ਮਾਨਸਾ, 17 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਇਜ਼ਰਾਈਲ ਵਲੋਂ ਫ਼ਲਸਤੀਨੀ ਲੋਕਾਂ ਦੇ ਕਤਲੇਆਮ ਅਤੇ ਈਰਾਨ 'ਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ 'ਚ ਖੱਬੀ ਪੱਖੀ ਪਾਰਟੀਆਂ ਵਲੋਂ ਸਥਾਨਕ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੱਢਣ ਉਪਰੰਤ ਡੋਨਾਲਡ ਟਰੰਪ ਤੇ ਨੇਤਨਯਾਹੂ ਦੇ ਪੋਸਟਰ ਸਾੜੇ ਗਏ | ਸੀ.ਪੀ.ਆਈ. (ਐਮ. ਐਲ) ਲਿਬਰੇਸ਼ਨ ਦੇ ਬੁਲਾਰੇ ਕਾ. ਸੁਖਦਰਸ਼ਨ ਸਿੰਘ ਨੱਤ, ਸੁਰਿੰਦਰਪਾਲ ਸ਼ਰਮਾ, ਸੀ.ਪੀ.ਐਮ ਦੇ ਘਣੀਸ਼ਾਮ ਦਾਸ ਨਿੱਕੂ, ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਮਨਜੀਤ ਸਿੰਘ ਮਾਨ, ਭਾਕਿਯੂ ਕ੍ਰਾਂਤੀਕਾਰੀ ਦੇ ਦਲਜੀਤ ਸਿੰਘ, ਮੁਸਲਿਮ ਫਰੰਟ ਪੰਜਾਬ ਦੇ ਰਵੀ ਖ਼ਾਨ, ਕਾ. ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਸਮੁੱਚੇ ਸੰਸਾਰ ਦੀ ਲੋਕ ਰਾਏ ਨੂੰ ਅੱਖੋਂ ਪਰੋਖੇ ਕਰਕੇ ਇਜ਼ਰਾਈਲ ਦੀ ਨੇਤਨਯਾਹੂ ਸਰਕਾਰ ਪਿਛਲੇ ਸਮੇਂ ਤੋਂ ਗਾਜ਼ਾ ਵਿਚ ਬੇਕਸੂਰ ਫ਼ਲਸਤੀਨੀ ਬੱਚਿਆਂ ਅÏਰਤਾਂ, ਬਜ਼ੁਰਗਾਂ ਤੇ ਜ਼ਖ਼ਮੀਆਂ ਬਿਮਾਰਾਂ ਦਾ ਕਤਲੇਆਮ ਕਰ ਰਹੀ ਹੈ | ਉਹ ਸਖ਼ਤ ਘੇਰਾਬੰਦੀ ਵਿਚ ਰਹਿ ਰਹੇ ਫ਼ਲਸਤੀਨੀ ਲੋਕਾਂ ਨੂੰ ਪਾਣੀ, ਖ਼ੁਰਾਕ ਅਤੇ ਦਵਾਈਆਂ ਪਹੁੰਚਣ ਉੱਤੇ ਸਖ਼ਤ ਰੋਕਾਂ ਲਵਾ ਕੇ ਉਨ੍ਹਾਂ ਨੂੰ ਭੁੱਖੇ ਅਤੇ ਬੇਇਲਾਜ ਰੱਖ ਕੇ ਮਾਰ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸਾਮਰਾਜੀ ਅਮਰੀਕਾ ਦੀ ਟਰੰਪ ਸਰਕਾਰ ਨੇ ਇਸ ਸਭ ਕੁਝ ਨੂੰ ਖੁੱਲ੍ਹੀ ਹਮਾਇਤ ਦੇ ਰੱਖੀ ਹੈ ਅਤੇ ਹੁਣ ਅਮਰੀਕਾ ਦੇ ਇਸ਼ਾਰੇ 'ਤੇ ਹੀ ਇਜ਼ਰਾਇਲ ਤੋਂ ਸੋਲਾਂ ਸੌ ਕਿੱਲੋਮੀਟਰ ਦੂਰੀ ਉੱਤੇ ਸਥਿਤ ਈਰਾਨ ਉੱਤੇ ਭਿਆਨਕ ਹਮਲੇ ਸ਼ੁਰੂ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਇਹ ਘੋਰ ਨਸਲਵਾਦੀ ਤੇ ਪਿਛਾਂਹਖਿਚੂ ਯਹੂਦੀਵਾਦੀ ਸਰਕਾਰ ਸੰਸਾਰ ਨੂੰ ਤੀਜੀ ਸੰਸਾਰ ਜੰਗ ਵੱਲ ਧੱਕ ਰਹੀ ਹੈ | ਬੁਲਾਰਿਆਂ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਦੇਸ਼ ਦੀ ਵਿਦੇਸ਼ ਨੀਤੀ ਮੁਤਾਬਕ ਅਮਰੀਕਾ ਇਜ਼ਰਾਈਲ ਦੀ ਕੌਮਾਂਤਰੀ ਗੁੰਡਾਗਰਦੀ ਖ਼ਿਲਾਫ਼ ਸਖ਼ਤ ਸਟੈਂਡ ਲਵੇ | ਇਸ ਮੌਕੇ ਨਾਵਲਕਾਰ ਪ੍ਰਗਟ ਸਤੌਜ, ਨਛੱਤਰ ਸਿੰਘ ਖੀਵਾ, ਬਲਵਿੰਦਰ ਸਿੰਘ ਘਰਾਂਗਣਾਂ, ਗੁਰਮੀਤ ਸਿੰਘ ਨੰਦਗੜ੍ਹ, ਧਰਮਪਾਲ ਨੀਟਾ, ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਹਰਜੀਤ ਕੌਰ, ਰਾਜ ਕੁਮਾਰ, ਗਗਨਦੀਪ ਸਿਰਸੀਵਾਲਾ, ਕੇਵਲ ਸਿੰਘ, ਹਰਗਿਆਨਸਿੰਘ ਢਿੱਲੋਂ, ਮਨਿੰਦਰ ਸਿੰਘ ਜਵਾਹਰਕੇ, ਹਰਜੀਤ ਸਿੰਘ, ਕਾ. ਪ੍ਰਸ਼ੋਤਮ, ਕੌਰ ਸਿੰਘ ਬਾਬਾ, ਗੁਰਪ੍ਰਣਾਮ ਦਾਸ ਆਦਿ ਹਾਜ਼ਰ ਸਨ |
ਇਜ਼ਰਾਈਲ ਵਲੋਂ ਈਰਾਨ 'ਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ 'ਚ ਰੋਸ ਮੁਜ਼ਾਹਰਾ <br/>
ਮਾਨਸਾ ਵਿਖੇ ਡੋਨਾਲਡ ਟਰੰਪ ਤੇ ਨੇਤਨਯਾਹੂ ਦੇ ਪੋਸਟਰ ਸਾੜਦੇ ਹੋਏ ਖੱਬੀ ਪੱਖੀ ਪਾਰਟੀਆਂ ਦੇ ਕਾਰਕੁਨ | ਅਜੀਤ ਤਸਵੀਰ<br/>
18-06-2025