ਬੁਢਲਾਡਾ, 17 ਜੂਨ (ਮਨਚੰਦਾ)-ਆਲ ਇੰਡੀਆ ਯੂਥ ਕਾਂਗਰਸ ਸੋਸ਼ਲ ਮੀਡੀਆ ਦੇ ਕੌਮੀ ਪ੍ਰਧਾਨ ਮਨੂ ਜੈਨ ਨੇ ਬੁਢਲਾਡਾ ਦੇ ਦੀਪੂ ਵਰਮਾ ਨੂੰ ਸੋਸ਼ਲ ਮੀਡੀਆ ਦਾ ਸਟੇਟ ਕੋਆਰਡੀਨੇਟਰ ਨਿਯੁਕਤ ਕੀਤਾ ਹੈ | ਇਸ ਨਿਯੁਕਤੀ ਨੂੰ ਲੈ ਕੇ ਕਾਂਗਰਸੀ ਹਲਕਿਆਂ ਅੰਦਰ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਪੰਜਾਬ ਅੰਦਰ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਇੰਡੀਅਨ ਯੂਥ ਕਾਂਗਰਸ ਵਲੋਂ ਸਟੇਟ ਚੀਫ਼ ਕਨਵੀਨਰ ਇੰਜੀਨੀਅਰ ਮੋਹਿਤ ਨੰਦਾ ਅਤੇ ਸਟੇਟ ਕੋਆਰਡੀਨੇਟਰ ਦੀਪ ਵਰਮਾ ਦੇ ਸਹਾਇਕ ਸਾਹਿਲ ਕਲਸ਼ੇਰਾ ਅਤੇ ਹੰਸਰਾਜ ਸ਼ੇਰਗਿੱਲ ਤੋਂ ਇਲਾਵਾ ਸਟੇਟ ਕੋ-ਕੋਆਰਡੀਨੇਟਰ ਅਕਸ਼ੇ ਵੋਹਰਾ ਅਤੇ ਹਰਪਾਲ ਸਿੰਘ ਰਾਜਵੀਰ, ਰਾਜਵਿੰਦਰ ਸਿੰਘ, ਮੁਹੰਮਦ ਆਸਿਫ਼ ਨੂੰ ਨਿਯੁਕਤ ਕੀਤਾ ਗਿਆ ਹੈ | ਗੱਲਬਾਤ ਕਰਦਿਆਂ ਦੀਪੂ ਵਰਮਾ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ, ਰਾਹੁਲ ਗਾਂਧੀ, ਅਮੇਠੀ ਤੋਂ ਮੈਂਬਰ ਪਾਰਲੀਮੈਂਟ ਕਸ਼ੋਰੀ ਲਾਲ ਸ਼ਰਮਾ ਦੀ ਅਗਵਾਈ ਵਿਚ ਪੰਜਾਬ ਅੰਦਰ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗੇ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਯੋਜਨਾਵਾਂ ਨੂੰ ਬੂਥ ਪੱਧਰ 'ਤੇ ਘਰ-ਘਰ ਪਹੁੰਚਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਾਂਗੇ | ਇਸ ਮੌਕੇ ਉਨ੍ਹਾਂ ਨਾਲ ਆਸ਼ੀਸ਼ ਸਿੰਗਲਾ ਵੀ ਹਾਜ਼ਰ ਸਨ |
ਦੀਪੂ ਵਰਮਾ ਯੂਥ ਕਾਂਗਰਸ ਦੇ ਸੋਸ਼ਲ ਮੀਡੀਆ ਦੇ ਸਟੇਟ ਕੋਆਰਡੀਨੇਟਰ ਨਿਯੁਕਤ <br/>
ਅਮੇਠੀ ਦੇ ਮੈਂਬਰ ਪਾਰਲੀਮੈਂਟ ਕਿਸ਼ੋਰੀ ਲਾਲ ਸ਼ਰਮਾ ਨਾਲ ਦੀਪੂ ਵਰਮਾ | ਅਜੀਤ ਤਸਵੀਰ <br/>
18-06-2025