19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਵਲੋਂ ਬੱਸ ਅੱਡੇ ਦੇ ਗੇਟ ਬੰਦ ਕਰ ਕੇ ਰੋਸ ਧਰਨਾ <br/>

ਬੱਸ ਸਟੈਂਡ ਬੁਢਲਾਡਾ ਵਿਖੇ ਰੋਡਵੇਜ਼ ਦੇ ਕੱਚੇ ਕਾਮਿਆਂ ਵਲੋਂ ਲਗਾਏ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਆਗੂ | ਤਸਵੀਰ : ਟੋਨੀ ਬੁਢਲਾਡਾ <br/> 18-06-2025
ਬੁਢਲਾਡਾ, 17 ਜੂਨ (ਸਵਰਨ ਸਿੰਘ ਰਾਹੀ)-ਤਨਖ਼ਾਹਾਂ ਨਾ ਮਿਲਣ ਦੇ ਰੋਸ ਵਜੋਂ ਪੰਜਾਬ ਰੋਡਵੇਜ਼, ਪਨਬੱਸ/ਪੀ. ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਵਲੋਂ 2 ਘੰਟੇ ਬੱਸ ਅੱਡੇ ਦੇ ਗੇਟ ਬੰਦ ਕਰਕੇ ਪੀ.ਆਰ.ਟੀ.ਸੀ. ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਚੋਣਾਂ ਮੌਕੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਮੁਲਾਜ਼ਮਾਂ ਦੇ ਕੱਚੇ ਰੋਜ਼ਗਾਰ ਖੋਹਣ 'ਤੇ ਤੁਲੀ ਹੋਈ ਹੈ, ਜਿਸ ਕਰਕੇ ਸਮੇਂ ਸਿਰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ | ਉਨ੍ਹਾਂ ਕਿਹਾ ਕਿ ਅੱਧੇ ਤੋਂ ਵੱਧ ਜੂਨ ਮਹੀਨਾ ਵੀ ਜਾਣ 'ਤੇ ਅਜੇ ਤੱਕ ਮਈ ਮਹੀਨੇ ਦੀ ਤਨਖ਼ਾਹ ਵੀ ਕੱਚੇ ਮੁਲਾਜ਼ਮਾਂ ਦੇ ਖਾਤਿਆਂ 'ਚ ਨਹੀਂ ਪਾਈ ਗਈ, ਜਿਸ ਕਰਕੇ ਵਰਕਰਾਂ 'ਚ ਜਾਣ ਬੁਝ ਕੇ ਰੋਸ ਪੈਦਾ ਕਰ ਰਹੀ ਹੈ | ਯੂਨੀਅਨ ਆਗੂ ਜਵਾਹਰ ਸਿੰਘ, ਜਸਵਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਜਲਦੀ ਬਜਟ ਜਾਰੀ ਨਹੀਂ ਕਰਦੀ ਅਤੇ ਮੈਨੇਜਮੈਂਟ ਤਨਖ਼ਾਹ ਸਮੇਂ ਸਿਰ ਨਹੀਂ ਪਾਉਂਦੀ ਤਾਂ ਜਥੇਬੰਦੀ 19 ਜੂਨ ਨੂੰ ਸਵੇਰੇ ਪਹਿਲੇ ਟਾਈਮ ਤੋਂ ਪੰਜਾਬ ਦੇ ਸਮੂਹ ਡਿਪੂ ਬੰਦ ਕਰਕੇ ਮੁਕੰਮਲ ਚੱਕਾ ਜਾਮ ਕਰਨ ਲਈ ਮਜਬੂਰ ਹੋਵੇਗੀ |

ਪਿਛਲੀ ਖ਼ਬਰ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ <br/> ਅਗਲੀ ਖ਼ਬਰ ਇਜ਼ਰਾਈਲ ਵਲੋਂ ਈਰਾਨ 'ਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ 'ਚ ਰੋਸ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।