19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ <br/>

ਮਾਨਸਾ ਸ਼ਹਿਰ ਦੇ ਵੀਰ ਨਗਰ ਮੁਹੱਲੇ ਨਜ਼ਦੀਕ ਵੱਡੀ ਮਾਤਰਾ 'ਚ ਜਮਾਂ ਹੋਇਆ ਬਾਰਿਸ਼ ਦਾ ਪਾਣੀ | ਅਜੀਤ ਤਸਵੀਰ<br/> 18-06-2025

ਮਾਨਸਾ/ਬਰੇਟਾ, 17 ਜੂਨ (ਰਾਵਿੰਦਰ ਸਿੰਘ ਰਵੀ/ਪਾਲ ਸਿੰਘ ਮੰਡੇਰ)-ਮਾਨਸਾ ਬੀਤੀ ਦੇਰ ਰਾਤ ਹੋਈ ਬਾਰਸ਼ ਨੇ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਦਿਵਾ ਦਿੱਤੀ ਹੈ ਪਰ ਸ਼ਹਿਰ ਦੀਆਂ ਨੀਵੀਂਆਂ ਥਾਵਾਂ 'ਤੇ ਪਾਣੀ ਭਰ ਗਿਆ | ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨਾਲ ਜੀਵ-ਜੰਤੂ ਬੇਹਾਲ ਸਨ | ਗਰਮੀ ਕਾਰਨ ਛੋਟੇ ਬੱਚੇ ਅਤੇ ਖ਼ਾਸਕਰ ਬਜ਼ੁਰਗਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਚੱਲ ਰਹੀ ਲੂ ਦਾ ਅਸਰ ਪੌਦਿਆਂ ਤੇ ਜਾਨਵਰਾਂ 'ਤੇ ਵੀ ਪੈ ਰਿਹਾ ਸੀ | ਦੱਸ ਦੇਈਏ ਕਿ ਅੰਡਰ ਬਿ੍ਜ, ਵੀਰ ਨਗਰ ਮੁਹੱਲਾ, ਬੱਸ ਸਟੈਂਡ ਚੌਂਕ, ਤਿੰਨਕੋਣੀ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਗਲੀਆਂ 'ਚ ਪਾਣੀ ਭਰ ਗਿਆ, ਜਿਸ ਨਾਲ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਉੱਧਰ ਮੀਂਹ ਨਾਲ ਸੀਵਰੇਜ ਵਿਵਸਥਾ ਬਦ ਨਾਲੋਂ ਬਦਤਰ ਹੋ ਗਈ ਹੈ | ਕਈ ਵਾਰਡਾਂ 'ਚ ਤਾਂ ਪਿਛਲੇ 6-6 ਮਹੀਨਿਆਂ ਤੋਂ ਸੀਵਰੇਜ ਦਾ ਗੰਦਾ ਪਾਣੀ ਫੈਲਿਆ ਪਿਆ ਅਤੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ | ਭਾਵੇਂ ਸਰਕਾਰ ਦੇ ਨੁਮਾਇੰਦੇ ਵਾਰ-ਵਾਰ ਦਾਅਵੇ ਕਰ ਰਹੇ ਹਨ ਕਿ ਜਲਦ ਲੋਕਾਂ ਨੂੰ ਸੀਵਰੇਜ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇਗੀ ਪਰ ਇਹ ਵਾਅਦਾ ਵਫ਼ਾ ਕਦੋਂ ਹੋਵੇਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ | ਸ਼ਹਿਰੀਆਂ ਆਖਿਆ ਕਿ ਬਰਸਾਤਾਂ ਦੇ ਦਿਨਾਂ 'ਚ ਸਥਿਤੀ ਵਿਕਰਾਲ ਰੂਪ ਧਾਰਨ ਕਰ ਸਕਦੀ ਹੈ, ਇਸ ਲਈ ਫ਼ੌਰੀ ਤੌਰ 'ਤੇ ਸੀਵਰੇਜ ਪ੍ਰਣਾਲੀ ਦਰੁਸਤ ਕੀਤੀ ਜਾਵੇ |
ਬਰੇਟਾ-ਬਰੇਟਾ ਖੇਤਰ ਵਿਚ ਪਈ ਬਾਰਿਸ਼ ਨਾਲ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਰਾਹਤ ਮਿਲੀ ਹੈ | ਝੋਨੇ ਦੀ ਫ਼ਸਲ ਲਗਾ ਰਹੇ ਮਜ਼ਦੂਰ ਜੋ ਧੁੱਪ ਦੀ ਤੇਜ਼ ਤਪਸ਼ ਨਾਲ ਹਾਲੋਂ ਬੇਹਾਲ ਸਨ, ਨੇ ਵੀ ਸੁੱਖ ਦਾ ਸਾਹ ਲਿਆ ਹੈ | ਝੋਨੇ ਦੀ ਲਵਾਈ ਹੁਣ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ | ਕਿਸਾਨਾਂ ਨੇ ਦੱਸਿਆ ਕਿ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਬਾਰਸ਼ ਸਾਉਣੀ ਦੀਆਂ ਫ਼ਸਲਾਂ ਲਈ ਲਾਹੇਵੰਦ ਹੈ | ਇਸ ਤੋਂ ਇਲਾਵਾ ਇਹ ਬਾਰਸ਼ ਨਰਮਾ, ਹਰਾ-ਚਾਰਾ ਅਤੇ ਸਬਜ਼ੀਆਂ ਲਈ ਦੇਸੀ ਘਿਉ ਵਾਂਗ ਕੰਮ ਕਰੇਗੀ | ਉੱਧਰ ਮੀਂਹ ਨਾਲ ਸ਼ਹਿਰ 'ਚ ਸੀਵਰੇਜ ਵਿਵਸਥਾ ਬਦ ਨਾਲੋਂ ਬਦਤਰ ਹੋ ਗਈ ਹੈ |

ਪਿਛਲੀ ਖ਼ਬਰ ਭੀਖੀ ਬਲਾਕ ਦੀ ਹੋਂਦ ਨੂੰ ਬਚਾਉਣ ਲਈ ਬੀ.ਡੀ.ਪੀ.ਓ. ਦਫ਼ਤਰ ਵਿਖੇ ਸੰਕੇਤਕ ਧਰਨਾ <br/> ਅਗਲੀ ਖ਼ਬਰ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਵਲੋਂ ਬੱਸ ਅੱਡੇ ਦੇ ਗੇਟ ਬੰਦ ਕਰ ਕੇ ਰੋਸ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।