ਮਾਨਸਾ, 17 ਜੂਨ (ਸੱਭਿ.ਪ੍ਰਤੀ.)- ਸਥਾਨਕ ਸਰਕਾਰੀ ਆਈ.ਟੀ.ਆਈ ਵਿਖੇ ਯੁਵਾ ਕੈਂਪ ਲਗਾਇਆ ਗਿਆ | ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਵਿਜੇ ਕੁਮਾਰ ਨੇ ਹਾਈ ਬਲੱਡ ਪ੍ਰੈਸ਼ਰ ਦੀ ਗੰਭੀਰਤਾ, ਲੱਛਣਾਂ ਤੇ ਰੋਕਥਾਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੋਜ਼ਾਨਾ ਦੀ ਜ਼ਿੰਦਗੀ 'ਚ ਨਿਯਮਿਤ ਕਸਰਤ, ਯੋਗਾ ਅਤੇ ਸਾਈਕਲਿੰਗ ਦੇ ਨਾਲ ਸੰਤੁਲਿਤ ਖ਼ੁਰਾਕ ਸ਼ਾਮਿਲ ਕਰਨੀ ਚਾਹੀਦੀ ਹੈ | ਉਨ੍ਹਾਂ ਬਾਜ਼ਾਰੀ ਭੋਜਨ ਤੋਂ ਪਰਹੇਜ਼ ਰੱਖਣ ਅਤੇ ਨਿਯਮਤ ਜਾਂਚ ਕਰਵਾਉਣ ਦੀ ਸਲਾਹ ਦਿੱਤੀ | ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਦਰਸ਼ਨ ਸਿੰਘ, ਪਿ੍ੰਸੀਪਲ ਗੁਰਮੇਲ ਸਿੰਘ ਮਾਖਾ, ਜਸਪਾਲ ਸਿੰਘ, ਗੁਰਪਿਆਰ ਸਿੰਘ ਆਦਿ ਹਾਜ਼ਰ ਸਨ |