20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਨਸ਼ੀਲੇ ਕੈਪਸੂਲ ਤੇ ਗੋਲੀਆਂ ਫੜੀਆਂ

ਅਜੀਤ ਡੈਸਕ 18-06-2025
ਮਾਨਸਾ, 17 ਜੂਨ (ਵਿ.ਪ੍ਰਤੀ.)-ਥਾਣਾ ਸਦਰ ਬੁਢਲਾਡਾ ਪੁਲਿਸ ਨੇ ਪਿੰਡ ਬੀਰੋਕੇ ਕਲਾਂ ਨਜ਼ਦੀਕ ਅਮਨ ਵਾਸੀ ਬੁਢਲਾਡਾ ਤੋਂ 150 ਕੈਪਸੂਲ ਅਤੇ ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਹੈਪੀ ਰਾਮ ਵਾਸੀ ਬੁਢਲਾਡਾ ਕੋਲੋਂ 300 ਕੈਪਸੂਲ ਫੜੇ ਹਨ | ਦੋਵਾਂ ਖ਼ਿਲਾਫ਼ 223 ਬੀ. ਐਨ. ਐਸ. ਐਕਟ ਅਧੀਨ ਕਾਰਵਾਈ ਕੀਤੀ ਗਈ ਹੈ | ਇਸ ਤੋਂ ਇਲਾਵਾ ਥਾਣਾ ਭੀਖੀ ਪੁਲਿਸ ਨੇ ਰਾਜੂ ਕੌਰ ਵਾਸੀ ਭੀਖੀ ਤੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਉਸ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ |
ਚਿੱਟੇ ਸਮੇਤ 1 ਗਿ੍ਫ਼ਤਾਰ
ਮਾਨਸਾ, 17 ਜੂਨ (ਵਿ.ਪ੍ਰਤੀ.)-ਥਾਣਾ ਝੁਨੀਰ ਪੁਲਿਸ ਨੇ ਸਿਕੰਦਰ ਸਿੰਘ ਵਾਸੀ ਡੇਲੂਆਣਾ ਨੂੰ ਹਿਰਾਸਤ ਵਿਚ ਲੈ ਕੇ ਉਸ ਕੋਲੋਂ 6 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਉਸ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ |
ਲਾਹਣ ਅਤੇ ਸ਼ਰਾਬ ਬਰਾਮਦ
ਮਾਨਸਾ, 17 ਜੂਨ (ਵਿ.ਪ੍ਰਤੀ.)-ਥਾਣਾ ਜੌੜਕੀਆਂ ਪੁਲਿਸ ਨੇ ਜਸਵਿੰਦਰ ਸਿੰਘ ਤੇ ਗੁਰਮੀਤ ਸਿੰਘ ਵਾਸੀ ਮੂਸਾ ਕੋਲੋਂ 84 ਬੋਤਲਾਂ ਸ਼ਾਹੀ ਹਰਿਆਣਾ ਬਰਾਮਦ ਕਰ ਕੇ ਉਨ੍ਹਾਂ ਦੀ ਵਰਨਾ ਕਾਰ ਕਬਜ਼ੇ 'ਚ ਲਈ ਗਈ ਹੈ | ਥਾਣਾ ਬੋਹਾ ਪੁਲਿਸ ਨੇ ਸਰਬਜੀਤ ਸਿੰਘ ਵਾਸੀ ਰਾਮਪੁਰ ਮੰਡੇਰ ਤੋਂ 36 ਬੋਤਲਾਂ ਠੇਕਾ ਦੇਸੀ ਹੀਰ ਸੌਂਫੀ ਹਰਿਆਣਾ ਤੇ ਲਾਭ ਸਿੰਘ ਵਾਸੀ ਸਤੀਕੇ ਕੋਲੋਂ 40 ਲੀਟਰ ਲਾਹਣ ਅਤੇ ਥਾਣਾ ਸਰਦੂਲਗੜ੍ਹ ਪੁਲਿਸ ਨੇ ਜਗਸੀਰ ਸਿੰਘ ਵਾਸੀ ਸਾਧੂਵਾਲਾ ਤੋਂ 70 ਬੋਤਲਾਂ ਨਜਾਇਜ਼ ਸ਼ਰਾਬ ਫੜ੍ਹੀ ਹੈ | ਉਕਤ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |
ਖੂਹ/ਬੋਰ ਪੁੱਟਣ ਲਈ ਸ਼ਰਤਾਂ ਜਾਰੀ
ਮਾਨਸਾ, 17 ਜੂਨ (ਸ.ਰਿ)- ਜ਼ਿਲ੍ਹਾ ਮੈਜਿਸਟਰੇਟ ਕੁਲਵੰਤ ਸਿੰਘ ਧੂਰੀ ਨੇ ਜ਼ਿਲ੍ਹੇ 'ਚ ਜ਼ਮੀਨ ਮਾਲਕਾਂ ਨੂੰ ਖੂਹ/ ਬੋਰ ਪੁੱਟਣ ਤੋਂ ਪਹਿਲਾਂ ਵਿਸ਼ੇਸ਼ ਸ਼ਰਤਾਂ ਦੀ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਹਨ | ਜਾਰੀ ਸ਼ਰਤਾਂ ਮੁਤਾਬਕ ਖੂਹ/ ਬੋਰ ਲਗਾਉਣ ਤੋਂ ਪਹਿਲਾਂ ਭੂਮੀ ਮਾਲਕ 15 ਦਿਨ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ/ਉਪ ਮੰਡਲ ਮੈਜਿਸਟਰੇਟ/ ਬੀ.ਡੀ.ਪੀ.ਓ/ ਈ.ਓ/ਸਰਪੰਚ/ ਪਬਲਿਕ ਹੈਲਥ ਜਾਂ ਮਿਊਾਸਪਲ ਕਮੇਟੀ ਦੇ ਸਬੰਧਤ ਅਫ਼ਸਰ ਨੂੰ ਸੂਚਿਤ ਕਰੇਗਾ | ਇਹ ਹੁਕਮ 31 ਜੁਲਾਈ ਤੱਕ ਲਾਗੂ ਰਹੇਗਾ |

ਪਿਛਲੀ ਖ਼ਬਰ ਸਰਕਾਰੀ ਆਈ.ਟੀ.ਆਈ ਵਿਖੇ ਯੁਵਾ ਕੈਂਪ ਲਗਾਇਆ ਅਗਲੀ ਖ਼ਬਰ ਦੀਪੂ ਵਰਮਾ ਯੂਥ ਕਾਂਗਰਸ ਦੇ ਸੋਸ਼ਲ ਮੀਡੀਆ ਦੇ ਸਟੇਟ ਕੋਆਰਡੀਨੇਟਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।