16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਬਰੇਟਾ ਦੀਆਂ ਸ਼ਹਿਰੀ ਤੇ ਪੇਂਡੂ ਸੜਕਾਂ ਦੀ ਹਾਲਤ ਮਾੜੀ, ਲੋਕ ਪ੍ਰੇਸ਼ਾਨ

ਅਜੀਤ ਡੈਸਕ 17-06-2025
ਬਰੇਟਾ, 16 ਜੂਨ (ਜੀਵਨ ਸ਼ਰਮਾ)- ਬਰੇਟਾ ਸ਼ਹਿਰ ਅਤੇ ਪੇਂਡੂ ਖੇਤਰ ਦੀਆਂ ਸੜਕਾਂ ਦੀ ਹਾਲਤ ਬਹੁਤ ਖ਼ਰਾਬ ਹੋਣ ਕਾਰਨ ਲੋਕਾਂ ਨੂੰ ਆਉਣ ਜਾਣ ਸਮੇਂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਵਲੋਂ ਇਨ੍ਹਾਂ ਸੜਕਾਂ ਵੱਲ ਕੋਈ ਗ਼ੌਰ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਲੋਕਾਂ ਵਿਚ ਡਾਹਢਾ ਰੋਸ ਪਾਇਆ ਜਾ ਰਿਹਾ ਹੈ | ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਡ, ਨਗਰ ਕੌਂਸਲ ਦਫ਼ਤਰ ਰੋਡ, ਕੈਂਚੀਆਂ ਤੋਂ ਕਿ੍ਸ਼ਨਾ ਮੰਦਿਰ ਤੱਕ, ਦਿਆਲਪੁਰਾ ਰੋਡ, ਗਊਸ਼ਾਲਾ ਰੋਡ, ਫਾਟਕਾਂ ਤੋਂ ਜਾਖਲ ਬਾਈਪਾਸ ਰੋਡ, ਬਰੇਟਾ ਪਿੰਡ ਦੇ ਬੀਬੜੀਆਂ ਵਾਲਾ ਟੋਭੇ ਨਜ਼ਦੀਕ ਜਿੱਥੋਂ ਕਿ ਦਰਜਨ ਪਿੰਡਾਂ ਦੇ ਲੋਕਾਂ ਦਾ ਸ਼ਹਿਰ ਵਿਚ ਆਉਣਾ ਜਾਣਾ ਹੁੰਦਾ ਹੈ, ਦੀ ਹਾਲਤ ਬਹੁਤ ਹੀ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ | ਬੀਬੜੀਆਂ ਵਾਲੇ ਟੋਭੇ ਦੀ ਸੜਕ ਸਿਰਫ਼ 4 ਮਹੀਨੇ ਹੀ ਪਹਿਲਾਂ ਬਣੀ ਸੀ, ਜੋ ਕਿ ਮਿੱਟੀ ਵਿਚ ਧਸ ਜਾਣ ਕਾਰਨ ਰਾਹਗੀਰਾਂ ਲਈ ਵੱਡੀ ਮੁਸੀਬਤ ਬਣ ਚੁੱਕੀ ਹੈ |
ਪੇਂਡੂ ਸੜਕਾਂ ਦੀ ਹਾਲਤ ਮਾੜੀ
ਬੋਹਾ ਤੋਂ ਬਰੇਟਾ ਵਾਇਆ ਧਰਮਪੁਰਾ, ਸਸਪਾਲੀ, ਸੈਦੇਵਾਲਾ, ਬੋਹਾ ਤੋਂ ਲਦਾਲ ਵਾਇਆ ਕੁੱਲਰੀਆਂ, ਬਹਾਦਰਪੁਰ, ਕਿਸ਼ਨਗੜ੍ਹ ਪ੍ਰਧਾਨ ਮੰਤਰੀ ਯੋਜਨਾ ਵਾਲੀਆਂ ਸੜਕਾਂ ਜੋ ਕਿ ਬਿਲਕੁਲ ਟੁੱਟ ਚੁੱਕੀਆਂ ਹਨ, ਦੀ ਸਰਕਾਰ ਵਲੋਂ ਕੋਈ ਸਾਰ ਨਹੀਂ ਲਈ ਜਾ ਰਹੀ ਜਦੋਂ ਕਿ ਹਰ ਰੋਜ਼ ਹਾਦਸੇ ਵਾਪਰ ਰਹੇ ਹਨ | ਇਸ ਤੋਂ ਇਲਾਵਾ ਲਿੰਕ ਸੜਕਾਂ ਕੁੱਲਰੀਆਂ ਤੋਂ ਧਰਮਪੁਰਾ, ਗੋਬਿੰਦਪੁਰਾ ਤੋਂ ਧਰਮਪੁਰਾ, ਜਾਖਲ ਮੇਨ ਰੋਡ ਤੋਂ ਕਾਹਨਗੜ੍ਹ ਤੱਕ, ਬਖਸ਼ੀਵਾਲਾ ਤੋਂ ਚੋਟੀਆਂ ਤੱਕ ਸੜਕਾਂ ਦੀ ਮੁਰੰਮਤ ਦੀ ਵਧੇਰੇ ਲੋੜ ਹੈ ਤਾਂ ਜੋ ਲੋਕਾਂ ਨੂੰ ਮੁਸੀਬਤ ਤੋਂ ਛੁਟਕਾਰਾ ਮਿਲ ਸਕੇ |
ਪਿਛਲੀ ਖ਼ਬਰ ਸੀ. ਐਮ. ਦੀ ਯੋਗਸ਼ਾਲਾ ਤਹਿਤ 21 ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ ਅਗਲੀ ਖ਼ਬਰ ਆਵਾਜਾਈ ਸਮੱਸਿਆ ਸੁਰਖ਼ੀਆਂ 'ਚ ਆਉਣ ਤੋਂ ਬਾਅਦ ਨਗਰ ਪੰਚਾਇਤ ਨੇ ਮੁੱਖ ਮਾਰਗ ਤੋਂ ਰੇਹੜੀਆਂ ਪਿੱਛੇ ਹਟਵਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।