਰਾਹਗੀਰਾਂ ਨੂੰ ਮੁਸ਼ਕਿਲ ਆਉਂਦੀ ਹੈ ਉੱਥੇ ਅਕਸਰ ਲੁਧਿਆਣਾ ਨੂੰ ਜਾਂਦੀਆਂ ਐਂਬੂਲੈਂਸਾਂ ਵੀ ਇੱਥੇ ਫਸ ਜਾਂਦੀਆਂ ਹਨ | ਨਗਰ ਪੰਚਾਇਤ ਪਹਿਲ ਦੇ ਆਧਾਰ 'ਤੇ ਬਰਨਾਲਾ ਰੋਡ 'ਤੇ ਦੁਕਾਨਦਾਰਾਂ ਦੇ ਨਜਾਇਜ਼ ਕਬਜ਼ੇ ਵੀ ਹਟਵਾਏ ਤਾਂ ਜੋ ਰਾਹਗੀਰ ਆਸਾਨੀ ਨਾਲ ਇੱਥੋਂ ਲੰਘ ਸਕਣ |